ਸ਼ਿਮਲਾ (ਭਾਸ਼ਾ) - ਹਿਮਾਚਲ ਪ੍ਰਦੇਸ਼ ਦੇ ਕਈ ਹਿੱਸਿਆਂ ਵਿੱਚ ਮੰਗਲਵਾਰ ਨੂੰ ਮੀਂਹ ਪਿਆ, ਜਿਸ ਨਾਲ ਰਾਜ ਭਰ ਦੀਆਂ 85 ਹੋਰ ਸੜਕਾਂ 'ਤੇ ਵਾਹਨਾਂ ਦੀ ਆਵਾਜਾਈ ਵਿੱਚ ਵਿਘਨ ਪਾਇਆ ਅਤੇ ਰਾਜਧਾਨੀ ਸ਼ਿਮਲਾ ਵਿੱਚ ਬਹੁਤ ਸਾਰੇ ਦਰੱਖ਼ਤ ਡਿੱਗ ਗਏ। ਸਥਾਨਕ ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਸੂਬੇ ਵਿਚ ਵੱਖ-ਵੱਖ ਥਾਵਾਂ 'ਤੇ ਗਰਜ ਦੇ ਨਾਲ-ਨਾਲ ਭਾਰੀ ਬਾਰੀਸ਼ ਹੋਣ ਅਤੇ ਅਸਮਾਨੀ ਬਿਜਲੀ ਡਿੱਗਣ ਦੀ ਭਵਿੱਖਬਾਣੀ ਕਰਦੇ ਹੋਏ ਯੈਲੋ ਅਲਰਟ ਜਾਰੀ ਕਰ ਦਿੱਤਾ ਹੈ।
ਇਹ ਵੀ ਪੜ੍ਹੋ - ਢਿੱਡ ਦਰਦ ਹੋਣ 'ਤੇ ਹਸਪਤਾਲ ਪੁੱਜੀ 13 ਸਾਲਾ ਕੁੜੀ, ਟਾਇਲਟ 'ਚ ਦਿੱਤਾ ਬੱਚੀ ਨੂੰ ਜਨਮ, ਸਭ ਦੇ ਉੱਡੇ ਹੋਸ਼
ਰਾਜ ਐਮਰਜੈਂਸੀ ਆਪ੍ਰੇਸ਼ਨ ਸੈਂਟਰ ਦੇ ਅਨੁਸਾਰ ਸੋਮਵਾਰ ਸਵੇਰ ਤੱਕ 41 ਸੜਕਾਂ ਬੰਦ ਸਨ ਅਤੇ ਮੰਗਲਵਾਰ ਨੂੰ ਬਾਰੀਸ਼ ਕਾਰਨ ਜ਼ਮੀਨ ਖਿਸਕਣ ਅਤੇ ਦਰੱਖਤ ਡਿੱਗਣ ਕਾਰਨ ਇਹਨਾਂ ਦੀ ਗਿਣਤੀ ਵੱਧ ਕੇ 126 ਹੋ ਗਈ। ਸ਼ਿਮਲਾ ਸ਼ਹਿਰ ਵਿਚ ਭਾਰੀ ਬਾਰਿਸ਼ ਤੋਂ ਬਾਅਦ ਟੋਇਲੈਂਡ ਕੋਲ ਦਰੱਖ਼ਤ ਡਿੱਗਣ ਕਾਰਨ ਸਵੇਰ ਦੇ ਸਮੇਂ ਸਕੂਲ ਅਤੇ ਦਫ਼ਤਰ ਜਾਣ ਵਾਲੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਸ਼ਿਮਲਾ ਜ਼ਿਲ੍ਹੇ ਵਿਚ ਕੁਲ 41 ਸੜਕਾਂ ਵਾਹਨਾਂ ਦੀ ਆਵਾਜਾਈ ਲਈ ਬੰਦ ਹਨ। ਕੁੱਲ 126 ਬਲਾਕ ਸੜਕਾਂ ਵਿੱਚੋਂ ਸਭ ਤੋਂ ਵੱਧ 50 ਸੜਕਾਂ ਮੰਡੀ ਵਿੱਚ ਹਨ। ਇਸ ਤੋਂ ਬਾਅਦ ਸੋਲਨ ਵਿੱਚ 12, ਕਾਂਗੜਾ ਵਿੱਚ 10, ਕੁੱਲੂ ਵਿੱਚ ਛੇ, ਸਿਰਮੌਰ ਵਿੱਚ ਚਾਰ ਅਤੇ ਊਨਾ, ਕਿਨੌਰ, ਲਾਹੌਲ ਅਤੇ ਸਪਿਤੀ ਜ਼ਿਲ੍ਹਿਆਂ ਵਿੱਚ ਇੱਕ-ਇੱਕ ਸੜਕ ਹੈ।
ਇਹ ਵੀ ਪੜ੍ਹੋ - ਇਸ ਪਿੰਡ 'ਚ ਗੋਲੀਆਂ ਚਲਾ ਕੇ ਤੋੜੀ ਜਾਂਦੀ ਹੈ ਮਟਕੀ, ਦੇਖੋ ਹੈਰਾਨ ਕਰ ਦੇਣ ਵਾਲਾ ਵੀਡੀਓ
ਐਮਰਜੈਂਸੀ ਆਪ੍ਰੇਸ਼ਨ ਸੈਂਟਰ ਨੇ ਕਿਹਾ ਕਿ ਰਾਜ ਭਰ ਵਿੱਚ 1,191 ਬਿਜਲੀ ਅਤੇ 27 ਜਲ ਸਪਲਾਈ ਸਕੀਮਾਂ ਵੀ ਵਿਘਨ ਪਈਆਂ ਹਨ। ਮੌਸਮ ਵਿਭਾਗ ਦੇ ਅੰਕੜਿਆਂ ਅਨੁਸਾਰ ਸੋਮਵਾਰ ਸ਼ਾਮ 5 ਵਜੇ ਤੋਂ ਰਾਜ ਦੇ ਕਈ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਈ, ਜਿਸ ਨਾਲ ਕਾਹੋ ਵਿੱਚ ਸਵੇਰੇ 8 ਵਜੇ ਤੱਕ ਸਭ ਤੋਂ ਵੱਧ 84 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ। ਕਾਹੋ ਤੋਂ ਬਾਅਦ ਜੁਬਾਰਹੱਟੀ 'ਚ 83 ਮਿਲੀਮੀਟਰ, ਕੁਫਰੀ 'ਚ 73 ਮਿਲੀਮੀਟਰ, ਸ਼ਿਮਲਾ ਵਿਚ 62.8 ਮਿਲੀਮੀਟਰ, ਪਛਾਦ ਵਿੱਚ 59 ਮਿਲੀਮੀਟਰ, ਚੌਪਾਲ ਵਿੱਚ 42.6 ਮਿਲੀਮੀਟਰ, ਨਗਰੋਟਾ ਸੂਰੀਆ ਵਿੱਚ 42.2 ਮਿਲੀਮੀਟਰ, ਸੋਲਨ ਵਿੱਚ 42.4 ਮਿਲੀਮੀਟਰ, ਸੁੰਦਰਨਗਰ ਵਿੱਚ 39.8 ਮਿਲੀਮੀਟਰ, ਨਾਰਕੰਡਾ ਵਿੱਚ 36 ਮਿਲੀਮੀਟਰ, ਨਾਹਨ ਵਿੱਚ 27.4 ਮਿਲੀਮੀਟਰ ਅਤੇ ਬਿਲਾਸਪੁਰ ਵਿੱਚ 22.5 ਮਿਲੀਮੀਟਰ ਮੀਂਹ ਪਿਆ।
ਇਹ ਵੀ ਪੜ੍ਹੋ - ਵੱਡੀ ਵਾਰਦਾਤ: ਅਣਪਛਾਤੇ ਵਿਅਕਤੀ ਨੇ ਸਰਪੰਚ ਦਾ ਕੀਤਾ ਕਤਲ, ਦੋਸਤ ਦੇ ਕਮਰੇ 'ਚੋਂ ਮਿਲੀ ਲਾਸ਼
27 ਜੂਨ ਨੂੰ ਮਾਨਸੂਨ ਦੀ ਸ਼ੁਰੂਆਤ ਤੋਂ ਬਾਅਦ ਹਿਮਾਚਲ ਪ੍ਰਦੇਸ਼ ਵਿੱਚ 23 ਫ਼ੀਸਦੀ ਘੱਟ ਬਾਰਿਸ਼ ਹੋਈ ਹੈ। ਇਸ ਸਮੇਂ ਦੌਰਾਨ ਰਾਜ ਵਿੱਚ 591.8 ਮਿਲੀਮੀਟਰ ਵਰਖਾ ਹੋਈ ਹੈ, ਜਦੋਂ ਕਿ ਹੁਣ ਤੱਕ 453.4 ਮਿਲੀਮੀਟਰ ਵਰਖਾ ਹੋ ਚੁੱਕੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਮਾਨਸੂਨ ਸ਼ੁਰੂ ਹੋਣ ਤੋਂ ਲੈ ਕੇ ਸੋਮਵਾਰ ਤੱਕ ਮੀਂਹ ਨਾਲ ਸਬੰਧਤ ਘਟਨਾਵਾਂ 'ਚ 144 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ ਸੂਬੇ ਨੂੰ 1,217 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ।
ਇਹ ਵੀ ਪੜ੍ਹੋ - ਹੁਣ ਮੋਬਾਈਲ ਰਾਹੀਂ ਕੱਟੀ ਜਾਵੇਗੀ ਬੱਸਾਂ ਦੀ ਟਿਕਟ, ਜਾਣੋ ਕਿਵੇਂ ਮਿਲੇਗੀ ਇਹ ਸਹੂਲਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਕੋਲਕਾਤਾ ਕਤਲਕਾਂਡ : DNA ਤੇ ਫੋਰੈਂਸਿਕ ਰਿਪੋਰਟ 'ਤੇ ਮਾਹਿਰਾਂ ਦੀ ਰਾਏ ਲਵੇਗੀ CBI
NEXT STORY