ਨਵੀਂ ਦਿੱਲੀ– ਭਾਰਤ ਦਾ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ 2027 ’ਚ ਹੋਣ ਵਾਲੇ ਵਨ ਡੇ ਵਿਸ਼ਵ ਕੱਪ ਨੂੰ ਧਿਆਨ ’ਚ ਰੱਖਦੇ ਹੋਏ ਅਗਲੇ 18 ਮਹੀਨਿਆਂ ’ਚ ਟੀ-20 ਕੌਮਾਂਤਰੀ ਦੋ-ਪੱਖੀ ਲੜੀਆਂ ਦੀ ਬਜਾਏ 50 ਓਵਰਾਂ ਦੇ ਜ਼ਿਆਦਾ ਮੈਚ ਖੇਡਣ ਦੀ ਕੋਸ਼ਿਸ਼ ਕਰੇਗਾ। ਭਾਰਤ ਨੂੰ ਅਗਲੇ ਸਾਲ ਅਕਤੂਬਰ-ਨਵੰਬਰ ਤੱਕ ਟੀ-20 ਕੌਮਾਂਤਰੀ ਦੇ ਕਈ ਦੋ-ਪੱਖੀ ਟੂਰਨਾਮੈਂਟਾਂ ਤੋਂ ਇਲਾਵਾ ਜਾਪਾਨ ’ਚ ਹੋਣ ਵਾਲੀਆਂ ਏਸ਼ੀਆਈ ਖੇਡਾਂ ’ਚ ਹਿੱਸਾ ਲੈਣਾ ਹੈ। ਏਸ਼ੀਆਈ ਖੇਡਾਂ ’ਚ ਸੂਰਯਕੁਮਾਰ ਯਾਦਵ ਦੇ ਭਾਰਤੀ ਟੀਮ ਦੀ ਅਗਵਾਈ ਕਰਨ ਦੀ ਸੰਭਾਵਨਾ ਹੈ।
ਅਜਿਹਾ ਸਮਝਿਆ ਜਾਂਦਾ ਹੈ ਕਿ ਬੁਮਰਾਹ ਕਈ ਹੋਰ ਤਜਰਬੇਕਾਰ ਭਾਰਤੀ ਖਿਡਾਰੀਆਂ ਵਾਂਗ 2028 ’ਚ ਲਾਸ ਏਂਜਲਸ ਓਲੰਪਿਕ ’ਚ ਖੇਡਣ ਲਈ ਬਹੁਤ ਉਤਸ਼ਾਹਿਤ ਹੈ। ਇਸ ਦਾ ਆਯੋਜਨ ਟੀ-20 ਫਾਰਮੈੱਟ ’ਚ ਹੋਵੇਗਾ। ਉਹ ਹਾਲਾਂਕਿ 2027 ਵਿਸ਼ਵ ਕੱਪ ਤੱਕ ਵਨ ਡੇ ਫਾਰਮੈੱਟ ਨੂੰ ਪਹਿਲ ਦੇਵੇਗਾ। ਭਾਰਤ ਦੀ ਵਿਸ਼ਵ ਕੱਪ ਤਿਆਰੀਆਂ ਦੀ ਅਸਲੀ ਸ਼ੁਰੂਆਤ ਦੋ ਮਹੀਨੇ ਦੀ ਲੰਬੀ ਅਤੇ ਬੇਹੱਦ ਰੁੱਝੇ ਇੰਡੀਅਨ ਪ੍ਰੀਮੀਅਰ ਲੀਗ ਤੋਂ ਬਾਅਦ ਹੋਵੇਗੀ, ਜਿਸ ’ਚ ਬੁਮਰਾਹ ਮੁੰਬਈ ਇੰਡੀਅਨਜ਼ ਦੇ ਤੇਜ਼ ਹਮਲੇ ਦੀ ਅਗਵਾਈ ਕਰਦਾ ਨਜ਼ਰ ਆਵੇਗਾ।
ਬੀ. ਸੀ. ਸੀ. ਆਈ. ਦੇ ਇਕ ਸੂਤਰ ਨੇ ਨਾਂ ਗੁਪਤ ਰੱਖਣ ਦੀ ਸ਼ਰਤ ’ਤੇ ਕਿਹਾ, ‘‘ਭਾਰਤ ਦੀ ਕਿਸੇ ਵੀ ਵਿਸ਼ਵ ਪੱਧਰੀ ਮੁਹਿੰਮ ’ਚ ਬੁਮਰਾਹ ਦੀ ਫਿਟਨੈੱਸ ਹਮੇਸ਼ਾ ਦੀ ਤਰ੍ਹਾਂ ਸਭ ਤੋਂ ਅਹਿਮ ਰਹਿੰਦੀ ਹੈ। ਇਸ ਲਈ ਟੀਮ ਮੈਨੇਜਮੈਂਟ ਨੂੰ ਫਾਰਮੈੱਟਾਂ ਨੂੰ ਪਹਿਲ ਦਿੰਦੇ ਹੋਏ ਬੇਹੱਦ ਸਾਵਧਾਨੀ ਵਰਤਣੀ ਪਵੇਗੀ। ਉਹ ਯਕੀਨੀ ਤੌਰ ’ਤੇ ਟੈਸਟ ਕ੍ਰਿਕਟ ਖੇਡੇਗਾ ਪਰ ਸੀਮਿਤ ਓਵਰਾਂ ’ਚ 50 ਓਵਰਾਂ ਦੇ ਵਿਸ਼ਵ ਕੱਪ ਪੜਾਅ ’ਚ ਉਸ ਦਾ ਧਿਆਨ ਜ਼ਿਆਦਾ ਵਨ ਡੇ ਮੈਚਾਂ ’ਤੇ ਰਹੇਗਾ।’’
ਉਸ ਨੇ ਕਿਹਾ, ‘‘ਇਸ ਦੌਰਾਨ ਕਰੀਬ 30-35 ਮੈਚ ਹੋਣਗੇ ਤੇ ਅਜਿਹੇ ’ਚ ਜੋਖਮ ਨਹੀਂ ਲਿਆ ਜਾ ਸਕਦਾ।’’
ਭਾਰਤ ਕੋਲ ਵਨ ਡੇ ਕ੍ਰਿਕਟ ’ਚ ਤੇਜ਼ ਗੇਂਦਬਾਜ਼ਾਂ ਦਾ ਜ਼ਿਆਦਾ ਵੱਡਾ ਪੂਲ ਨਹੀਂ ਹੈ ਪਰ ਸਮਝਿਆ ਜਾਂਦਾ ਹੈ ਕਿ ਮੁੱਖ ਪੂਲ ’ਚ ਬੁਮਰਾਹ ਦੇ ਨਾਲ ਮੁਹੰਮਦ ਸਿਰਾਜ, ਅਰਸ਼ਦੀਪ ਸਿੰਘ ਤੇ ਫਿੱਟ ਹੋਣ ’ਤੇ ਹਰਸ਼ਿਤ ਰਾਣਾ ਸ਼ਾਮਲ ਰਹਿਣਗੇ।
T20 ਸੀਰੀਜ਼ ਲਈ ਟੀਮ ਦਾ ਹੋਇਆ ਐਲਾਨ, ਦੋ ਖਿਡਾਰੀਆਂ ਨੂੰ ਸੌਂਪੀ ਗਈ ਕਪਤਾਨੀ
NEXT STORY