ਨਵੀਂ ਦਿੱਲੀ (ਭਾਸ਼ਾ)- ਦੇਸ਼ ’ਚ 2019 ਤੋਂ 2021 ਦੇ ਦਰਮਿਆਨ ਤਿੰਨ ਸਾਲ ਦੀ ਮਿਆਦ ’ਚ 13.13 ਲੱਖ ਕੁੜੀਆਂ ਅਤੇ ਔਰਤਾਂ ਲਾਪਤਾ ਹੋਈਆਂ ਹਨ, ਜਿਨ੍ਹਾਂ ’ਚੋਂ ਸਭ ਤੋਂ ਵੱਧ ਮੱਧ ਪ੍ਰਦੇਸ਼ ਦੀਆਂ ਹਨ। ਲਾਪਤਾ ਔਰਤਾਂ ਦੀ ਗਿਣਤੀ ਦੇ ਲਿਹਾਜ਼ ਨਾਲ ਪੱਛਮੀ ਬੰਗਾਲ ਦੂਜੇ ਸਥਾਨ ’ਤੇ ਹੈ। ਕੇਂਦਰੀ ਗ੍ਰਹਿ ਮੰਤਰਾਲਾ ਵੱਲੋਂ ਸੰਸਦ ’ਚ ਪਿਛਲੇ ਹਫ਼ਤੇ ਪੇਸ਼ ਅੰਕੜਿਆਂ ਮੁਤਾਬਕ ਦੇਸ਼ ’ਚੋਂ 2019 ਤੋਂ 2021 ਦੇ ਦਰਮਿਆਨ 18 ਸਾਲ ਤੋਂ ਵੱਧ ਉਮਰ ਦੀਆਂ 10,61,648 ਔਰਤਾਂ ਲਾਪਤਾ ਹੋਈਆਂ, ਜਦੋਂ ਕਿ ਇਸ ਮਿਆਦ ’ਚ ਦੇਸ਼ ’ਚੋਂ 18 ਸਾਲ ਉਮਰ ਦੀਆਂ 2,51,430 ਕੁੜੀਆਂ ਗਾਇਬ ਹੋਈਆਂ।
ਇਹ ਅੰਕੜੇ ਰਾਸ਼ਟਰੀ ਅਪਰਾਧ ਰਿਕਾਰਡ ਬਿਊਰੋ ਨੇ ਇਕੱਠੇ ਕੀਤੇ ਹਨ। ਸੰਸਦ ਵੱਲੋਂ ਮੁਹੱਈਆ ਕਰਵਾਏ ਗਏ ਅੰਕੜਿਆਂ ਮੁਤਾਬਕ ਮੱਧ ਪ੍ਰਦੇਸ਼ ’ਚੋਂ 2019 ਤੋਂ 2021 ਦੇ ਦਰਮਿਆਨ 1,60,180 ਔਰਤਾਂ ਅਤੇ 38,234 ਕੁੜੀਆਂ ਲਾਪਤਾ ਹੋਈਆਂ ਸਨ। ਇਸੇ ਮਿਆਦ ’ਚ ਪੱਛਮੀ ਬੰਗਾਲ ’ਚੋਂ 1,56,905 ਔਰਤਾਂ ਅਤੇ 36,606 ਕੁੜੀਆਂ ਲਾਪਤਾ ਹੋਈਆਂ। ਅੰਕੜਿਆਂ ਮੁਤਾਬਕ ਮਹਾਰਾਸ਼ਟਰ ’ਚੋਂ 2019 ਤੋਂ 2021 ਦੇ ਦਰਮਿਆਨ 1,78,400 ਔਰਤਾਂ ਅਤੇ 13,033 ਕੁੜੀਆਂ ਲਾਪਤਾ ਹੋਈਆਂ ਹਨ। ਓਡਿਸ਼ਾ ’ਚ ਉਕਤ ਤਿੰਨ ਸਾਲ ਦੀ ਮਿਆਦ ’ਚ 70,222 ਔਰਤਾਂ ਅਤੇ 16,649 ਕੁੜੀਆਂ ਗਾਇਬ ਹੋਈਆਂ ਹਨ ਜਦੋਂ ਕਿ ਛੱਤੀਸਗੜ੍ਹ ’ਚ ਇਸ ਮਿਆਦ ਦੌਰਾਨ 49,116 ਔਰਤਾਂ ਅਤੇ 10,187 ਕੁੜੀਆਂ ਲਾਪਤਾ ਹੋਈਆਂ। ਸੰਸਦ ਦੇ ਟੇਬਲ ’ਤੇ ਪੇਸ਼ ਅੰਕੜਿਆਂ ਮੁਤਾਬਕ ਕੇਂਦਰ ਸ਼ਾਸਿਤ ਪ੍ਰਦੇਸ਼ ’ਚ ਦਿੱਲੀ ਸਭ ਤੋਂ ਉੱਪਰ ਰਹੀ , ਜਿੱਥੋਂ ਸਭ ਤੋਂ ਵੱਧ ਔਰਤਾਂ ਅਤੇ ਕੁੜੀਆਂ ਲਾਪਤਾ ਹੋਈਆਂ। ਰਾਸ਼ਟਰੀ ਰਾਜਧਾਨੀ ’ਚੋਂ 61,054 ਔਰਤਾਂ ਅਤੇ 22,919 ਕੁੜੀਆਂ 2019 ਤੋਂ 2021 ਦੇ ਦਰਮਿਆਨ ਲਾਪਤਾ ਹੋਈਆਂ ਹਨ। ਜੰਮੂ-ਕਸ਼ਮੀਰ ’ਚ ਇਸ ਮਿਆਦ ਦੌਰਾਨ 8,617 ਔਰਤਾਂ ਅਤੇ 1,148 ਕੁੜੀਆਂ ਗਾਇਬ ਹੋਈਆਂ ਹਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮੈਲਬੌਰਨ ਤੋਂ ਦਿੱਲੀ ਜਾ ਰਹੀ AirIndia ਦੀ ਫਲਾਈਟ ਵਾਪਸ ਪਰਤੀ... ਮੈਡੀਕਲ ਐਮਰਜੈਂਸੀ ਕਾਰਨ ਲੈਣਾ ਪਿਆ ਫ਼ੈਸਲਾ
NEXT STORY