ਨਵੀਂ ਦਿੱਲੀ (ਭਾਸ਼ਾ)— ਹਰ ਲੰਘਿਆ ਹੋਇਆ ਦਿਨ ਇਤਿਹਾਸ ਵਿਚ ਕੁਝ ਘਟਨਾਵਾਂ ਜੋੜ ਕੇ ਜਾਂਦਾ ਹੈ। 12 ਫਰਵਰੀ ਦੇ ਨਾਂ 'ਤੇ ਵੀ ਬਹੁਤ ਸਾਰੀਆਂ ਘਟਨਾਵਾਂ ਦਰਜ ਹਨ। ਰਾਸ਼ਟਰਪਿਤਾ ਮਹਾਤਮਾ ਗਾਂਧੀ ਦੀ 30 ਜਨਵਰੀ 1948 ਨੂੰ ਹੱਤਿਆ ਕਰ ਦਿੱਤੀ ਗਈ ਸੀ ਅਤੇ ਉਨ੍ਹਾਂ ਦੀ ਮੌਤ ਦੇ 13ਵੇਂ ਦਿਨ ਯਾਨੀ ਕਿ 12 ਫਰਵਰੀ 1948 ਨੂੰ ਉਨ੍ਹਾਂ ਦੀਆਂ ਅਸਥੀਆਂ ਨੂੰ ਦੇਸ਼ ਦੇ ਵੱਖ-ਵੱਖ ਹਿੱਸਿਆਂ 'ਚ ਪਵਿੱਤਰ ਸਰੋਵਰਾਂ 'ਚ ਜਲ ਪ੍ਰਵਾਹ ਕੀਤਾ ਗਿਆ ਸੀ। ਇਕ ਕਲਸ਼ (ਘੜਾ) ਨੂੰ ਇਲਾਹਾਬਾਦ ਵਿਚ ਗੰਗਾ ਨਦੀ ਵਿਚ ਜਲ ਪ੍ਰਵਾਹ ਕੀਤਾ ਗਿਆ। ਇਸ ਮੌਕੇ 'ਤੇ 10 ਲੱਖ ਤੋਂ ਵੱਧ ਲੋਕਾਂ ਨੇ ਨਮ ਅੱਖਾਂ ਨਾਲ ਸਾਬਰਮਤੀ ਦੇ ਇਸ ਸੰਤ ਨੂੰ ਅੰਤਿਮ ਵਿਦਾਈ ਦਿੱਤੀ।
ਦੇਸ਼ ਦੁਨੀਆ ਦੇ ਇਤਿਹਾਸ 'ਚ 12 ਫਰਵਰੀ ਦੀ ਤਰੀਕ 'ਤੇ ਦਰਜ ਘਟਨਾਵਾਂ ਦਾ ਬਿਓਰਾ ਇਸ ਪ੍ਰਕਾਰ ਹੈ—
1809— ਬ੍ਰਿਟਿਸ਼ ਵਿਗਿਆਨੀ ਚਾਲਰਸ ਡਾਰਵਿਨ ਦਾ ਜਨਮ ਹੋਇਆ।
1809— ਅਮਰੀਕਾ ਦੇ 16ਵੇਂ ਰਾਸ਼ਟਰਪਤੀ ਅਬ੍ਰਾਹਮ ਲਿੰਕਨ ਦਾ ਜਨਮ ਹੋਇਆ।
1818— ਚਿਲੀ ਨੇ ਸਪੇਨ ਤੋਂ ਆਜ਼ਾਦੀ ਦਾ ਰਸਮੀ ਐਲਾਨ ਕੀਤਾ।
1922— ਮਹਾਤਮਾ ਗਾਂਧੀ ਨੇ ਕਾਂਗਰਸ ਕਾਰਜਕਾਰਨੀ ਕਮੇਟੀ ਨੂੰ ਅਸਹਿਯੋਗ ਅੰਦੋਲਨ ਨੂੰ ਖਤਮ ਕਰਨ ਲਈ ਰਾਜ਼ੀ ਕੀਤਾ।
1994— ਚੋਰਾਂ ਨੇ ਨਾਰਵੇ ਦੇ ਮਹਾਨ ਚਿੱਤਰਕਾਰ ਐਡਵਰਡ ਮੰਕ ਦੀ ਦੁਨੀਆ ਵਿਚ ਪ੍ਰਸਿੱਧ ਪੇਂਟਿੰਗ 'ਦਿ ਸਕ੍ਰੀਮ' ਨੂੰ ਚੋਰੀ ਕਰ ਲਿਆ ਸੀ।
2002— ਈਰਾਨ ਦੇ ਇਕ ਜਹਾਜ਼ ਦੇ ਖੁਰਰਮਬਾਦ ਹਵਾਈ ਅੱਡੇ 'ਤੇ ਉਤਰਦੇ ਸਮੇਂ ਹਾਦਸਾਗ੍ਰਸਤ ਹੋ ਜਾਣ ਕਾਰਨ 119 ਲੋਕਾਂ ਦੀ ਮੌਤ ਹੋਈ।
2002— ਪਾਕਿਸਤਾਨ ਦੇ ਅਧਿਕਾਰੀਆਂ ਨੇ ਅਮਰੀਕੀ ਪੱਤਰਕਾਰ ਡੈਨੀਅਲ ਪਰਲ ਦੇ ਅਗਵਾ ਦੇ ਸ਼ੱਕ 'ਚ ਜੈਸ਼-ਏ-ਮੁਹੰਮਦ ਦੇ ਅੱਤਵਾਦੀ ਅਹਿਮਦ ਉਮਰ ਸ਼ੇਖ ਨੂੰ ਗ੍ਰਿਫਤਾਰ ਕੀਤਾ।
ਹਿਮਾਚਲ ਪ੍ਰਦੇਸ਼ 'ਚ ਜ਼ਮੀਨ ਖਿਸਕਣ ਕਾਰਨ ਨੈਸ਼ਨਲ ਹਾਈਵੇਅ ਠੱਪ
NEXT STORY