ਸ਼ਿਮਲਾ, (ਪ੍ਰੀਤੀ)- ਸੂਬੇ ਦੀਆਂ 10.53 ਲੱਖ ਔਰਤਾਂ ਨੂੰ ਜੂਨ ਦੇ ਪਹਿਲੇ ਹਫਤੇ 1500 ਰੁਪਏ ਦਿੱਤੇ ਜਾਣਗੇ। ਕੈਬਨਿਟ ਉਪ ਕਮੇਟੀ ਨੇ ਇਸ ਨਾਰੀ ਸਨਮਾਨ ਯੋਜਨਾ ਨੂੰ ਲੈ ਕੇ ਖਾਕਾ ਤਿਆਰ ਕਰ ਲਿਆ ਹੈ। ਕਮੇਟੀ ਨੇ ਪੂਰੇ ਸੂਬੇ 'ਚੋਂ 18 ਤੋਂ 59 ਸਾਲ ਤਕ ਦੀਆਂ ਯੋਗ ਔਰਤਾਂ ਦਾ ਡਾਟਾ ਵੀ ਇਕੱਠਾ ਕਰ ਲਿਆ ਹੈ। ਇਹ ਰਾਸ਼ੀ ਅਜਿਹੀਆਂ ਔਰਤਾਂ ਨੂੰ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਕਿਤੋਂ ਵੀ ਕੋਈ ਆਮਦਨੀ ਨਹੀਂ ਹੈ। ਇਸ ਦੌਰਾਨ ਜੇਕਰ ਇਕ ਪਰਿਵਾਰ 'ਚ 2 ਯੋਗ ਔਰਤਾਂ ਹਨ ਤਾਂ ਉਨ੍ਹਾਂ ਦੋਵਾਂ ਨੂੰ ਇਹ ਰਾਸ਼ੀ ਦਿੱਤੀ ਜਾਵੇਗੀ ਅਤੇ ਇਸ ਯੋਜਨਾ 'ਤੇ 1895 ਕਰੋੜ ਰੁਪਏ ਖਰਚ ਹੋਣਗੇ।
ਇਹ ਵੀ ਪੜ੍ਹੋ– ਸਰਕਾਰ ਦਾ ਕਬੂਲਨਾਮਾ: 50 ਸਰਕਾਰੀ ਵੈੱਬਸਾਈਟਾਂ ’ਤੇ ਹੋਇਆ ਸਾਈਬਰ ਹਮਲਾ, 8 ਵਾਰ ਹੋਇਆ ਡਾਟਾ ਲੀਕ
ਕੈਬਨਿਟ 'ਚ ਲਿਆਇਆ ਜਾਵੇਗਾ ਨਾਰੀ ਸਨਮਾਨ ਯੋਜਨਾ ਦਾ ਏਜੰਡਾ
ਸ਼ਨੀਵਾਰ ਨੂੰ ਹਿਮਾਚਲ ਪ੍ਰਦੇਸ਼ ਸਕੱਤਰੇਤ 'ਚ ਮਾਮਲੇ 'ਤੇ ਕੈਬਨਿਟ ਉਪ ਕਮੇਟੀ ਦੀ ਬੈਠਕ ਤੋਂ ਬਾਅਦ ਕਮੇਟੀ ਦੇ ਪ੍ਰਧਾਨ ਅਤੇ ਸਮਾਜਿਕ ਨਿਆਂ ਅਤੇ ਅਧਿਕਾਰਤਾ ਮੰਤਰੀ ਧਨੀਰਾਮ ਸ਼ਾਂਡਿਲ ਨੇ ਪੱਤਰਕਾਰਾਂ ਨਾਲ ਗੱਲਬਾਤ 'ਚ ਦੱਸਿਆ ਕਿ ਸੂਬੇ ਦੇ ਸਾਰੇ ਵਿਕਾਸ ਖੰਡ ਦਫਤਰਾਂ 'ਚੋਂ ਔਰਤਾਂ ਦਾ ਡਾਟਾ ਇਕੱਠਾ ਕੀਤਾ ਗਿਆ ਅਤੇ ਯੋਗ ਔਰਤਾਂ ਦੀ ਪਛਾਣ ਕਰ ਲਈ ਗਈ ਹੈ। ਨਾਰੀ ਸਨਮਾਨ ਯੋਜਨਾ ਤਹਿਤ ਸੂਬੇ ਦੀਆਂ 1053021 ਔਰਤਾਂ ਨੂੰ ਹਰ ਮਹੀਨੇ 1500 ਰੁਪਏ ਦਿੱਤੇ ਜਾਣਗੇ। ਇਸ ਨਾਲ ਸੂਬਾ ਸਰਕਾਰ 'ਤੇ 1895 ਕਰੋੜ ਰੁਪਏ ਦਾ ਵਿੱਤੀ ਬੋਝ ਪਵੇਗਾ। ਨਾਰੀ ਸਨਮਾਨ ਯੋਜਨਾ ਦਾ ਏਜੰਡਾ ਪਹਿਲਾਂ ਕੈਬਨਿਟ 'ਚ ਲਿਆਇਆ ਜਾਵੇਗਾ ਅਤੇ ਉਸ ਤੋਂ ਬਾਅਦ ਬਜਟ ਸੈਸ਼ਨ 'ਚ ਇਸਨੂੰ ਪਾਸ ਕੀਤਾ ਜਾਵੇਗਾ। ਧਨੀਰਾਮ ਸ਼ਾਂਡਿਲ ਨੇ ਕਿਹਾ ਕਿ 31 ਮਾਰਚ ਤੋਂ ਪਹਿਲਾਂ ਬਜਟ ਪੇਸ਼ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ– WhatsApp ਨੇ ਬੰਦ ਕੀਤੇ 36 ਲੱਖ ਤੋਂ ਵੱਧ ਭਾਰਤੀ ਅਕਾਊਂਟ, ਕਿਤੇ ਤੁਸੀਂ ਵੀ ਤਾਂ ਨਹੀਂ ਤੋੜ ਰਹੇ ਨਿਯਮ
ਅਪ੍ਰੈਲ 'ਚ ਲਈਆਂ ਜਾਣਗੀਆਂ ਅਰਜ਼ੀਆਂ
ਉਨ੍ਹਾਂ ਕਿਹਾ ਕਿ ਯੋਗ ਔਰਤਾਂ ਕੋਲੋਂ ਅਪ੍ਰੈਲ ਮਹੀਨੇ 'ਚ ਅਰਜ਼ੀਆਂ ਲਈਆਂ ਜਾਣਗੀਆਂ। ਅਰਜ਼ੀਆਂ ਪ੍ਰਾਪਤ ਕਰਨ ਅਤੇ ਉਨ੍ਹਾਂ ਦੀ ਜਾਂਚ ਕਰਨ 'ਚ ਕਰੀਬ 45 ਦਿਨਾਂ ਦਾ ਸਮਾਂ ਲੱਗੇਗਾ। ਜੂਨ ਦੇ ਪਹਿਲੇ ਹਫਤੇ ਤਕ ਲਾਭ ਪਾਤਰੀਆਂ ਨੂੰ ਪੈਸਾ ਦਿੱਤਾ ਜਾਵੇਗਾ। ਇਹ ਰਾਸ਼ਟੀ ਲੜੀਵਾਰ ਤਰੀਕੇ ਨਾਲ ਦਿੱਤੀ ਜਾਵੇਗੀ। ਬੀ.ਪੀ.ਐੱਲ. ਪਰਿਵਾਰ 'ਚ ਜੇਕਰ ਕੋਈ ਮਹਿਲਾ ਅਤੇ 2 ਬੇਟੀਆਂ ਹਨ ਤਾਂ ਅਜਿਹੇ ਮਾਮਲੇ 'ਤੇ ਕੋਈ ਫੈਸਲਾ ਲਿਆ ਜਾਵੇਗਾ। ਧਨੀਰਾਮ ਨੇ ਕਿਹਾ ਕਿ ਜਿਨ੍ਹਾਂ ਨੂੰ ਪਹਿਲਾੰ ਤੋਂ ਹੀ ਸਮਾਜਿਕ ਸੁਰੱਖਿਆ ਪੈਨਸ਼ਨ ਮਿਲ ਰਹੀ ਹੈ, ਜੋ 1500 ਰੁਪਏ ਤੋਂ ਘੱਟ ਹੈ, ਉਸਦੀ ਰਾਸ਼ੀ 1500 ਰੁਪਏ ਕੀਤੀ ਜਾਵੇਗੀ। ਇਸ 'ਤੇ ਸਰਕਾਰ ਵਿਚਾਰ ਕਰ ਰਹੀ ਹੈ।
ਇਹ ਵੀ ਪੜ੍ਹੋ– ਹੋਂਡਾ ਦੀ ਕਾਰ ਖ਼ਰੀਦਣ ਦਾ ਸੁਨਹਿਰੀ ਮੌਕਾ, ਇਨ੍ਹਾਂ ਮਾਡਲਾਂ ’ਤੇ ਮਿਲ ਰਿਹਾ ਬੰਪਰ ਡਿਸਕਾਊਂਟ
ਧਰਮਿੰਦਰ ਪ੍ਰਧਾਨ ਕਰਨਾਟਕ ਲਈ ਭਾਜਪਾ ਦੇ ਚੋਣ ਇੰਚਾਰਜ ਨਿਯੁਕਤ
NEXT STORY