ਕੋਝੀਕੋਡ- ਕੇਰਲ ਦੀ ਸਿਹਤ ਮੰਤਰੀ ਵੀਨਾ ਜਾਰਜ ਨੇ ਐਤਵਾਰ ਨੂੰ ਦੱਸਿਆ ਕਿ ਨਿਪਾਹ ਵਾਇਰਸ ਦੇ ਸੰਕਰਮਣ ਨਾਲ ਪੀੜਤ 12 ਸਾਲਾ ਮੁੰਡੇ ਦੀ ਇੱਥੋਂ ਦੇ ਇਕ ਹਸਪਤਾਲ ’ਚ ਮੌਤ ਹੋ ਗਈ ਹੈ। ਪੀੜਤ ਮੁੰਡੇ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ, ਜਿਨ੍ਹਾਂ ਪੁਣੇ ਦੇ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ’ਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਮੰਤਰੀ ਨੇ ਮੀਡੀਆ ਨੂੰ ਦੱਸਿਆ,‘‘ਮੁੰਡੇ ਦੀ ਮੌਤ ਸਵੇਰੇ 5 ਵਜੇ ਹੋਈ। ਬੱਚੇ ਦੀ ਹਾਲਤ ਸ਼ਨੀਵਾਰ ਰਾਤ ਤੋਂ ਬੇਹੱਦ ਨਾਜ਼ੁਕ ਸੀ। ਅਸੀਂ ਸ਼ਨੀਵਾਰ ਨੂੰ ਕਈ ਦਲ ਬਣਾਏ ਸਨ ਅਤੇ ਉਨ੍ਹਾਂ ਨੇ ਬੱਚੇ ਦੇ ਸੰਪਰਕ ’ਚ ਆਏ ਲੋਕਾਂ ਨੂੰ ਲੱਭਣਾ ਸ਼ੁਰੂ ਕਰ ਦਿੱਤਾ। ਬੱਚੇ ਦੇ ਸੰਪਰਕ ’ਚ ਆਏ ਲੋਕਾਂ ਨੂੰ ਏਕਾਂਤਵਾਸ ਕਰਨ ਲਈ ਕਦਮ ਚੁੱਕੇ ਗਏ ਹਨ।’’ ਦੱਖਣੀ ਭਾਰਤ ’ਚ ਨਿਪਾਹ ਵਾਇਰਸ ਦਾ ਪਹਿਲਾ ਮਾਮਲਾ ਕੇਰਲ ਦੇ ਕੋਝੀਕੋਡ ’ਚ 19 ਮਈ 2018 ਨੂੰ ਸਾਹਮਣੇ ਆਇਆ ਸੀ। ਇਕ ਜੂਨ 2018 ਤੱਕ ਇਸ ਸੰਕਰਮਣ ਦੇ 18 ਮਾਮਲੇ ਸਾਹਮਣੇ ਆਏ ਸਨ ਅਤੇ 17 ਲੋਕਾਂ ਦੀ ਮੌਤ ਹੋ ਗਈ ਸੀ।
ਇਹ ਵੀ ਪੜ੍ਹੋ : ਕੋਝੀਕੋਡ ਹਸਪਤਾਲ 'ਚ 12 ਸਾਲਾ ਲੜਕਾ ਦਾਖਲ, ਨਿਪਾਹ ਵਾਇਰਸ ਤੋਂ ਪੀੜਤ ਹੋਣ ਦਾ ਖਦਸ਼ਾ
ਬੱਚੇ ਦੀ ਮੌਤ ਤੋਂ ਬਾਅਦ ਕੇਂਦਰੀ ਦਲ ਰਾਜ ’ਚ ਭੇਜਿਆ ਗਿਆ ਹੈ। ਕੇਂਦਰੀ ਸਿਹਤ ਮੰਤਰਾਲਾ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੀੜਤ ਮੁੰਡੇ ਦੇ ਸਰੀਰ ਤੋਂ ਨਮੂਨੇ ਲਏ ਗਏ ਸਨ ਅਤੇ ਉਨ੍ਹਾਂ ਨੂੰ ਪੁਣੇ ਦੇ ਰਾਸ਼ਟਰੀ ਵਿਸ਼ਾਨੂੰ ਵਿਗਿਆਨ ਸੰਸਥਾ ਭੇਜਿਆ ਗਿਆ ਸੀ, ਜਿੱਥੇ ਉਨ੍ਹਾਂ ’ਚ ਨਿਪਾਹ ਵਾਇਰਸ ਦੀ ਮੌਜੂਦਗੀ ਦੀ ਪੁਸ਼ਟੀ ਹੋਈ। ਕੇਂਦਰ ਸਰਕਾਰ ਨੇ ਰਾਸ਼ਟਰੀ ਰੋਗ ਕੰਟਰੋਲ ਕੇਂਦਰ ਦੇ ਦਲ ਨੂੰ ਕੇਰਲ ਭੇਜਿਆ ਹੈ ਜੋ ਐਤਵਾਰ ਨੂੰ ਉੱਥੇ ਪਹੁੰਚ ਗਿਆ। ਮੰਤਾਲਾ ਨੇ ਕਿਹਾ ਕਿ ਇਹ ਦਲ ਰਾਜ ਨੂੰ ਤਕਨੀਕੀ ਮਦਦ ਪ੍ਰਦਾਨ ਕਰੇਗਾ।
ਇਹ ਵੀ ਪੜ੍ਹੋ : ਦੁਰਗਾ ਪੂਜਾ ਪੰਡਾਲ ’ਚ ਮਮਤਾ ਬੈਨਰਜੀ ਦੀ ‘ਮੂਰਤੀ’ ਲਾਉਣ ’ਤੇ ਵਿਵਾਦ, BJP ਨੇ ਬੋਲਿਆ ਹਮਲਾ
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ
ਯੂ. ਪੀ. : ਮੁਜ਼ੱਫਰਨਗਰ ਵਿਚ ਮਹਾਪੰਚਾਇਤ ਤੋਂ ਪਹਿਲਾਂ ਜਾਣੋ ਕੀ ਬੋਲੇ ਟਿਕੈਤ
NEXT STORY