ਨੈਸ਼ਨਲ ਡੈਸਕ : ਦਿੱਲੀ ਨਗਰ ਨਿਗਮ ਦੇ 12 ਹਜ਼ਾਰ ਅਸਥਾਈ ਮੁਲਾਜ਼ਮਾਂ ਲਈ ਵੱਡੀ ਖ਼ਬਰ ਹੈ। ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਪੱਕੇ ਕਰ ਦਿੱਤਾ ਜਾਵੇਗਾ। ਦਿੱਲੀ ਨਗਰ ਨਿਗਮ ਨੇ ਬਜਟ ਵਿੱਚ 800 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਮੁਲਾਜ਼ਮਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ। ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੋਸ਼ਲ ਮੀਡੀਆ 'ਤੇ ਇਸ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਐੱਮਸੀਡੀ ਸਕੂਲਾਂ ਦੀ ਸਿਹਤ ਸੁਧਾਰਨ ਲਈ ਨਗਰ ਨਿਗਮ ਦੇ ਬਜਟ ਵਿੱਚ 2 ਕਰੋੜ ਰੁਪਏ ਦਾ ਉਪਬੰਧ ਵੀ ਕੀਤਾ ਗਿਆ ਹੈ।
ਐੱਮਸੀਡੀ ਵਿੱਚ 12 ਹਜ਼ਾਰ ਮੁਲਾਜ਼ਮ ਅਸਥਾਈ ਤੌਰ 'ਤੇ ਕੰਮ ਕਰ ਰਹੇ ਹਨ। ਇਹ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਪੱਕੇ ਕਰਨ ਦੀ ਮੰਗ ਕਰ ਰਹੇ ਸਨ। ਦਿੱਲੀ ਦੀ ਪਿਛਲੀ ਸਰਕਾਰ ਵੇਲੇ ਆਮ ਆਦਮੀ ਪਾਰਟੀ ਨੇ ਵੀ ਇਨ੍ਹਾਂ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕੀਤਾ ਸੀ। ਬੁੱਧਵਾਰ ਨੂੰ ਦਿੱਲੀ ਨਗਰ ਨਿਗਮ ਦੇ ਬਜਟ 'ਚ 800 ਰੁਪਏ ਦੀ ਵਿਵਸਥਾ ਕਰਕੇ ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਤੋਹਫਾ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ : ਦਿੱਲੀ ਮੈਟਰੋ 'ਚ ਅਚਾਨਕ ਬੇਹੋਸ਼ ਹੋ ਕੇ ਡਿੱਗ ਪਿਆ ਸ਼ਖਸ, CRPF ਦੀ ਮਹਿਲਾ ਅਫਸਰ ਨੇ ਇੰਝ ਬਚਾਈ ਜਾਨ
ਮੁਲਾਜ਼ਮਾਂ ਲਈ ਕਿਉਂ ਵੱਡਾ ਤੋਹਫ਼ਾ ਹੈ ਇਹ?
ਹੁਣ ਤੱਕ ਦਿੱਲੀ ਨਗਰ ਨਿਗਮ ਦੇ ਠੇਕੇ 'ਤੇ ਰੱਖੇ ਮੁਲਾਜ਼ਮਾਂ ਨੂੰ ਸਿਰਫ ਦਿਹਾੜੀ ਮਿਲਦੀ ਸੀ, ਰੈਗੂਲਰ ਹੋਣ ਤੋਂ ਬਾਅਦ ਇਨ੍ਹਾਂ ਮੁਲਾਜ਼ਮਾਂ ਨੂੰ ਤਨਖਾਹ ਕਮਿਸ਼ਨ ਮੁਤਾਬਕ ਹੀ ਤਨਖਾਹ ਮਿਲੇਗੀ। ਯਾਨੀ ਹੁਣ ਇਹ ਕਰਮਚਾਰੀ ਬੋਨਸ, ਗ੍ਰੈਚੂਟੀ, ਪੀਐੱਫ, ਮੈਡੀਕਲ ਦੇ ਵੀ ਹੱਕਦਾਰ ਹੋਣਗੇ। ਬਾਗਬਾਨ, ਬੇਲਦਾਰ ਅਤੇ ਇੰਜਨੀਅਰਿੰਗ ਵਿਭਾਗ ਸਮੇਤ ਹਰ ਆਰਜ਼ੀ ਮੁਲਾਜ਼ਮ ਨੂੰ ਇਸ ਫੈਸਲੇ ਦਾ ਫਾਇਦਾ ਹੋਵੇਗਾ। ਦਿੱਲੀ ਨਗਰ ਨਿਗਮ ਦੇ 12,000 ਅਸਥਾਈ ਕਰਮਚਾਰੀਆਂ ਲਈ ਵੱਡੀ ਖਬਰ ਹੈ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਨਗਰ ਨਿਗਮ ਦੇ ਬਜਟ ਵਿੱਚ 800 ਕਰੋੜ ਰੁਪਏ ਦਾ ਪ੍ਰਬੰਧ ਕਰਕੇ ਉਨ੍ਹਾਂ ਦੀ ਸਾਲਾਂ ਪੁਰਾਣੀ ਮੰਗ ਪੂਰੀ ਕਰ ਦਿੱਤੀ ਹੈ। ਹੁਣ ਨਿਗਮ ਦੇ ਇਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਵੇਗਾ, ਅਜਿਹਾ ਸਿਰਫ਼ ਆਮ ਆਦਮੀ ਪਾਰਟੀ ਹੀ ਕਰ ਸਕਦੀ ਹੈ।
ਸਕੂਲਾਂ ਦੀਆਂ ਇਮਾਰਤਾਂ ਦੀ ਹੋਵੇਗੀ ਮੁਰੰਮਤ
ਠੇਕਾ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਐਲਾਨ ਦੇ ਨਾਲ-ਨਾਲ ਮਿਊਂਸਪਲ ਸਕੂਲਾਂ ਦੀ ਹਾਲਤ ਬਦਲਣ ਲਈ ਬਜਟ ਵੀ ਅਲਾਟ ਕੀਤਾ ਗਿਆ ਹੈ। ਨਗਰ ਨਿਗਮ ਦੀ ਮੀਟਿੰਗ ਵਿੱਚ ਇਸ ਮਦ ਲਈ 2 ਕਰੋੜ ਰੁਪਏ ਦਾ ਉਪਬੰਧ ਕੀਤਾ ਗਿਆ ਹੈ। ਇਸ ਰਕਮ ਨਾਲ ਐੱਮਸੀਡੀ ਸਕੂਲਾਂ ਦੀ ਮੁਰੰਮਤ ਅਤੇ ਰੱਖ-ਰਖਾਅ ਦਾ ਕੰਮ ਕੀਤਾ ਜਾਵੇਗਾ।
ਇਹ ਵੀ ਪੜ੍ਹੋ : ਰੁਪਏ ਨੇ ਤੋੜਿਆ ਡਾਲਰ ਦਾ ਹੰਕਾਰ, ਦੁਨੀਆ ਦੇ ਬਾਜ਼ਾਰਾਂ 'ਚ ਬਣ ਰਿਹਾ 'ਇੰਟਰਨੈਸ਼ਨਲ ਖਿਡਾਰੀ'!
ਸ਼ਹਿਰੀ ਸਹਿਕਾਰੀ ਬੈਂਕ ਆਪਣੇ ਸੰਚਾਲਨ ਨੂੰ ਜੋਖਮਾਂ ਨਾਲ ਨਜਿੱਠਣ ’ਚ ਸਮਰੱਥ ਬਣਾਉਣ : ਸੰਜੇ ਮਲਹੋਤਰਾ
NEXT STORY