ਮਊ/ਲਖਨਊ- ਉੱਤਰ ਪ੍ਰਦੇਸ਼ ’ਚ ਬਾਹੂਬਲੀ ਮੁਖਤਾਰ ਅੰਸਾਰੀ ਦੇ ਨਾਲ ਉਸ ਦੇ ਕਰੀਬੀਆਂ ’ਤੇ ਗਾਜ਼ ਡਿੱਗਣ ਦਾ ਸਿਲਸਿਲਾ ਜਾਰੀ ਹੈ। ਮਊ ਜ਼ਿਲ੍ਹੇ ’ਚ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਬਾਂਦਾ ਜੇਲ੍ਹ ’ਚ ਬੰਦ ਮਾਫ਼ੀਆ ਮੁਖਤਾਰ ਅੰਸਾਰੀ ਦੇ ਕਰੀਬੀ ਹਾਜੀ ਮੁਖਤਾਰ ਦਾ 13 ਕਰੋੜ ਦਾ ਜਹਾਂਗੀਰਾਬਾਦ ਸਥਿਤ ਫਾਤਿਮਾ ਸ਼ਾਪਿੰਗ ਕੰਪਲੈਕਸ ਨੂੰ ਕੁਰਕ ਕਰ ਲਿਆ ਹੈ।
ਏ. ਐੱਸ. ਪੀ. ਤ੍ਰਿਭੁਵਨ ਨਾਥ ਤ੍ਰਿਪਾਠੀ ਦੀ ਅਗਵਾਈ ’ਚ ਪਹੁੰਚੀ ਪੁਲਸ ਅਤੇ ਪ੍ਰਸ਼ਾਸਨ ਦੀ ਟੀਮ ਨੇ ਬਾਕਾਇਦਾ ਮੁਨਾਦੀ ਕਰਵਾ ਕੇ ਸੂਚਨਾ ਪ੍ਰਸਾਰਿਤ ਕਰਵਾਈ। ਤ੍ਰਿਭੁਵਨ ਨਾਥ ਤ੍ਰਿਪਾਠੀ ਨੇ ਦੱਸਿਆ ਕਿ ਹਾਜੀ ਮੁਖਤਾਰ ਖਿਲਾਫ ਗੈਂਗਸਟਰ ਐਕਟ ਦੀ ਧਾਰਾ 14ਏ ਤਹਿਤ ਜਾਇਦਾਦ ਕੁਰਕ ਕਰਨ ਦਾ ਮੁਕੱਦਮਾ ਚਲਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਹਾਜੀ ਮੁਖਤਾਰ ਨੇ ਇਹ ਜਾਇਦਾਦ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਸੀ। ਓਧਰ ਕੰਪਲੈਕਸ ਦੇ ਮਾਲਕ ਹਾਜੀ ਮੁਖਤਾਰ ਦਾ ਕਹਿਣਾ ਹੈ ਕਿ ਉਸ ਦੇ ਅਤੇ ਮੁਖਤਾਰ ਦੇ ਸਬੰਧਾਂ ਦੀ ਸੀ. ਬੀ. ਆਈ ਤੋਂ ਜਾਂਚ ਕਰਵਾ ਲਈ ਜਾਵੇ। ਉਸ ਤੋਂ ਬਾਅਦ ਕੋਈ ਕਾਰਵਾਈ ਕੀਤੀ ਜਾਵੇ। ਮੁਖਤਾਰ ਅੰਸਾਰੀ ਨਾਲ ਸਬੰਧਾਂ ਬਾਰੇ ਜੋ ਦੋਸ਼ ਲਾਏ ਜਾ ਰਹੇ ਹਨ, ਉਹ ਬਿਲਕੁਲ ਗਲਤ ਹਨ।
ਦੱਸ ਦੇਈਏ ਕਿ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਗੈਂਗਸਟਰ ਮੁਖਤਾਰ ਅੰਸਾਰੀ ਅਤੇ ਉਸ ਦੇ ਕਰੀਬੀ ਸਾਥੀਆਂ ਦੀ ਜਾਇਦਾਦਾਂ ’ਤੇ ਸ਼ਿਕੰਜਾ ਕੱਸਣ ਲਈ ਲਗਾਤਾਰ ਛਾਪੇਮਾਰੀ ਕਰ ਰਿਹਾ ਹੈ।ਦਿੱਲੀ ਸਮੇਤ ਉੱਤਰ ਪ੍ਰਦੇਸ਼ ਦੇ ਲਖਨਊ, ਗਾਜ਼ੀਪੁਰ ਅਤੇ ਮਊ ਜ਼ਿਲ੍ਹਿਆਂ ’ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਮੁਖਤਾਰ ਸਮੇਤ ਉਸ ਦੇ ਪਰਿਵਾਰ ਵਾਲੇ ਅਤੇ ਕਰੀਬੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦਕੁਰਕ ਕੀਤੀ ਗਈ ਹੈ।
ਛੋਟੀ ਉਮਰ ’ਚ ਲੋਕਪ੍ਰਿਯਤਾ ਦਾ ਵੱਡਾ ਮੁਕਾਮ ਹਾਸਲ ਕਰ ਕੇ ਦੁਨੀਆ ਨੂੰ ਅਲਵਿਦਾ ਕਹਿ ਗਈ ਸੋਨਾਲੀ ਫੋਗਾਟ
NEXT STORY