ਹਾਥਰਸ- ਉੱਤਰ ਪ੍ਰਦੇਸ਼ ਦੇ ਹਾਥਰਸ ਜ਼ਿਲ੍ਹੇ 'ਚ ਸ਼ੁੱਕਰਵਾਰ ਨੂੰ ਹੋਏ ਭਿਆਨਕ ਸੜਕ ਹਾਦਸੇ 'ਚ ਹੁਣ ਤੱਕ 17 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸ ਹਾਦਸੇ 'ਚ ਮਾਰੇ ਗਏ ਲੋਕਾਂ 'ਚੋਂ 12 ਇਕ ਹੀ ਪਰਿਵਾਰ ਦੇ ਸਨ, ਜਿਨ੍ਹਾਂ 'ਚ 6 ਬੱਚੇ ਵੀ ਸ਼ਾਮਲ ਸਨ। ਹਾਦਸੇ 'ਚ 15 ਹੋਰ ਲੋਕ ਜ਼ਖ਼ਮੀ ਵੀ ਹੋਏ ਹਨ, ਜਿਨ੍ਹਾਂ ਦਾ ਅਲੀਗੜ੍ਹ ਅਤੇ ਆਗਰਾ ਦੇ ਹਸਪਤਾਲਾਂ 'ਚ ਇਲਾਜ ਚੱਲ ਰਿਹਾ ਹੈ। ਹਾਦਸਾ ਸ਼ੁੱਕਰਵਾਰ ਸ਼ਾਮ ਕਰੀਬ 6 ਵਜੇ ਹੋਇਆ, ਜਦੋਂ ਆਗਰਾ-ਅਲੀਗੜ੍ਹ ਨੈਸ਼ਨਲ ਹਾਈਵੇਅ 'ਤੇ ਇਕ ਰੋਡਵੇਜ਼ ਬੱਸ ਅਤੇ ਵੈਨ 'ਚ ਟੱਕਰ ਹੋ ਗਈ। ਹਾਦਸੇ ਤੋਂ ਬਾਅਦ ਜਦੋਂ ਐਂਬੂਲੈਂਸ ਲਾਸ਼ਾਂ ਲੈ ਕੇ ਆਉਂਦੀ ਗਈ, ਚੀਕ ਪੁਕਾਰ ਤੇਜ਼ ਹੁੰਦੀ ਗਈ। ਲਾਸ਼ਾਂ ਦਾ ਢੇਰ ਦੇਖ ਕੇ ਪੂਰਾ ਪਿੰਡ ਰੋ ਰਿਹਾ ਸੀ।
ਇਹ ਵੀ ਪੜ੍ਹੋ : ਸਿਰਫਿਰੇ ਆਸ਼ਿਕ ਨੇ ਸਕੂਲ ਜਾ ਰਹੀ ਵਿਦਿਆਰਥਣ ਦੀ ਸੜਕ ਵਿਚਾਲੇ ਭਰੀ ਮਾਂਗ
ਹਾਦਸਾ ਹਾਥਰਸ ਕੋਲ ਪਿੰਡ ਮੀਤਈ 'ਚ ਵਾਪਰਿਆ। ਜਾਣਕਾਰੀ ਅਨੁਸਾਰ ਮੈਕਸ ਵਾਹਨ ਅਤੇ ਰੋਡਵੇਜ਼ ਬੱਸ ਵਿਚਾਲੇ ਜ਼ੋਰਦਾਰ ਟੱਕਰ ਹੋ ਗਈ। ਇਸ ਹਾਦਸੇ 'ਚ ਮੈਕਸ ਪਲਟ ਕੇ ਸੜਕ ਕਿਨਾਰੇ ਖੱਡ 'ਚ ਡਿੱਗ ਗਈ। ਟੱਕਰ ਇੰਨੀ ਭਿਆਨਕ ਸੀ ਕਿ ਸਵਾਰੀਆਂ ਲਗਭਗ 20 ਫੁੱਟ ਤੱਕ ਉੱਛਲ ਕੇ ਇੱਧਰ-ਉੱਧਰ ਡਿੱਗੀਆਂ। ਹਾਦਸੇ ਦਾ ਮੰਜ਼ਰ ਬੇਹੱਦ ਖ਼ੌਫਨਾਕ ਸੀ। ਚਸ਼ਮਦੀਦ ਪ੍ਰਦੀਪ ਗੁਪਤਾ ਨੇ ਦੱਸਿਆ ਕਿ ਹਾਦਸੇ ਤੋਂ ਬਾਅਦ ਸੜਕ 'ਤੇ ਖੂਨ ਨਾਲ ਲੱਥਪੱਥ ਲਾਸ਼ਾਂ ਬਿਖਰੀਆਂ ਹੋਈਆਂ ਸਨ, ਕਈ ਲੋਕਾਂ ਦੇ ਸਿਰ ਫਟੇ ਹੋਏ ਸਨ ਅਤੇ ਬੱਚੇ ਦਰਦ ਨਾਲ ਚੀਕ ਰਹੇ ਸਨ। ਘਟਨਾ ਤੋਂ ਬਾਅਦ ਭੱਜ-ਦੌੜ ਦਾ ਮਾਹੌਲ ਅਤੇ ਬੱਸ ਦਾ ਡਰਾਈਵਰ ਤੇ ਕੰਡਕਟਰ ਮੌਕੇ 'ਤੇ ਫਰਾਰ ਹੋ ਗਏ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਡਾ ਮਕਸਦ ਦੇਸ਼ ਦੇ ਹਰ ਕੋਨੇ 'ਚ ਪਿਆਰ ਦੀ ਆਵਾਜ਼ ਸੁਣਾਈ ਦੇਵੇ: ਰਾਹੁਲ ਗਾਂਧੀ
NEXT STORY