ਨਵੀਂ ਦਿੱਲੀ - ਕੇਂਦਰ ਸਰਕਾਰ ਨੇ ਭਾਰਤ ਵਿੱਚ ਕੋਰੋਨਾ ਕਾਰਨ ਪ੍ਰਭਾਵਿਤ ਵਿਦਿਆਰਥੀਆਂ ਨੂੰ ਵਿੱਤੀ ਸਹਾਇਤਾ ਪ੍ਰਦਾਨ ਕਰਣ ਦਾ ਫ਼ੈਸਲਾ ਲਿਆ ਹੈ। ਕੇਂਦਰ ਸਰਕਾਰ ਨੇ ਸ਼ੁੱਕਰਵਾਰ, 28 ਮਈ ਨੂੰ ਭਾਰਤ ਸਰਕਾਰ ਦੀ ਦੁਪਹਿਰ ਭੋਜਨ ਯਾਨੀ ਮਿਡ-ਡੇ-ਮੀਲ ਯੋਜਨਾ ਦੇ ਤਹਿਤ 11.8 ਕਰੋੜ ਵਿਦਿਆਰਥੀਆਂ ਨੂੰ ਸਿੱਧਾ ਲਾਭ, ਡੀ.ਬੀ.ਟੀ. ਦੇ ਜ਼ਰੀਏ ਵਿੱਤੀ ਸਹਾਇਤਾ ਪ੍ਰਦਾਨ ਕਰਣ ਦਾ ਐਲਾਨ ਕੀਤਾ ਹੈ। ਅਧਿਕਾਰਿਕ ਬਿਆਨ ਦੇ ਅਨੁਸਾਰ, ਦੁਪਹਿਰ ਭੋਜਨ ਯੋਜਨਾ ਦੇ ਖਾਣਾ ਪਕਾਉਣ ਦੀ ਲਾਗਤ ਹੁਣ ਸਿੱਧਾ ਲਾਭ ਯਾਨੀ ਡੀ.ਬੀ.ਟੀ. ਦੇ ਜ਼ਰੀਏ ਸਾਰੇ ਪਾਤਰ ਬੱਚਿਆਂ ਨੂੰ ਇੱਕ ਵਿਸ਼ੇਸ਼ ਕਲਿਆਣ ਉਪਾਅ ਦੇ ਰੂਪ ਕੀਤਾ ਜਾਵੇਗਾ, ਇਸ ਨਾਲ ਦੁਪਹਿਰ ਭੋਜਨ ਨੂੰ ਬੜਾਵਾ ਮਿਲੇਗਾ।
ਭਾਰਤ ਸਰਕਾਰ ਇਸ ਉਦੇਸ਼ ਦੇ ਤਹਿਤ ਸਾਰੇ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਲੱਗਭੱਗ 12,000 ਕਰੋੜ ਰੁਪਏ ਤੋਂ ਇਲਾਵਾ ਧਨਰਾਸ਼ੀ ਉਪਲੱਬਧ ਕਰਾਏਗੀ। ਕੇਂਦਰ ਸਰਕਾਰ ਦੁਆਰਾ ਇਸ ਵਿੱਤੀ ਸਹਾਇਤਾ ਨਾਲ ਦੇਸ਼ਭਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਵਿੱਚ ਜਮਾਤ ਇੱਕ ਤੋਂ ਅਠਵੀਂ ਤੱਕ ਪੜ੍ਹਨ ਵਾਲੇ ਲੱਗਭੱਗ 11.8 ਕਰੋੜ ਬੱਚਿਆਂ ਨੂੰ ਲਾਭ ਹੋਵੇਗਾ। ਕੇਂਦਰ ਸਰਕਾਰ ਤੋਂ ਇਲਾਵਾ, ਕਈ ਰਾਜ ਸਰਕਾਰਾਂ ਨੇ ਵੀ ਕੋਵਿਡ-19 ਕਾਰਨ ਆਪਣੇ ਮਾਤਾ-ਪਿਤਾ ਨੂੰ ਗੁਆਉਣ ਵਾਲੇ ਵਿਦਿਆਰਥੀਆਂ ਨੂੰ ਫੰਡ ਦੇਣ ਦਾ ਐਲਾਨ ਕੀਤਾ ਹੈ।
ਕੇਰਲ, ਮਹਾਰਾਸ਼ਟਰ, ਉੱਤਰ ਪ੍ਰਦੇਸ਼, ਛੱਤੀਸਗੜ੍ਹ, ਮੱਧ ਪ੍ਰਦੇਸ਼, ਦਿੱਲੀ, ਝਾਰਖੰਡ ਅਤੇ ਜੰਮੂ ਕਸ਼ਮੀਰ ਵਰਗੇ ਸੂਬਿਆਂ ਨੇ ਆਪਣੇ-ਆਪਣੇ ਸੂਬਿਆਂ ਵਿੱਚ ਬੱਚਿਆਂ ਦੇ ਸਿੱਖਿਆ ਖ਼ਰਚ ਨੂੰ ਕਵਰ ਕਰਣ ਦਾ ਐਲਾਨ ਕੀਤਾ ਹੈ। ਸ਼ੁੱਕਰਵਾਰ, 28 ਮਈ ਨੂੰ ਮਹਾਰਾਸ਼ਟਰ ਦੀ ਸਿੱਖਿਆ ਮੰਤਰੀ ਗਾਇਕਵਾੜ ਨੇ ਇਹ ਵੀ ਕਿਹਾ ਕਿ ਮਹਾਰਾਸ਼ਟਰ ਸਿੱਖਿਆ ਵਿਭਾਗ ਨੇ ਪਹਿਲੀ ਤੋਂ 12ਵੀਂ ਜਮਾਤ ਦੇ ਉਨ੍ਹਾਂ ਵਿਦਿਆਰਥੀਆਂ ਨੂੰ ਵਿੱਤੀ ਮਦਦ ਦੀ ਐਲਾਨ ਕੀਤਾ ਹੈ, ਜਿਨ੍ਹਾਂ ਨੇ ਕੋਵਿਡ-19 ਮਹਾਮਾਰੀ ਕਾਰਨ ਮਾਤਾ-ਪਿਤਾ ਨੂੰ ਗੁਆ ਦਿੱਤਾ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
IMA ਚੀਫ ਦੀ ਰਾਮਦੇਵ ਨੂੰ ਨਸੀਹਤ- 'ਆਪਣੇ ਬਿਆਨ ਵਾਪਸ ਲਵੋ, ਉਦੋਂ ਰੁਕੇਗੀ ਕਾਰਵਾਈ'
NEXT STORY