ਨਵੀਂ ਦਿੱਲੀ (ਭਾਸ਼ਾ)— ਸਾਲ ਦਾ 102ਵਾਂ ਦਿਨ 12 ਅਪ੍ਰੈਲ ਕਈ ਇਤਿਹਾਸਕ ਘਟਨਾਵਾਂ ਦਾ ਗਵਾਹ ਰਿਹਾ ਹੈ। ਕੋਰੋਨਾ ਵਾਇਰਸ ਦੀ ਲਾ-ਇਲਾਜ ਮਹਾਮਾਰੀ ਨਾਲ ਜੂਝ ਹੀ ਦੁਨੀਆ ਲਈ ਇਹ ਜਾਣ ਲੈਣਾ ਉਪਯੋਗੀ ਹੋਵੇਗਾ ਕਿ ਡਾਕਟਰ ਜੋਨਾਸ ਸਾਲਕ ਨੇ ਅੱਜ ਦੇ ਦਿਨ 12 ਅਪ੍ਰੈਲ 1955 ਨੂੰ ਪੋਲੀਓ ਤੋਂ ਬਚਾਅ ਲਈ ਦਵਾਈ ਦੀ ਖੋਜ ਕੀਤੀ ਸੀ। ਇਕ ਸਮੇਂ ਇਹ ਬੀਮਾਰੀ ਪੂਰੀ ਦੁਨੀਆ ਲਈ ਇਕ ਵੱਡੀ ਚੁਣੌਤੀ ਬਣੀ ਹੋਈ ਸੀ ਅਤੇ ਡਾਕਟਰ ਸਾਲਕ ਨੇ ਇਸ ਦੀ ਰੋਕਥਾਮ ਦੀ ਦਵਾਈ ਦੀ ਖੋਜ ਕਰ ਕੇ ਮਨੁੱਖੀ ਜਾਤੀ ਨੂੰ ਇਸ ਖਤਰਨਾਕ ਬੀਮਾਰ ਨਾਲ ਲੜਨ ਦਾ ਹਥਿਆਰ ਦਿੱਤਾ ਸੀ। ਡਾਕਟਰ ਸਾਲਰ ਦਾ ਜਨਮ 28 ਅਕਤੂਬਰ 1914 ਨੂੰ ਨਿਊਯਾਰਕ 'ਚ ਹੋਇਆ ਸੀ ਅਤੇ 23 ਜੂਨ 1955 'ਚ ਕੈਲੀਫੋਰੀਆ 'ਚ ਉਨ੍ਹਾਂ ਦਾ ਦਿਹਾਂਤ ਹੋਇਆ।

ਇਸ ਦਿਨ ਦੀ ਇਕ ਹੋਰ ਵੱਡੀ ਘਟਨਾ ਦੀ ਗੱਲ ਕਰੀਏ ਤਾਂ ਯੂਰੀ ਗੈਗਰੀਨ ਪਹਿਲੇ ਪੁਲਾੜ ਯਾਤਰੀ ਦੇ ਤੌਰ 'ਤੇ ਅੱਜ ਦੇ ਹੀ ਦਿਨ ਪੁਲਾੜ ਦੀ ਅਣਜਾਣ ਅਥਾਹ ਦੂਰੀਆਂ ਨਾਪਣ ਨਿਕਲੇ ਸਨ। ਇਸ ਤੋਂ ਇਲਾਵਾ ਭਾਰਤ ਦੀ ਗੱਲ ਕੀਤੀ ਜਾਵੇ ਤਾਂ 1978 ਨੂੰ 12 ਅਪ੍ਰੈਲ ਦੇ ਦਿਨ ਭਾਰਤ ਦੀ ਪਹਿਲੀ ਡਬਲ ਡੇਕਰ ਰੇਲਗੱਡੀ ਬੰਬਈ ਦੇ ਵਿਕਟੋਰੀਆ ਟਰਮੀਨਲ ਤੋਂ ਪੁਣੇ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਈ ਸੀ।
ਦੇਸ਼ ਦੁਨੀਆ ਦੇ ਇਤਿਹਾਸ 'ਚ ਅੱਜ ਦੀ ਤਰੀਕ 'ਤੇ ਦਰਜ ਕੁਝ ਹੋਰ ਮਹੱਤਵਪੂਰਨ ਘਟਨਾਵਾਂ ਲੜੀਵਾਰ ਬਿਓਰਾ ਇਸ ਤਰ੍ਹਾਂ ਹੈ :-
1801 : ਵਿਲੀਅਮ ਕੈਰੀ ਨੂੰ ਫੋਰਟ ਵਿਲੀਅਮ ਕਾਲਜ ਆਫ ਕੱਲਕਤਾ 'ਚ ਬੰਗਲਾ ਭਾਸ਼ਾ ਦਾ ਪ੍ਰੋਫੈਸਰ ਨਿਯੁਕਤ ਕੀਤਾ।
1861 : ਅਮਰੀਕਾ ਵਿਚ ਗ੍ਰਹਿ ਯੁੱਧ ਦੀ ਸ਼ੁਰੂਆਤ।
1885 : ਮੋਹਨਜੋਦੜੋ ਦੀ ਖੋਜ ਕਰਨ ਵਾਲੇ ਪ੍ਰਸਿੱਧ ਇਤਿਹਾਸਕਾਰ ਰਾਖਲਦਾਸ ਬੈਨਰਜੀ ਦਾ ਜਨਮ।
1927 : ਬ੍ਰਿਟਿਸ਼ ਕੈਬਨਿਟ ਨੇ ਔਰਤਾਂ ਨੂੰ ਵੋਟ ਦਾ ਅਧਿਕਾਰ ਦੇਣ ਦਾ ਸਮਰਥਨ ਕੀਤਾ।
1945 : ਅਮਰੀਕਾ ਦੇ ਰਾਸ਼ਟਰਪਤੀ ਫਰੈਂਕਲਿਨ ਰੂਜਵੇਲਟ ਦਾ ਰਹੱਸਮਈ ਹਲਾਤਾਂ ਵਿਚ ਦਿਹਾਂਤ।
1946 : ਸੀਰੀਆ 'ਤੇ ਫਰਾਂਸ ਦਾ ਕਬਜ਼ਾ ਖਤਮ।
1955 : ਡਾਕਟਰ ਜੋਨਾਸ ਸਾਲਕ ਨੇ ਪੋਲੀਓ ਦੀ ਦਵਾਈ ਦੀ ਖੋਜ ਕਰਨ ਦਾ ਐਲਾਨ ਕੀਤਾ।
1961 : ਸੋਵੀਅਤ ਸੰਘ ਨੇ ਪੁਲਾੜ 'ਚ ਆਪਣਾ ਦਬਦਬਾ ਕਾਇਮ ਕਰਦੇ ਹੋਏ ਯੂਰੀ ਗੈਗਰਾਨ ਨੂੰ ਪੁਲਾੜ 'ਚ ਭੇਜਿਆ। ਉਹ ਪੁਲਾੜ ਦੀ ਯਾਤਰਾ ਕਰਨ ਵਾਲੇ ਪਹਿਲੇ ਮਨੁੱਖ ਸਨ। ਯੂਰੀ ਨੇ ਬੈਂਕਨੂਰ ਪੁਲਾੜ ਕੇਂਦਰ ਤੋਂ ਵੋਸਟਾਕ ਨਾਮੀ ਪੁਲਾੜ ਗੱਡੀ ਤੋਂ ਉਡਾਣ ਭਰੀ ਸੀ। ਉਸ ਸਮੇਂ ਉਨ੍ਹਾਂ ਦੀ ਉਮਰ 27 ਸਾਲ ਸੀ।
1973 : ਸੂਡਾਨ ਨੇ ਆਪਣਾ ਸੰਵਿਧਾਨ ਬਣਾਇਆ।
1975 : ਅਮਰੀਕਾ ਨੇ ਕੰਬੋਡੀਆ 'ਚ ਆਪਣੀ ਹਾਰ ਸਵੀਕਾਰ ਕਰ ਲਈ। ਕੰਬੋਡੀਆ ਦੇ ਗ੍ਰਹਿ ਯੁੱਧ 'ਚ 5 ਸਾਲ ਤਕ ਦਖਲ ਦੇਣ ਤੋਂ ਬਾਅਦ ਅਮਰੀਕਾ ਨੇ ਖੁਦ ਨੂੰ ਲੜਾਈ ਤੋਂ ਵੱਖ ਕਰ ਲਿਆ।
1978 : ਭਾਰਤ ਦੀ ਪਹਿਲੀ ਡਬਲ ਡੇਕਰ ਰੇਲਗੱਡੀ ਬੰਬਈ ਦੇ ਵਿਕਟੋਰੀਆ ਟਰਮੀਨਲ ਤੋਂ ਪੁਣੇ ਲਈ ਆਪਣੀ ਪਹਿਲੀ ਯਾਤਰਾ 'ਤੇ ਰਵਾਨਾ ਹੋਈ।
1981 : ਅਮਰੀਕੀ ਪੁਲਾੜ ਯਾਨ ਕੋਲੰਬੀਆ ਪਹਿਲੀ ਵਾਰ ਲਾਂਚ ਕੀਤਾ ਗਿਆ।
2007 : ਪਾਕਿਸਤਾਨ ਨੇ ਈਰਾਨ ਗੈਸ ਪਾਈਪਲਾਈਨ 'ਤੇ ਭਾਰਤ ਨੂੰ ਮਨਜ਼ੂਰੀ ਦਿੱਤੀ।
ਕੇਂਦਰ ਸਰਕਾਰ ਨੇ ਸਾਰੇ ਮੰਤਰੀਆਂ ਨੂੰ ਸੋਮਵਾਰ ਤੋਂ ਦਫਤਰ 'ਚ ਜਾ ਕੇ ਕੰਮ ਕਰਨ ਦਾ ਦਿੱਤਾ ਆਦੇਸ਼: ਮਾਹਰ
NEXT STORY