Jagbani

helo

Jagbani.in

ਸਾਨੂੰ ਦੁੱਖ ਹੈ ਕਿ ਤੁਸੀਂ opt-out ਕਰ ਚੁੱਕੇ ਹੋ।

ਪਰ ਜੇ ਤੁਸੀਂ ਗਲਤੀ ਨਾਲ ''Block'' ਸਿਲੈਕਟ ਕੀਤਾ ਸੀ ਜਾਂ ਫਿਰ ਭਵਿੱਖ 'ਚ ਤੁਸੀਂ ਨੋਟਿਫਿਕੇਸ਼ਨ ਪਾਉਣਾ ਚਾਹੁੰਦੇ ਹੋ ਤਾਂ ਥੱਲੇ ਦਿੱਤੇ ਨਿਰਦੇਸ਼ਾਂ ਦਾ ਪਾਲਨ ਕਰੋ।

  • ਇੱਥੇ ਜਾਓ Chrome>Setting>Content Settings
  • ਇੱਥੇ ਕਲਿਕ ਕਰੋ Content Settings> Notification>Manage Exception
  • "https://www.punjabkesri.in:443" ਦੇ ਲਈ Allow ਚੁਣੋ।
  • ਆਪਣੇ ਬ੍ਰਾਉਜ਼ਰ ਦੀ Cookies ਨੂੰ Clear ਕਰੋ।
  • ਪੇਜ ਨੂੰ ਰਿਫ੍ਰੈਸ਼( Refresh) ਕਰੋ।
Got it
  • JagbaniKesari TvJagbani Epaper
  • Top News

    SAT, DEC 06, 2025

    4:34:46 PM

  • prisoners create ruckus after not getting drugs  karnataka jail staff attacked

    ਨਸ਼ਾ ਨਾ ਮਿਲਣ ਮਗਰੋਂ ਕੈਦੀਆਂ ਨੇ ਕਰ'ਤਾ ਹੰਗਾਮਾ !...

  • big blow to the team before the ind vs sa t20 series

    IND vs SA ਟੀ-20 ਸੀਰੀਜ਼ ਤੋਂ ਪਹਿਲਾਂ ਟੀਮ ਨੂੰ...

  • 4 days of holidays between december 8 14  banking services

    8-14 ਦਸੰਬਰ ਦਰਮਿਆਨ 4 ਦਿਨ ਰਹਿਣਗੀਆਂ ਛੁੱਟੀਆਂ,...

  • there will be heavy rain on 7 8 december

    7-8 ਦਸੰਬਰ ਨੂੰ ਪਵੇਗਾ ਭਾਰੀ ਮੀਂਹ ! ਇਨ੍ਹਾਂ...

browse

  • ਪੰਜਾਬ
  • ਦੇਸ਼
    • ਦਿੱਲੀ
    • ਹਰਿਆਣਾ
    • ਜੰਮੂ-ਕਸ਼ਮੀਰ
    • ਹਿਮਾਚਲ ਪ੍ਰਦੇਸ਼
    • ਹੋਰ ਪ੍ਰਦੇਸ਼
  • ਵਿਦੇਸ਼
    • ਕੈਨੇਡਾ
    • ਆਸਟ੍ਰੇਲੀਆ
    • ਪਾਕਿਸਤਾਨ
    • ਅਮਰੀਕਾ
    • ਇਟਲੀ
    • ਇੰਗਲੈਂਡ
    • ਹੋਰ ਵਿਦੇਸ਼ੀ ਖਬਰਾਂ
  • ਦੋਆਬਾ
    • ਜਲੰਧਰ
    • ਹੁਸ਼ਿਆਰਪੁਰ
    • ਕਪੂਰਥਲਾ-ਫਗਵਾੜਾ
    • ਰੂਪਨਗਰ-ਨਵਾਂਸ਼ਹਿਰ
  • ਮਾਝਾ
    • ਅੰਮ੍ਰਿਤਸਰ
    • ਗੁਰਦਾਸਪੁਰ
    • ਤਰਨਤਾਰਨ
  • ਮਾਲਵਾ
    • ਚੰਡੀਗੜ੍ਹ
    • ਲੁਧਿਆਣਾ-ਖੰਨਾ
    • ਪਟਿਆਲਾ
    • ਮੋਗਾ
    • ਸੰਗਰੂਰ-ਬਰਨਾਲਾ
    • ਬਠਿੰਡਾ-ਮਾਨਸਾ
    • ਫਿਰੋਜ਼ਪੁਰ-ਫਾਜ਼ਿਲਕਾ
    • ਫਰੀਦਕੋਟ-ਮੁਕਤਸਰ
  • ਤੜਕਾ ਪੰਜਾਬੀ
    • ਪਾਰਟੀਜ਼
    • ਪਾਲੀਵੁੱਡ
    • ਬਾਲੀਵੁੱਡ
    • ਪੌਪ ਕੌਨ
    • ਟੀਵੀ
    • ਰੂ-ਬ-ਰੂ
    • ਪੁਰਾਣੀਆਂ ਯਾਦਾ
    • ਮੂਵੀ ਟਰੇਲਰਜ਼
  • ਖੇਡ
    • ਕ੍ਰਿਕਟ
    • ਫੁੱਟਬਾਲ
    • ਟੈਨਿਸ
    • ਹੋਰ ਖੇਡ ਖਬਰਾਂ
  • ਵਪਾਰ
    • ਨਿਵੇਸ਼
    • ਅਰਥਵਿਵਸਥਾ
    • ਸ਼ੇਅਰ ਬਾਜ਼ਾਰ
    • ਵਪਾਰ ਗਿਆਨ
  • ਅੱਜ ਦਾ ਹੁਕਮਨਾਮਾ
  • ਗੈਜੇਟ
    • ਆਟੋਮੋਬਾਇਲ
    • ਤਕਨਾਲੋਜੀ
    • ਮੋਬਾਈਲ
    • ਇਲੈਕਟ੍ਰੋਨਿਕਸ
    • ਐੱਪਸ
    • ਟੈਲੀਕਾਮ
  • ਦਰਸ਼ਨ ਟੀ.ਵੀ.
  • ਧਰਮ
  • Home
  • ਤੜਕਾ ਪੰਜਾਬੀ
  • ਦੇਸ਼
  • ਵਿਦੇਸ਼
  • ਖੇਡ
  • ਵਪਾਰ
  • ਧਰਮ
  • Google Play Store
  • Apple Store
  • E-Paper
  • Kesari TV
  • Navodaya Times
  • Jagbani Website
  • JB E-Paper

ਪੰਜਾਬ

  • ਦੋਆਬਾ
  • ਮਾਝਾ
  • ਮਾਲਵਾ

ਮਨੋਰੰਜਨ

  • ਬਾਲੀਵੁੱਡ
  • ਪਾਲੀਵੁੱਡ
  • ਟੀਵੀ
  • ਪੁਰਾਣੀਆਂ ਯਾਦਾ
  • ਪਾਰਟੀਜ਼
  • ਪੌਪ ਕੌਨ
  • ਰੂ-ਬ-ਰੂ
  • ਮੂਵੀ ਟਰੇਲਰਜ਼

Photos

  • Home
  • ਮਨੋਰੰਜਨ
  • ਖੇਡ
  • ਦੇਸ਼

Videos

  • Home
  • Latest News 2023
  • Aaj Ka Mudda
  • 22 Districts 22 News
  • Job Junction
  • Most Viewed Videos
  • Janta Di Sath
  • Siasi-te-Siasat
  • Religious
  • Punjabi Stars Interview
  • Home
  • National News
  • Jalandhar
  • ਛੋਟੀ ਉਮਰ ’ਚ ਲੋਕਪ੍ਰਿਯਤਾ ਦਾ ਵੱਡਾ ਮੁਕਾਮ ਹਾਸਲ ਕਰ ਕੇ ਦੁਨੀਆ ਨੂੰ ਅਲਵਿਦਾ ਕਹਿ ਗਈ ਸੋਨਾਲੀ ਫੋਗਾਟ

NATIONAL News Punjabi(ਦੇਸ਼)

ਛੋਟੀ ਉਮਰ ’ਚ ਲੋਕਪ੍ਰਿਯਤਾ ਦਾ ਵੱਡਾ ਮੁਕਾਮ ਹਾਸਲ ਕਰ ਕੇ ਦੁਨੀਆ ਨੂੰ ਅਲਵਿਦਾ ਕਹਿ ਗਈ ਸੋਨਾਲੀ ਫੋਗਾਟ

  • Edited By Sunita,
  • Updated: 24 Aug, 2022 11:26 AM
Jalandhar
sonali phogat
  • Share
    • Facebook
    • Tumblr
    • Linkedin
    • Twitter
  • Comment

ਜਲੰਧਰ (ਬਿਊਰੋ) - ਹਰਿਆਣਾ ਦੀ ਸਿਆਸਤ ਤੋਂ ਲੈ ਕੇ ਅਦਾਕਾਰੀ ਤੱਕ ਆਪਣੀ ਵੱਖਰੀ ਪਛਾਣ ਕਾਇਮ ਕਰਨ ਵਾਲੀ ਸੋਨਾਲੀ ਫੋਗਾਟ ਨੇ ਛੋਟੀ ਉਮਰ ਵਿਚ ਲੋਕਪ੍ਰਿਯਤਾ ਦਾ ਵੱਡਾ ਮੁਕਾਮ ਤਾਂ ਹਾਸਲ ਕੀਤਾ ਪਰ ਘੱਟ ਉਮਰ ਵਿਚ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਹਰਿਆਣਾ ਦੇ ਇਕ ਛੋਟੇ ਜਿਹੇ ਪਿੰਡ ਤੋਂ ਨਿਕਲ ਕੇ ਸੋਨਾਲੀ ਨੇ ਮੁੰਬਈ ਤੱਕ ਦਾ ਸਫਰ ਤੈਅ ਕੀਤਾ। ਸੋਨਾਲੀ 'ਬਿੱਗ ਬੌਸ 14' ਦਾ ਹਿੱਸਾ ਰਹੀ ਅਤੇ ਬਾਲੀਵੁੱਡ ਫ਼ਿਲਮਾਂ ਵਿਚ ਵੀ ਨਜ਼ਰ ਆਈ।  ਪੰਜਾਬੀ, ਹਰਿਆਣਵੀ ਅਤੇ ਹਿੰਦੀ ਮਿਊਜ਼ਿਕ ਐਲਬਮ ਵਿਚ ਮਾਡਲ ਦੇ ਰੂਪ ਵਿਚ ਕੰਮ ਕੀਤਾ। ਇਕ ਦਿਲੇਰ ਮਹਿਲਾ ਹੋਣ ਦੇ ਨਾਲ-ਨਾਲ ਸੋਨਾਲੀ ਇਕ ਰਾਜਨੇਤਾ, ਇਕ ਮਾਡਲ, ਟਿਕ ਟੌਕ ਸਟਾਰ, ਅਭਿਨੇਤਰੀ ਰਹਿਣ ਤੋਂ ਇਲਾਵਾ ਇੰਸਟਾਗ੍ਰਾਮ ’ਤੇ ਖੂਬ ਪਾਪੁਲਰ ਰਹੀ। ਸੋਨਾਲੀ ਨੇ 2019 ਵਿਚ ਆਦਮਪੁਰ ਵਿਧਾਨ ਸਭਾ ਸੀਟ ਤੋਂ ਚੋਣ ਵੀ ਲੜੀ। ਲੰਬੇ ਸਮੇਂ ਤੱਕ ਸਿਆਸਤ ਵਿਚ ਸਰਗਰਮ ਰਹੀ ਸੋਨਾਲੀ ਹੁਣ ਇਸ ਦੁਨੀਆ ਵਿਚ ਨਹੀਂ ਹੈ।

PunjabKesari

ਜ਼ਿਕਰਯੋਗ ਹੈ ਕਿ ਸੋਨਾਲੀ ਫੋਗਾਟ ਦਾ ਜਨਮ 21 ਸਤੰਬਰ 1979 ਨੂੰ ਫਤੇਹਾਬਾਦ ਜ਼ਿਲੇ ਦੇ ਪਿੰਡ ਭੂਥਨਕਲਾਂ ਵਿਚ ਹੋਇਆ। ਉਨ੍ਹਾਂ ਪਿੰਡ ਦੇ ਸਰਕਾਰੀ ਸਕੂਲ ਤੋਂ ਆਪਣੀ ਮੁੱਢਲੀ ਸਿੱਖਿਆ ਪੂਰੀ ਕਰਨ ਤੋਂ ਬਾਅਦ ਆਰਟਸ ਵਿਚ ਗ੍ਰੈਜੁਏਸ਼ਨ ਕੀਤੀ। ਕਾਲਜ ਸਮੇਂ ਤੋਂ ਹੀ ਸੋਨਾਲੀ ਨੂੰ ਅਦਾਕਾਰੀ ਦਾ ਸ਼ੌਕ ਸੀ। 2006 ਵਿਚ ਉਨ੍ਹਾਂ ਨੂੰ ਦੂਰਦਰਸ਼ਨ ਵਿਚ ਹਰਿਆਣਵੀ ਐਂਕਰ ਦੇ ਰੂਪ ਵਿਚ ਬ੍ਰੇਕ ਮਿਲਿਆ।ਇਸ ਤੋਂ ਬਾਅਦ ਸੋਨਾਲੀ ਨੇ ਪਿੱਛੇ ਮੁੜ ਕੇ ਨਹੀਂ ਦੇਖਿਆ। ਕੁਝ ਟੀ. ਵੀ. ਸੀਰੀਅਲਾਂ ਵਿਚ ਕੰਮ ਕੀਤਾ ਅਤੇ 2008 ਵਿਚ 29 ਸਾਲ ਦੀ ਉਮਰ ਵਿਚ ਸੋਨਾਲੀ ਭਾਜਪਾ ਵਿਚ ਆ ਗਈ। ਸੋਨਾਲੀ ਦਾ ਵਿਆਹ ਹਿਸਾਰ ਦੇ ਇਕ ਜ਼ਿੰਮੀਦਾਰ ਪਰਿਵਾਰ ਵਿਚ ਸੰਜੇ ਫੋਗਾਟ ਨਾਲ ਹੋਇਆ। ਸੰਜੇ ਫੋਗਾਟ ਦੀ ਸਾਲ 2016 ਵਿਚ ਮੌਤ ਹੋ ਗਈ ਸੀ। ਸੰਜੇ ਸਿੰਘ ਦੀ ਮੌਤ ਰਹੱਸਮਈ ਹਾਲਾਤ ਵਿਚ ਹੋਈ ਸੀ। ਸੋਨਾਲੀ ਦੇ ਪੇਕੇ ਪਰਿਵਾਰ ਵਿਚ ਉਨ੍ਹਾਂ ਦੇ ਮਾਤਾ-ਪਿਤਾ ਤੋਂ ਇਲਾਵਾ 2 ਭਰਾ ਅਤੇ 2 ਭੈਣਾਂ ਹਨ।
ਉਸ ਦੇ ਸਹੁਰੇ ਵਿਚ ਜੇਠ-ਜੇਠਾਣੀ ਤੋਂ ਇਲਾਵਾ ਹੋਰ ਪਰਿਵਾਰਕ ਮੈਂਬਰ ਹਨ। ਹੁਣ ਸੋਨਾਲੀ ਪਿਛਲੇ ਲਗਭਗ 3 ਸਾਲ ਤੋਂ ਪੁਰੀ ਤਰ੍ਹਾਂ ਆਦਮਪੁਰ ਵਿਧਾਨ ਸਭਾ ਵਿਚ ਸਰਗਰਮ ਸੀ। ਹੁਣ ਸ਼ੂਟਿੰਗ ਵਿਚ ਘੱਟ ਹੀ ਇੰਟਰਸਟ ਰੱਖਦੀ ਸੀ ਅਤੇ ਆਪਣੀ ਬੇਟੀ ਯਸ਼ੋਧਰਾ ਨਾਲ ਆਪਣੇ ਫਾਰਮਹਾਊਸ ’ਚ ਰਹਿੰਦੀ ਸੀ। ਉਨ੍ਹਾਂ ਦੇ ਇਸ ਤਰ੍ਹਾਂ ਅਚਾਨਕ ਇਸ ਉਮਰ ਵਿਚ ਦਿਹਾਂਤ ਨਾਲ ਹਰ ਕੋਈ ਹੈਰਾਨ ਹੈ ਅਤੇ ਭਾਵੇਂ ਉਨ੍ਹਾਂ ਦੀ ਮੌਤ ਦਾ ਕਾਰਨ ਦਿਲ ਦਾ ਦੌਰਾ ਦੱਸਿਆ ਜਾ ਰਿਹਾ ਹੈ ਪਰ ਉਨ੍ਹਾਂ ਦੀ ਮੌਤ ਦੇ ਕਾਰਨਾਂ ਨੂੰ ਲੈ ਕੇ ਸੂਬੇ ਵਿਚ ਕਈ ਤਰ੍ਹਾਂ ਦੇ ਸਵਾਲ ਜ਼ਰੂਰ ਉੱਠਣੇ ਸ਼ੁਰੂ ਹੋ ਗਏ ਹਨ।

 

PunjabKesari
ਸੋਨਾਲੀ ਦਾ ਸਿਆਸਤ ’ਚ ਵੀ ਰਿਹਾ ਲੰਬਾ ਤਜਰਬਾ
ਸੋਨਾਲੀ ਫੋਗਾਟ ਨੇ ਸਾਲ 2008 ਵਿਚ ਸਿਆਸਤ ਵਿਚ ਕਦਮ ਰੱਖਿਆ। ਸੋਨਾਲੀ ਫੋਗਾਟ ਨੂੰ ਸਾਲ 2019 ਦੀਆ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਨੇ ਆਦਮਪੁਰ ਵਰਗੀ ਹਾਟ ਸੀਟ ਤੋਂ ਟਿਕਟ ਦੇ ਦਿੱਤੀ। ਆਦਮਪੁਰ ਵਿਚ ਹੋਈਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੇ ਉਮੀਦਵਾਰ ਕੁਲਦੀਪ ਬਿਸ਼ਨੋਈ ਨੇ ਸੋਨਾਲੀ ਫੋਗਾਟ ਨੂੰ ਲਗਭਗ 29,471 ਵੋਟਾਂ ਦੇ ਫਰਕ ਨਾਲ ਹਰਾਇਆ ਪਰ ਇਸ ਚੋਣ ਤੋਂ ਬਾਅਦ ਸੋਨਾਲੀ ਸਿਆਸਤ ਦੀਆਂ ਸੁਰਖੀਆਂ ਵਿਚ ਆਈ ਅਤੇ ਉਹ ਚੋਣ ਹਾਰਨ ਤੋਂ ਬਾਅਦ ਵੀ ਇਸ ਖੇਤਰ ਵਿਚ ਸਿਆਸੀ ਰੂਪ ਨਾਲ ਲਗਾਤਾਰ ਸਰਗਰਮ ਰਹੀ।

PunjabKesari

ਵਿਵਾਦਾਂ ਨਾਲ ਵੀ ਰਿਹਾ ਹੈ ਪੁਰਾਣਾ ਨਾਤਾ
ਸੋਨਾਲੀ ਫੋਗਾਟ ਦਾ ਵਿਵਾਦਾਂ ਨਾਲ ਵੀ ਪੁਰਾਣਾ ਨਾਤਾ ਰਿਹਾ ਹੈ। ਸੋਨਾਲੀ ਫੋਗਾਟ ਨੇ ਸਾਲ 2021 ਵਿਚ 'ਬਿੱਗ ਬੌਸ' ਸੀਜ਼ਨ 14 ਵਿਚ ਸ਼ਮੂਲੀਅਤ ਕੀਤੀ। ਇਸ ਦੌਰਾਨ 'ਬਿੱਗ ਬੌਸ' ਦੀ ਕੰਟੈਸਟੈਂਟ ਰਹੀ ਰੂਬੀਨਾ ਸਮੇਤ ਕਈ ਮੁਕਾਬਲੇਬਾਜ਼ਾਂ ਦੇ ਨਾਲ ਉਨ੍ਹਾਂ ਦੇ ਵਿਵਾਦ ਵੀ ਸਾਹਮਣੇ ਆਏ। ਉਥੇ ਹੀ ਇਸ ਤੋਂ ਪਹਿਲਾਂ 5 ਜੂਨ 2020 ਨੂੰ ਸੋਨਾਲੀ ਫੋਗਾਟ ਨੇ ਮਾਰਕੀਟ ਕਮੇਟੀ ਦੇ ਸਕੱਤਰ ਸੁਲਤਾਨ ਸਿੰਘ ਨੂੰ ਜਨਤਕ ਜਗ੍ਹਾ ’ਤੇ ਸੈਂਡਲ ਨਾਲ ਬੁਰੀ ਤਰ੍ਹਾਂ ਕੁੱਟਿਆ ਸੀ। ਇਸ ਮਾਰਕੁੱਟ ਦਾ ਵੀਡੀਓ ਸੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋਇਆ ਸੀ ਅਤੇ ਇਸ ’ਤੇ ਸੋਨਾਲੀ ਨੇ ਕਿਹਾ ਸੀ ਕਿ ਉਕਤ ਅਧਿਕਾਰੀ ਨੇ ਔਰਤਾਂ ਨੂੰ ਲੈ ਕੇ ਇਤਰਾਜ਼ਯੋਗ ਟਿੱਪਣੀ ਕੀਤੀ ਸੀ। ਇਸੇ ਤਰ੍ਹਾਂ 8 ਅਕਤੂਬਰ 2019 ਨੂੰ ਆਦਮਪੁਰ ਵਿਧਾਨ ਸਭਾ ਖੇਤਰ ਦੇ ਪਿੰਡ ਬਾਲਸਮੰਦ ਵਿਚ ਇਕ ਸਿਆਸੀ ਰੈਲੀ ਦਾ ਆਯੋਜਨ ਕੀਤਾ ਗਿਆ ਸੀ ਤਾਂ ਉਸ ਸਮੇਂ ਵੀ ਇਕ ਨਾਅਰੇ ਨੂੰ ਲੈ ਕੇ ਸੋਨਾਲੀ ਫੋਗਾਟ ਵਿਵਾਦਾਂ ਵਿਚ ਆਈ ਸੀ ਪਰ ਬਾਅਦ ਵਿਚ ਉਨ੍ਹਾਂ ਸਪੱਸ਼ਟ ਕੀਤਾ ਸੀ ਕਿ ਉਨ੍ਹਾਂ ਦੇ ਕਹਿਣ ਦਾ ਉਹ ਅਰਥ ਨਹੀਂ ਸੀ ਜਿਵੇਂ ਅਰਥ ਕੱਢਿਆ ਗਿਆ। ਕੁਲ ਮਿਲਾ ਕੇ ਸੋਨਾਲੀ ਫੋਗਾਟ ਲੋਕਪ੍ਰਿਯਤਾ ਦੀਆਂ ਬੁਲੰਦੀਆਂ ਨੂੰ ਛੂਹਣ ਦੇ ਨਾਲ-ਨਾਲ ਵਿਵਾਦਾਂ ਵਿਚ ਵੀ ਰਹੀ।

PunjabKesari

ਖੁੱਲ੍ਹੇ ਮਨ ਤੇ ਬਹਾਦੁਰੀ ਨਾਲ ਰੱਖਦੀ ਸੀ ਆਪਣੀ ਗੱਲ
ਵਿਸ਼ੇਸ਼ ਗੱਲ ਇਹ ਹੈ ਕਿ ਸੋਨਾਲੀ ਫੋਗਾਟ ਜਨਤਕ ਮੰਚਾਂ ਤੋਂ ਲੈ ਕੇ ਸੋਸ਼ਲ ਮੀਡੀਆ ’ਤੇ ਆਪਣੀ ਗੱਲ ਬੜੇ ਖੁੱਲ੍ਹੇ ਮਨ ਅਤੇ ਬਹਾਦੁਰੀ ਨਾਲ ਰੱਖਦੀ ਸੀ। ਜਦੋਂ ਮਾਰਕੀਟ ਕਮੇਟੀ ਦੇ ਸਕੱਤਰ ਦੇ ਨਾਲ ਉਨ੍ਹਾਂ ਦਾ ਵਿਵਾਦ ਹੋਇਆ ਉਦੋਂ ਵੀ ਉਨ੍ਹਾਂ ਆਪਣਾ ਪੱਖ ਬਹੁਤ ਦਲੇਰੀ ਨਾਲ ਰੱਖਿਆ ਸੀ। ਅਜੇ ਹਾਲ ਹੀ ਵਿਚ ਕੁਲਦੀਪ ਬਿਸ਼ਨੋਈ ਨੇ ਆਦਮਪੁਰ ਸੀਟ ਤੋਂ ਅਸਤੀਫਾ ਦਿੱਤਾ ਅਤੇ ਉਹ ਭਾਜਪਾ ਵਿਚ ਸ਼ਾਮਲ ਹੋ ਗਏ ਉਦੋਂ ਵੀ ਉਨ੍ਹਾਂ ਤਿੱਖੀਆਂ ਟਿੱਪਣੀਆਂ ਨਾਲ ਖੂਬ ਤੰਜ ਕੱਸੇ ਸਨ। ਸੋਨਾਲੀ ਫੋਗਾਟ ਹਮੇਸ਼ਾ ਤੋਂ ਹੀ ਆਦਮਪੁਰ ਸੀਟ ਤੋਂ ਭਾਜਪਾ ਦੀ ਟਿਕਟ ਦਾ ਦਾਅਵਾ ਪ੍ਰਗਟਾਉਂਦੀ ਰਹੀ ਹੈ। ਅਜਿਹੇ ਵਿਚ ਉਦੋਂ ਸੋਨਾਲੀ ਨੇ ਸਖਤ ਤੇਵਰ ਦਿਖਾਉਂਦੇ ਹੋਏ ਸੋਸ਼ਲ ਮੀਡੀਆ ’ਤੇ ਲਿਖਿਆ ਸੀ ਕਿ ਜਦੋਂ ਸ਼ੇਰਨੀ 2 ਕਦਮ ਪਿੱਛੇ ਹੱਟਦੀ ਹੈ ਤਾਂ ਹੋਰ ਜ਼ਿਆਦਾ ਖੁੰਖਾਰ ਹੋ ਜਾਂਦੀ ਹੈ।

PunjabKesari

ਇਸ ਤਰ੍ਹਾਂ ਦੇ ਟਵੀਟ ਸੋਨਾਲੀ ਸੋਸ਼ਲ ਮੀਡੀਆ ’ਤੇ ਅਕਸਰ ਕਰਦੀ ਰਹਿੰਦੀ ਸੀ। ਇਸ ਤੋਂ ਇਲਾਵਾ ਸੋਸ਼ਲ ਮੀਡੀਆ ਦੇ ਵੱਖ-ਵੱਖ ਪਲੇਟਫਾਰਮਸ ’ਤੇ ਆਪਣੀ ਗੱਲ ਰੱਖਣ ਤੋਂ ਇਲਾਵਾ ਸੋਨਾਲੀ ਆਪਣੇ ਹਮਾਇਤੀਆਂ ਅਤੇ ਵਿਰੋਧੀਆਂ ਦੀਆਂ ਗੱਲਾਂ ਦਾ ਵੀ ਖੁੱਲੇ ਮਨ ਨਾਲ ਜਵਾਬ ਦਿੰਦੀ ਸੀ। ਸੋਨਾਲੀ ਨੂੰ ਪਹਾੜਾਂ ’ਤੇ ਘੁੰਮਣਾ, ਘੁੜਸਵਾਰੀ ਕਰਨਾ ਅਤੇ ਡਰਾਈਵਿੰਗ ਕਰਨਾ ਕਾਫੀ ਪਸੰਦ ਸੀ। ਉਨ੍ਹਾਂ ਪਤੀ ਦੇ ਦਿਹਾਂਤ ਤੋਂ ਬਾਅਦ ਨਾ ਸਿਰਫ ਖੁਦ ਹਿੰਮਤ ਨਾਲ ਕੰਮ ਲਿਆ ਸਗੋਂ ਆਪਣੀ ਬੇਟੀ ਯਸ਼ੋਧਰਾ ਨੂੰ ਵੀ ਮਾਂ ਅਤੇ ਪਿਤਾ ਦਾ ਸਨੇਹ ਦਿੱਤਾ।

PunjabKesari

ਇੰਸਟਾਗ੍ਰਾਮ ’ਤੇ ਰੀਲਸ ਨੂੰ ਲੈ ਕੇ ਹੋਈ ਮਸ਼ਹੂਰ
ਟਿਕ ਟੌਕ ਤੋਂ ਬਾਅਦ ਇੰਸਟਾਗ੍ਰਾਮ ’ਤੇ ਮਸ਼ਹੂਰ ਹੋਈ ਸੋਨਾਲੀ ਫੋਗਾਟ ਸੋਸ਼ਲ ਮੀਡੀਆ ’ਤੇ ਵੀ ਇਕ ਮਸ਼ਹੂਰ ਚਿਹਰਾ ਰਹੀ। ਖਾਸ ਗੱਲ ਇਹ ਹੈ ਕਿ ਸਿਆਸਤ ਵਿਚ ਹੋਣ ਦੇ ਬਾਵਜੂਦ ਸੋਨਾਲੀ ਅਕਸਰ ਆਪਣੀ ਡਾਂਸ, ਡਾਇਲਾਗ, ਰੂਟੀਨ ਵਰਕ ਅਤੇ ਮਨੋਰੰਜਨ ਨਾਲ ਜੁੜੇ ਹੋਏ ਵੀਡੀਓ ਅਤੇ ਰੀਲਸ ਲਈ ਜ਼ਿਆਦਾ ਪਛਾਣ ਬਣਾਉਣ ਵਿਚ ਕਾਮਯਾਬ ਹੋਈ। ਸੋਨਾਲੀ ਨੇ ਸਭ ਤੋਂ ਪਹਿਲਾਂ ਟਿਕ ਟੌਕ ਐਪ ’ਤੇ ਵੀਡੀਓਜ਼ ਬਣਾਉਣੀਆਂ ਸ਼ੁਰੂ ਕੀਤੀਆਂ। ਟਿਕ ਟੌਕ ’ਤੇ ਪਾਬੰਦੀ ਲੱਗ ਗਈ ਤਾਂ ਸੋਨਾਲੀ ਇਸ ਤੋਂ ਬਾਅਦ ਫੇਸਬੁੱਕ ਅਤੇ ਇੰਸਟਾਗ੍ਰਾਮ ’ਤੇ ਸਰਗਰਮ ਹੋ ਗਈ। ਸੋਨਾਲੀ ਨਿਯਮਿਤ ਰੂਪ ਨਾਲ ਇੰਸਟਾਗ੍ਰਾਮ ’ਤੇ ਰੀਲਸ ਪਾਉਂਦੀ ਸੀ। ਉਨ੍ਹਾਂ ਦੇ ਇੰਸਟਾਗ੍ਰਾਮ ਦੇ ਆਫੀਸ਼ੀਅਲ ਅਕਾਊਂਟ ਨੂੰ ਲਗਭਗ 8.88 ਲੱਖ ਲੋਕ ਫਾਲੋ ਕਰਦੇ ਹਨ। ਹੁਣ ਤੱਕ ਸੋਨਾਲੀ ਇੰਸਟਾਗ੍ਰਾਮ ’ਤੇ 1661 ਪੋਸਟ ਪਾ ਚੁੱਕੀ ਹੈ, ਜਿਨ੍ਹਾਂ ਵਿਚ ਵਧੇਰੇ ਗਿਣਤੀ ਰੀਲਸ ਦੀ ਹੈ। ਇਸੇ ਤਰ੍ਹਾਂ ਫੇਸਬੁੱਕ ’ਤੇ ਸੋਨਾਲੀ ਦੇ 2.81 ਲੱਖ ਫਾਲੋਅਰਸ ਹਨ। ਫੇਸਬੁੱਕ ’ਤੇ ਵੀ ਸੋਨਾਲੀ ਨਿਯਮਿਤ ਰੂਪ ਨਾਲ ਵੀਡੀਓ ਅਤੇ ਹੋਰ ਪੋਸਟ ਪਾਉਂਦੀ ਸੀ, ਜਦਕਿ ਟਵਿੱਟਰ ’ਤੇ ਸੋਨਾਲੀ ਇੰਸਟਾ ਅਤੇ ਫੇਸਬੁੱਕ ਦੀ ਤੁਲਨਾ ਵਿਚ ਵਧ ਸਰਗਰਮ ਨਹੀਂ ਸੀ। ਟਵਿੱਟਰ ’ਤੇ ਸੋਨਾਲੀ ਨੂੰ 7,849 ਲੋਕ ਫਾਲੋ ਕਰਦੇ ਹਨ।

  • Sonali Phogat
  • Haryana
  • Death
  • Big Boss14
  • ਸੋਨਾਲੀ ਫੋਗਾਟ
  • ਹਰਿਆਣਾ
  • ਸਿਆਸਤ

ਬਿਹਾਰ ’ਚ RJD ਦੇ 3 ਨੇਤਾਵਾਂ ਦੇ ਟਿਕਾਣਿਆਂ ’ਤੇ CBI ਦਾ ਛਾਪਾ, ਜਾਣੋ ਕੀ ਹੈ ਮਾਮਲਾ

NEXT STORY

Stories You May Like

  • swaraj kaushal death sushma husband bansuri father delhi bjp
    ਸੁਸ਼ਮਾ ਸਵਰਾਜ ਦੇ ਪਤੀ ਦਾ 73 ਸਾਲ ਦੀ ਉਮਰ 'ਚ ਦਿਹਾਂਤ, ਰਹਿ ਚੁੱਕੇ ਸਭ ਤੋਂ ਛੋਟੀ ਉਮਰ ਦੇ ਗਵਰਨਰ
  • young youth arrested with heroin worth crores of rupees
    ਕਰੋੜਾਂ ਰੁਪਏ ਦੀ ਹੈਰੋਇਨ ਸਮੇਤ ਛੋਟੀ ਉਮਰ ਦੇ ਨੌਜਵਾਨ ਗ੍ਰਿਫ਼ਤਾਰ
  • modern internet  world  website  down
    ਬਹੁਤ ਕਮਜ਼ੋਰ ਹੈ Modern Internet, ਛੋਟੀ ਜਿਹੀ ਗਲਤੀ ਨਾਲ ਠੱਪ ਪੈ ਜਾਂਦੀਆਂ ਹਨ ਦੁਨੀਆ ਭਰ ਦੀਆਂ ਵੈੱਬਸਾਈਟਾਂ
  • punjabi actor mani kular has passed away
    ਪੰਜਾਬੀ ਫ਼ਿਲਮ ਇੰਡਸਟਰੀ ਤੋਂ ਆਈ ਮੰਦਭਾਗੀ ਖ਼ਬਰ ; ਮਸ਼ਹੂਰ ਅਦਾਕਾਰ ਨੇ ਭਰੀ ਜਵਾਨੀ 'ਚ ਦੁਨੀਆ ਨੂੰ ਕਿਹਾ ਅਲਵਿਦਾ
  • trump on russia ukraine
    ਰੂਸ-ਯੂਕ੍ਰੇਨ ਜੰਗ ਨੂੰ ਲੈ ਕੇ ਟਰੰਪ ਦਾ ਵੱਡਾ ਐਲਾਨ ! ਤਿਆਰ ਕਰ ਲਿਆ ਪੂਰਾ 'ਪਲਾਨ'
  • bill introduced in parliament regarding office working hours
    ਪੇਸ਼ੇਵਰਾਂ ਲਈ ਵੱਡੀ ਰਾਹਤ, Office Working hours ਨੂੰ ਲੈ ਕੇ ਸੰਸਦ 'ਚ ਪੇਸ਼ ਹੋਇਆ ਬਿੱਲ
  • fashion  world  sequence work dress
    ਫੈਸ਼ਨ ਦੀ ਦੁਨੀਆ ’ਚ ਸੀਕਵੈਂਸ ਵਰਕ ਡਰੈੱਸਾਂ ਦਾ ਕ੍ਰੇਜ਼
  • this is how you can get a job in the railways after 12th
    12ਵੀਂ ਤੋਂ ਬਾਅਦ ਭਾਰਤੀ ਰੇਲਵੇ 'ਚ ਇਸ ਤਰ੍ਹਾਂ ਹਾਸਲ ਕਰ ਸਕਦੇ ਹੋ ਨੌਕਰੀ !
  • jalandhar corporation  s building department is active
    ਕਈ ਮਹੀਨਿਆਂ ਦੀ ਸੁਸਤੀ ਮਗਰੋਂ ਜਲੰਧਰ ਨਿਗਮ ਦਾ ਬਿਲਡਿੰਗ ਵਿਭਾਗ ਐਕਟਿਵ, 3 ਥਾਵਾਂ...
  • girl cheated of rs 5 lakh after seeing an ad to send to canada on instagram
    Instagram ਦੀ ਐਡ ਨੇ ਕੁੜੀ ਨੂੰ ਪਾਇਆ ਭੜਥੂ! ਵੇਖਣ ਲੱਗੀ ਕੈਨੇਡਾ ਦੇ ਸੁਫ਼ਨੇ,...
  • cm mann in japan
    ਜਾਪਾਨ ਦੌਰੇ ਦੇ ਚੌਥੇ ਦਿਨ ਮੁੱਖ ਮੰਤਰੀ ਨੇ ਓਸਾਕਾ ਵਿਖੇ ਕੀਤਾ ਬਿਜ਼ਨਸ ਰੋਡ ਸ਼ੋਅ
  • temperatures rapidly in punjab
    ਪੰਜਾਬ 'ਚ ਤੇਜ਼ੀ ਨਾਲ ਡਿੱਗਿਆ ਤਾਪਮਾਨ, ਇਨ੍ਹਾਂ ਜ਼ਿਲ੍ਹਿਆਂ 'ਚ...
  • husband commits suicide after quarrel with wife
    ਰਾਤ ਨੂੰ ਝਗੜਾ ਕਰਕੇ ਪਤੀ ਨਿਕਲ ਗਿਆ ਪਾਰਕ, ਜਦ ਸਵੇਰੇ ਸੈਰ ਕਰਨ ਗਏ ਲੋਕ ਤਾਂ...
  • good news for air travelers first 90 seater flight departs at adampur airport
    ਹਵਾਈ ਸਫ਼ਰ ਕਰਨ ਵਾਲਿਆਂ ਲਈ Good News! ਆਦਮਪੁਰ ਏਅਰਪੋਰਟ ’ਤੇ ਯਾਤਰੀਆਂ ਨੂੰ...
  • bjp s grand entry in zila parishad and block committee elections
    ਪੰਜਾਬ ਦੀ ਸਿਆਸਤ 'ਚ ਹਲਚਲ! ਵਿਧਾਨ ਸਭਾ ਚੋਣਾਂ ਲਈ ਟੀਚਾ ਵਿੰਨ੍ਹਣ ਦੀ ਤਿਆਰੀ ’ਚ...
  • scrutiny of nomination papers in jalandhar
    ਜ਼ਿਲ੍ਹਾ ਪ੍ਰੀਸ਼ਦ ਦੇ 114 ਨਾਮਜ਼ਦਗੀ ਪੱਤਰਾਂ ਤੇ ਪੰਚਾਇਤ ਸੰਮਤੀਆਂ ਦੇ 745...
Trending
Ek Nazar
avoid these things to prevent dangerous diseases

ਭਿਆਨਕ ਬੀਮਾਰੀਆਂ ਤੋਂ ਬਚਾਅ ਲਈ ਇਨ੍ਹਾਂ ਚੀਜ਼ਾਂ ਦਾ ਕਰੋ ਪਰਹੇਜ਼, ਜਾਣੋ ਮਹਿਰਾਂ...

indigo flights cancelled at amritsar airport

ਅੰਮ੍ਰਿਤਸਰ ਹਵਾਈ ਅੱਡੇ ’ਤੇ ਇੰਡੀਗੋ ਦੀਆਂ ਉਡਾਣਾਂ ਰੱਦ, ਯਾਤਰੀਆਂ ਨੇ ਕਹਿਰ ਦੀ...

a dog with a broken leg stole the purse of a man drinking tea

ਦੱਬੇ ਪੈਰੀਂ ਕੁੱਤੇ ਨੇ ਚਾਹ ਪੀਂਦੇ ਵਿਅਕਤੀ ਦਾ ਚੋਰੀ ਕੀਤਾ ਪਰਸ ! ਚੱਕਰਾਂ 'ਚ...

winter  refrigerator  off  expert  electricity

ਕੀ ਸਰਦੀਆਂ 'ਚ ਫਰਿੱਜ ਬੰਦ ਕਰਨਾ ਠੀਕ? ਜਾਣੋ ਮਾਹਿਰਾਂ ਦੀ ਰਾਏ

accident involving sports businessman father and son

Punjab:ਵਿਆਹ ਤੋਂ ਪਰਤ ਰਹੇ ਸਪੋਰਟਸ ਕਾਰੋਬਾਰੀ ਪਿਓ-ਪੁੱਤ ਨਾਲ ਵਾਪਰਿਆ ਹਾਦਸਾ,...

women sleep with the dead body of their husbands

ਅਜੀਬੋ ਗ਼ਰੀਬ ਰਿਵਾਜ! ਪਤੀ ਦੀ ਲਾਸ਼ ਨਾਲ ਸੌਂ ਕੇ ਦੂਜੇ ਵਿਆਹ ਦੀ ਮਨਜ਼ੂਰੀ...

transfers of officers in jalandhar municipal corporation

ਜਲੰਧਰ 'ਚ ਵੱਡਾ ਫੇਰਬਦਲ! ਇਨ੍ਹਾਂ ਅਫ਼ਸਰਾਂ ਦੇ ਕੀਤੇ ਗਏ ਤਬਾਦਲੇ

several restrictions imposed in this district of punjab

ਪੰਜਾਬ ਦੇ ਇਸ ਜ਼ਿਲ੍ਹੇ 'ਚ ਲੱਗੀਆਂ ਕਈ ਪਾਬੰਦੀਆਂ, ਜਾਰੀ ਹੋਏ ਸਖ਼ਤ ਹੁਕਮ

iphone air samsung galaxy s24 black friday sale

iPhone Air 'ਤੇ ਮਿਲ ਰਿਹਾ ਭਾਰੀ ਡਿਸਕਾਊਂਟ! ਇੰਝ ਚੁੱਕ ਸਕਦੇ ਹੋ ਫਾਇਦਾ

haripad soman passes away

ਦਿੱਗਜ ਅਦਾਕਾਰ ਦਾ ਹੋਇਆ ਦਿਹਾਂਤ, ਸਾਊਥ ਫਿਲਮ ਇੰਡਸਟਰੀ 'ਚ ਛਾਇਆ ਮਾਤਮ

winter  weather  honey  health

ਸਰਦੀਆਂ 'ਚ 'ਸੰਜੀਵਨੀ' ਵਾਂਗ ਕੰਮ ਕਰਦਾ ਹੈ ਸ਼ਹਿਦ ! ਕਈ ਬੀਮਾਰੀਆਂ ਤੋਂ ਕਰੇ...

black friday sale  e commerce platforms  report

Black Friday sale ’ਚ 27 ਫੀਸਦੀ ਦਾ ਵਾਧਾ, ਈ-ਕਾਮਰਸ ਪਲੇਟਫਾਰਮਾਂ ਦਾ ਦਬਦਬਾ :...

nawanshahr district magistrate issues new orders regarding arms license holders

ਅਸਲਾ ਲਾਇਸੈਂਸ ਧਾਰਕਾਂ ਬਾਰੇ ਅਹਿਮ ਖ਼ਬਰ! ਨਵਾਂਸ਼ਹਿਰ ਜ਼ਿਲ੍ਹਾ ਮੈਜਿਸਟਰੇਟ ਨੇ ਜਾਰੀ...

samantha ruth prabhu formally announces her wedding with filmmaker raj nidimoru

ਵਿਆਹ ਦੇ ਬੰਧਨ 'ਚ ਬੱਝੀ ਅਦਾਕਾਰਾ ਸਮੰਥਾ, ਖੂਬਸੂਰਤ ਤਸਵੀਰਾਂ ਆਈਆਂ ਸਾਹਮਣੇ

fierce cold in amritsar

ਅੰਮ੍ਰਿਤਸਰ ’ਚ ਪਵੇਗੀ ਕਹਿਰ ਦੀ ਠੰਡ, 7 ਤੋਂ 10 ਦਿਨਾਂ ਅੰਦਰ ਤੇਜ਼ੀ ਨਾਲ ਡਿੱਗੇਗਾ...

who sleeps the most women or men

ਔਰਤਾਂ ਜਾਂ ਮਰਦ, ਕੌਣ ਸੌਂਦਾ ਹੈ ਸਭ ਤੋਂ ਜ਼ਿਆਦਾ? ਵਿਗਿਆਨ ਨੇ ਦੱਸਿਆ ਹੈਰਾਨ ਕਰਨ...

vastu shastra  home  lucky things  money

ਵਾਸਤੂ ਅਨੁਸਾਰ ਅੱਜ ਹੀ ਘਰ ਲੈ ਆਓ ਇਹ ਲੱਕੀ ਚੀਜ਼ਾਂ, ਨਹੀਂ ਹੋਵੇਗੀ ਪੈਸਿਆਂ ਦੀ ਕਮੀ

did aditya srivastava get married again

ਕੀ CID ਫੇਮ ਆਦਿਤਿਆ ਸ਼੍ਰੀਵਾਸਤਵ ਨੇ ਕਰਾਇਆ ਦੁਬਾਰਾ ਵਿਆਹ? ਵਾਇਰਲ ਫੋਟੋਆਂ ਦੀ...

Daily Horoscope
    Previous Next
    • ਬਹੁਤ-ਚਰਚਿਤ ਖ਼ਬਰਾਂ
    • illegal cutting trees landslides floods
      'ਰੁੱਖਾਂ ਦੀ ਗ਼ੈਰ-ਕਾਨੂੰਨੀ ਕਟਾਈ ਕਾਰਨ ਆਈਆਂ ਜ਼ਮੀਨ ਖਿਸਕਣ ਅਤੇ ਹੜ੍ਹ ਵਰਗੀ...
    • earthquake earth people injured
      ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ, ਡਰ ਦੇ ਮਾਰੇ ਘਰਾਂ 'ਚੋਂ ਬਾਹਰ ਨਿਕਲੇ ਲੋਕ
    • new virus worries people
      ਨਵੇਂ ਵਾਇਰਸ ਨੇ ਚਿੰਤਾ 'ਚ ਪਾਏ ਲੋਕ, 15 ਦੀ ਹੋਈ ਮੌਤ
    • dawn warning issued for punjabis
      ਪੰਜਾਬੀਆਂ ਲਈ ਚੜ੍ਹਦੀ ਸਵੇਰ ਚਿਤਾਵਨੀ ਜਾਰੀ! ਇਨ੍ਹਾਂ ਪਿੰਡਾਂ ਲਈ ਵੱਡਾ ਖ਼ਤਰਾ,...
    • fashion young woman trendy look crop top with lehenga
      ਮੁਟਿਆਰਾਂ ਨੂੰ ਟਰੈਂਡੀ ਲੁਕ ਦੇ ਰਹੇ ਹਨ ਕ੍ਰਾਪ ਟਾਪ ਵਿਦ ਲਹਿੰਗਾ
    • yamuna water level in delhi is continuously decreasing
      ਦਿੱਲੀ 'ਚ ਯਮੁਨਾ ਦਾ ਪਾਣੀ ਲਗਾਤਾਰ ਹੋ ਰਿਹਾ ਘੱਟ, ਖਤਰਾ ਅਜੇ ਵੀ ਬਰਕਰਾਰ
    • another heartbreaking incident in punjab
      ਪੰਜਾਬ 'ਚ ਫਿਰ ਰੂਹ ਕੰਬਾਊ ਘਟਨਾ, ਨੌਜਵਾਨ ਨੂੰ ਮਾਰੀ ਗੋਲੀ, ਮੰਜ਼ਰ ਦੇਖਣ ਵਾਲਿਆਂ...
    • abhijay chopra blood donation camp
      ਲੋਕਾਂ ਦੀ ਸੇਵਾ ਕਰਨ ਵਾਲੇ ਹੀ ਅਸਲ ਰੋਲ ਮਾਡਲ ਹਨ : ਅਭਿਜੈ ਚੋਪੜਾ
    • big news  famous singer abhijit in coma
      ਵੱਡੀ ਖਬਰ ; ਕੋਮਾ 'ਚ ਪਹੁੰਚਿਆ ਮਸ਼ਹੂਰ Singer ਅਭਿਜੀਤ
    • alcohol bottle ration card viral
      ਸ਼ਰਾਬ ਦੀ ਬੋਤਲ ਵਾਲਾ ਰਾਸ਼ਨ ਕਾਰਡ ਵਾਇਰਲ, ਅਜੀਬ ਘਟਨਾ ਨੇ ਉਡਾਏ ਹੋਸ਼
    • 7th pay commission  big good news for 1 2 crore employees  after gst now
      7th Pay Commission : 1.2 ਕਰੋੜ ਕਰਮਚਾਰੀਆਂ ਲਈ ਵੱਡੀ ਖ਼ੁਸ਼ਖ਼ਬਰੀ, GST ਤੋਂ...
    • ਦੇਸ਼ ਦੀਆਂ ਖਬਰਾਂ
    • hyderabad airport bomb threat flights
      ਹੈਦਰਾਬਾਦ ਹਵਾਈ ਅੱਡੇ 'ਤੇ ਬੰਬ ਦੀ ਧਮਕੀ ਵਾਲੀ ਈਮੇਲ ਕਾਰਨ ਬੰਦ ਉਡਾਣਾਂ ਮੁੜ ਤੋਂ...
    • bill regarding chandigarh
      ਚੰਡੀਗੜ੍ਹ ਬਾਰੇ ਲੋਕ ਸਭਾ 'ਚ ਪੇਸ਼ ਹੋਇਆ ਬਿੱਲ! ਜਾਣੋ ਕਿਹੜੇ-ਕਿਹੜੇ ਬਦਲਾਅ ਕਰਨ...
    • favorite tourist destination for middle class expenses have reduced
      ਅਮੀਰਾਂ ਦੀ ਹੀ ਨਹੀਂ, ਮਿਡਲ ਕਲਾਸ ਦੀ ਵੀ ਪਸੰਦੀਦਾ ਸੈਰਗਾਹ ਬਣਿਆ ਇਹ ਟਾਪੂ; ਖਰਚਾ...
    • dmk leader judge
      DMK ਦੇ ਨੇਤਾ ਨੇ ਮਦਰਾਸ ਹਾਈ ਕੋਰਟ ਦੇ ਜੱਜ ਨੂੰ ਕਿਹਾ RSS ਦਾ ਜੱਜ’, ਹੋਇਆ ਹੰਗਾਮਾ
    • temple money supreme court
      ਮੰਦਰ ਦਾ ਪੈਸਾ ਭਗਵਾਨ ਦਾ, ਬੈਂਕਾਂ ਨੂੰ ਬਚਾਉਣ ਲਈ ਨਹੀਂ ਵਰਤਿਆ ਦਾ ਸਕਦਾ :...
    • five people including 4 devotees died
      ਤਾਮਿਲਨਾਡੂ 'ਚ ਵੱਡਾ ਹਾਦਸਾ: ਖੜ੍ਹੇ ਵਾਹਨ 'ਚ ਵੱਜੀ ਕਾਰ, 4 ਸ਼ਰਧਾਲੂਆਂ ਸਮੇਤ...
    • road accidents nitin gadkari
      ਪਿਛਲੇ ਸਾਲ ਸੜਕ ਹਾਦਸਿਆਂ ’ਚ ਮੌਤ ਦੇ ਮਾਮਲੇ ਵਧ ਕੇ 1.77 ਲੱਖ ਹੋਏ : ਗਡਕਰੀ
    • air pollution  toxic  delhi air quality
      ਜ਼ਹਿਰੀਲੀ ਹੋਈ ਦਿੱਲੀ ਦੀ ਆਬੋ-ਹਵਾ, ਸਾਹ ਲੈਣਾ ਹੋਇਆ ਔਖਾ, AQI 387 'ਤੇ ਪੁੱਜਾ
    • indigo crisis father airport sanitary pads his daughter
      "ਮੇਰੀ ਧੀ ਦੀ ਸਿਹਤ ਠੀਕ ਨਹੀਂ, ਕਿਰਪਾ ਕਰਕੇ ਮੈਨੂੰ... ਦੇ ਦਿਓ!" ਉਡਾਣ ਰੱਦ ਹੋਣ...
    • america  indian student  fire  death
      ਅਮਰੀਕਾ ਪੜ੍ਹਨ ਗਈ ਭਾਰਤੀ ਵਿਦਿਆਰਥਣ ਨਾਲ ਵਾਪਰ ਗਈ ਅਣਹੋਣੀ ! ਤੜਫ਼-ਤੜਫ਼ ਨਿਕਲੀ...
    • google play
    • apple store

    Main Menu

    • ਪੰਜਾਬ
    • ਦੇਸ਼
    • ਵਿਦੇਸ਼
    • ਦੋਆਬਾ
    • ਮਾਝਾ
    • ਮਾਲਵਾ
    • ਤੜਕਾ ਪੰਜਾਬੀ
    • ਖੇਡ
    • ਵਪਾਰ
    • ਅੱਜ ਦਾ ਹੁਕਮਨਾਮਾ
    • ਗੈਜੇਟ

    For Advertisement Query

    Email ID

    advt@punjabkesari.in


    TOLL FREE

    1800 137 6200
    Punjab Kesari Head Office

    Jalandhar

    Address : Civil Lines, Pucca Bagh Jalandhar Punjab

    Ph. : 0181-5067200, 2280104-107

    Email : support@punjabkesari.in

    • Navodaya Times
    • Nari
    • Yum
    • Jugaad
    • Health+
    • Bollywood Tadka
    • Punjab Kesari
    • Hind Samachar
    Offices :
    • New Delhi
    • Chandigarh
    • Ludhiana
    • Bombay
    • Amritsar
    • Jalandhar
    • Contact Us
    • Feedback
    • Advertisement Rate
    • Mobile Website
    • Sitemap
    • Privacy Policy

    Copyright @ 2023 PUNJABKESARI.IN All Rights Reserved.

    SUBSCRIBE NOW!
    • Google Play Store
    • Apple Store

    Subscribe Now!

    • Facebook
    • twitter
    • google +