ਮੋਰਬੀ- ਗੁਜਰਾਤ ਦੇ ਮੋਰਬੀ ’ਚ ਹੋਏ ਪੁਲ ਹਾਦਸੇ ’ਚ ਹੁਣ ਤੱਕ ਕਰੀਬ 134 ਲੋਕਾਂ ਦੀ ਮੌਤ ਹੋ ਚੁੱਕੀ ਹੈ। ਮ੍ਰਿਤਕਾਂ ’ਚ ਰਾਜਕੋਟ ਤੋਂ ਭਾਜਪਾ ਸੰਸਦ ਮੈਂਬਰ ਮੋਹਨ ਭਾਈ ਕੁੰਡਾਰੀਆ ਦੇ ਰਿਸ਼ਤੇਦਾਰ ਵੀ ਸ਼ਾਮਲ ਹਨ। ਕੁੰਡਾਰੀਆ ਨੇ ਇਕ ਨਿਊਜ਼ ਏਜੰਸੀ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਐਤਵਾਰ ਨੂੰ ਜਦੋਂ ਇਹ ਹਾਦਸਾ ਵਾਪਰਿਆ, ਉਦੋਂ ਉਹ ਪਿਕਨਿਕ ਮਨਾਉਣ ਗਏ ਸਨ।
ਇਹ ਵੀ ਪੜ੍ਹੋ- ਗੁਜਰਾਤ : ਮੋਰਬੀ 'ਚ ਪੁਲ ਟੁੱਟਣ ਨਾਲ ਹੁਣ ਤੱਕ 132 ਲੋਕਾਂ ਦੀ ਮੌਤ
ਪੁਲਸ ਮੁਤਾਬਕ ਐਤਵਾਰ ਸ਼ਾਮ ਮੋਰਬੀ ’ਚ ਮੱਛੂ ਨਦੀ ’ਚ ਪੁਲ ਦੇ ਡਿੱਗਣ ਕਾਰਨ ਘੱਟੋਂ-ਘੱਟ 134 ਲੋਕਾਂ ਦੀ ਮੌਤ ਹੋ ਗਈ। ਕੁੰਡਾਰੀਆ ਨੇ ਕਿਹਾ ਕਿ ਜਾਨ ਗੁਆਉਣ ਵਾਲੇ ਉਨ੍ਹਾਂ ਦੇ ਰਿਸ਼ਤੇਦਾਰਾਂ ’ਚ 5 ਬੱਚੇ, 4 ਔਰਤਾਂ ਅਤੇ 3 ਪੁਰਸ਼ ਸ਼ਾਮਲ ਹਨ। ਸਾਰੇ ਉਨ੍ਹਾਂ ਦੇ ਵੱਡੇ ਭਰਾ ਦੇ ਕਰੀਬੀ ਰਿਸ਼ਤੇਦਾਰ ਹਨ। ਉਨ੍ਹਾਂ ਨੇ ਕਿਹਾ ਕਿ ਹਾਦਸੇ ਲਈ ਜ਼ਿੰਮੇਵਾਰ ਲੋਕਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ- ਮਾਂ ਨੇ ਦੋ ਮਾਸੂਮਾਂ ਦਾ ਵੱਢਿਆ ਗਲ਼, ਬੱਚਿਆਂ ਨੂੰ ਮ੍ਰਿਤਕ ਵੇਖ ਹੈਰਾਨ ਰਹਿ ਗਿਆ ਪਿਓ
ਕੁੰਡਾਰੀਆ ਨੇ ਅੱਗੇ ਕਿਹਾ ਕਿ ਮੇਰੇ ਵੱਡੇ ਭਰਾ ਦੇ ਸਾਲੇ ਦੀਆਂ 4 ਧੀਆਂ, ਉਨ੍ਹਾਂ ’ਚੋਂ 3 ਦੇ ਪਤੀ ਅਤੇ 5 ਬੱਚੇ ਇਸ ਹਾਦਸੇ ’ਚ ਮਾਰੇ ਗਏ। ਉਨ੍ਹਾਂ ਕਿਹਾ ਕਿ ਉਹ ਟੰਕਾਰਾ ਤਾਲੁਕਾ ਦੇ ਵੱਖ-ਵੱਖ ਪਿੰਡਾਂ ਨਾਲ ਸਬੰਧ ਰੱਖਦੇ ਸਨ ਅਤੇ ਬੱਸ ’ਚ ਮੋਰਬੀ ਗਏ ਸਨ। ਮੈਂ ਘਟਨਾ ਦੇ ਅੱਧੇ ਘੰਟੇ ਬਾਅਦ ਇੱਥੇ ਪਹੁੰਚਿਆ ਅਤੇ ਕੱਲ ਤੋਂ ਹੀ ਬਚਾਅ ਕੰਮ ’ਚ ਮਦਦ ਕਰ ਰਿਹਾ ਹਾਂ। ਕੁੰਦਰੀਆ ਨੇ ਕਿਹਾ ਕਿ ਪੁਲ ਡਿੱਗਣ ਦੀ ਘਟਨਾ ਮਗਰੋਂ ਗੁਜਰਾਤ ਦੇ ਮੁੱਖ ਮੰਤਰੀ ਭੁਪਿੰਦਰ ਪਟੇਲ ਮੋਰਬੀ ’ਚ ਹੀ ਹਨ। ਅਸੀਂ ਇਹ ਯਕੀਨੀ ਕਰਾਂਗੇ ਕਿ ਇੰਨੇ ਲੋਕਾਂ ਦੀ ਜਾਨ ਜਾਣ ਲਈ ਜ਼ਿੰਮੇਵਾਰ ਕਿਸੇ ਨੂੰ ਵੀ ਬਖ਼ਸ਼ਿਆ ਨਾ ਜਾਵੇ।
ਇਹ ਵੀ ਪੜ੍ਹੋ- ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ਾਂ ’ਚ ਇਸ ਤਾਰੀਖ ਨੂੰ ਲੱਗੇਗਾ ਪੂਰਨ ਚੰਨ ਗ੍ਰਹਿਣ
SUV ਕਾਰ ’ਚੋਂ 2 ਕਰੋੜ ਰੁਪਏ ਜ਼ਬਤ, ਹਿਮਾਚਲ ਚੋਣਾਂ ਤੋਂ ਪਹਿਲਾਂ ਸਭ ਤੋਂ ਵੱਡੀ ਬਰਾਮਦਗੀ
NEXT STORY