ਵੈੱਬ ਡੈਸਕ : ਅਕਸਰ ਅਸੀਂ ਸੁਣਦੇ ਹਾਂ ਕਿ ਭਾਰਤੀ ਕਰੰਸੀ ਦੇ ਪੁਰਾਣੇ ਨੋਟਾਂ ਦੀ ਕੀਮਤ ਜ਼ਿਆਦਾ ਹੁੰਦੀ ਹੈ। ਕੋਈ ਨੋਟ ਆਪਣੀ ਕੀਮਤ ਤੋਂ 100 ਗੁਣਾ ਜ਼ਿਆਦਾ ਉੱਤੇ ਵਿਕਿਆ ਤੇ ਕੋਈ 200 ਗੁਣਾ ਜ਼ਿਆਦਾ ਉੱਤੇ। ਪਰ ਅੱਜ ਅਸੀਂ ਤੁਹਾਨੂੰ ਭਾਰਤੀ ਕਰੰਸੀ ਦੇ ਅਜਿਹੇ 100 ਰੁਪਏ ਦੇ ਨੋਟ ਬਾਰੇ ਦੱਸਣ ਜਾ ਰਹੇ ਹਾਂ ਜੋ ਪੰਜ ਜਾਂ ਦੱਸ ਨਹੀਂ ਬਲਕਿ 56 ਲੱਖ ਤੋਂ ਵਧੇਰੇ ਕੀਮਤ ਉੱਤੇ ਵਿਕਿਆ ਸੀ। ਇਸ ਨੋਟ ਨੂੰ ਲੰਡਨ ਵਿਚ ਨਿਲਾਮੀ ਦੌਰਾਨ 56,49,650 ਰੁਪਏ ਮਿਲੇ ਸਨ।
ਇਹ ਵੀ ਪੜ੍ਹੋ : ਜਦੋਂ ਸਪੀਚ ਦੌਰਾਨ PM ਮੋਦੀ ਦਾ Teleprompter ਹੋ ਗਿਆ ਬੰਦ, ਵੀਡੀਓ ਆਈ ਸਾਹਮਣੇ...
ਇਹ ਨੋਟ ਰਿਜ਼ਰਵ ਬੈਂਕ ਆਫ ਇੰਡੀਆ ਨੇ 1950 ਦੇ ਦਹਾਕੇ ਵਿਚ ਜਾਰੀ ਕਤੀਾ ਸੀ ਤੇ ਇਸ ਦਾ ਸੀਰੀਅਲ ਨੰਬਰ ਐੱਚਏ 078400 ਸੀ।
ਅਜਿਹਾ ਕੀ ਸੀ ਨੋਟ 'ਚ?
ਦਰਅਸਲ ਇਹ ਕੋਈ ਆਮ ਨੋਟ ਨਹੀਂ ਸੀ। ਇਹ ਭਾਰਤ ਦਾ ਉਹ ਨੋਟ ਸੀ ਜੋ ਕਦੇ ਖਾੜੀ ਦੇਸ਼ਾਂ ਵਿਚ ਚੱਲਦਾ ਸੀ। ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਇਸ ਐਡੀਸ਼ਨ ਦੇ ਨੋਟਾਂ ਦੀ ਵਰਤੋਂ ਹੱਜ ਯਾਤਰਾ ਉੱਤੇ ਜਾਣ ਵਾਲੇ ਭਾਰਤੀਆਂ ਦੇ ਲਈ ਕੀਤੀ ਗਈ। ਇਸ ਨੂੰ ਹੱਜ ਨੋਟ ਦੇ ਨਾਂ ਤੋਂ ਜਾਣਿਆ ਜਾਂਦਾ ਸੀ। ਇਨ੍ਹਾਂ ਨੋਟਾਂ ਦੇ ਐਡੀਸ਼ਨ ਨੂੰ ਮੁੰਬਈ ਤੋਂ ਜਾਰੀ ਕੀਤਾ ਜਾਂਦਾ ਸੀ ਤੇ ਸੀਰੀਅਲ ਨੰਬਰ ਵਿਚ ਐੱਚਏ ਜੋੜ ਦਿੱਤਾ ਜਾਂਦਾ ਸੀ ਤਾਂ ਕਿ ਇਸ ਨੂੰ ਦੇਖ ਕੇ ਪਛਾਣਿਆ ਜਾ ਸਕੇ।
ਇਹ ਵੀ ਪੜ੍ਹੋ : ਕਿਵੇਂ Online ਅਪਲਾਈ ਕਰਨਾ ਹੈ ਰਾਸ਼ਨ ਕਾਰਡ? ਦੇਖੋ ਪੂਰੀ ਪ੍ਰਕਿਰਿਆ
ਆਰਬੀਆਈ ਨੇ ਇਨ੍ਹਾਂ ਨੋਟਾਂ ਨੂੰ ਜਾਰੀ ਕਰਨ ਪਿੱਛੇ ਕਾਰਨ ਦੱਸਿਆ ਕਿ ਹੱਜ ਯਾਤਰਾ ਉੱਤੇ ਜਾਣ ਵਾਲੇ ਭਾਰਤੀ ਪੁਰਾਣੇ ਨੋਟਾਂ ਦੀ ਵਰਤੋਂ ਗੈਰਕਾਨੂੰਨੀ ਤਰੀਕੇ ਨਾਲ ਸੋਨਾ ਖਰੀਦਣ ਦੇ ਲਈ ਕੀਤੀ ਜਾ ਸਕਦੀ ਹੈ। ਇਸ ਕਾਰਨ ਬੈਂਕ ਨੇ ਹੱਜ ਯਾਤਰੀਆਂ ਦੇ ਲਈ 100 ਰੁਪਏ ਤੇ 10 ਰੁਪਏ ਦੇ ਦੋ ਨੋਟ ਜਾਰੀ ਕੀਤੇ ਸਨ। ਹਾਲਾਂਕਿ ਇਨ੍ਹਾਂ ਦਾ ਰੰਗ ਭਾਰਤੀ ਨੋਟਾਂ ਤੋਂ ਵੱਖਰਾ ਸੀ। ਪਰ ਇਹ ਭਾਰਤ ਵਿਚ ਲੀਗਲ ਨਹੀਂ ਸਨ। ਭਾਰਤੀ ਰੁਪਏ ਨੂੰ ਕਈ ਖਾੜੀ ਦੇਸ਼ਾਂ ਵਿਚ ਅਧਿਕਾਰਿਤ ਕਰੰਸੀ ਵਜੋਂ ਇਸਤੇਮਾਲ ਕੀਤਾ ਜਾਂਦਾ ਸੀ। ਇਨ੍ਹਾਂ ਵਿਚ ਸੰਯੁਕਤ ਅਰਬ ਅਮੀਰਾਤ, ਕਤਰ, ਬਹਿਰੀਨ, ਕੁਵੈਤ ਤੇ ਓਮਾਨ ਜਿਹੇ ਦੇਸ਼ ਸ਼ਾਮਲ ਹਨ।
ਇਹ ਵੀ ਪੜ੍ਹੋ : ਸੈਰ-ਸਪਾਟੇ ਦੇ ਸ਼ੌਕੀਨ ਰੱਖਣ ਧਿਆਨ! ਬਰਫਬਾਰੀ ਕਾਰਨ ਇਸ ਇਲਾਕੇ 'ਚ ਜਾਰੀ ਹੋਇਆ High Alert
1961 ਵਿਚ ਕੁਵੈਤ ਨੇ ਆਪਣੀ ਕਰੰਸੀ ਸ਼ੁਰੂ ਕੀਤੀ ਤੇ ਇਸ ਤੋਂ ਬਾਅਦ ਖਾੜੀ ਦੇ ਬਾਕੀ ਦੇਸ਼ਾਂ ਨੇ ਵੀ ਆਪਣੀਆਂ ਕਰੰਸੀਆਂ ਸ਼ੁਰੂ ਕਰ ਦਿੱਤੀਆਂ। ਹੱਜ ਨੋਟਾਂ ਨੂੰ 1970 ਦੇ ਦਹਾਕੇ ਵਿਚ ਬੰਦ ਕਰ ਦਿੱਤਾ ਗਿਆ। ਹੱਜ ਨੋਟ ਹੁਣ ਵੈਦ ਨਹੀਂ ਹਨ, ਇਸ ਲਈ ਉਹ ਕਰੰਸੀ ਕਲੈਕਟਰਾਂ ਦੇ ਲਈ ਬਹੁਤ ਦੁਰਲੱਭ ਤੇ ਕੀਮਤੀ ਮੰਨੇ ਜਾਂਦੇ ਹਨ। ਇਨ੍ਹਾਂ ਦੀ ਕੀਮਤ ਨੋਟ ਦੀ ਹਾਲਤ ਤੇ ਦੁਰਲੱਭਤਾ ਉੱਤੇ ਨਿਰਭਰ ਕਰਦੀ ਹੈ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਸਰਕਾਰੀ ਬੱਸਾਂ ਦੀ ਹੜ੍ਹਤਾਲ ਤੇ ਟੀਚਰ ਵੱਲੋਂ ਬੱਚੇ 'ਤੇ ਤਸ਼ੱਦਦ, ਜਾਣੋ ਦੇਸ਼ ਵਿਦੇਸ਼ ਦੀਆਂ ਟੌਪ 10 ਖਬਰਾਂ
NEXT STORY