ਪ੍ਰਤਾਪਗੜ੍ਹ - ਉਂਨਾਵ ਵਿੱਚ ਦੋ ਭੈਣਾਂ ਦੇ ਕਤਲ ਦਾ ਮਾਮਲਾ ਅਜੇ ਵੀ ਚਰਚਾ ਵਿੱਚ ਹੀ ਹੈ ਕਿ ਯੂ.ਪੀ. ਦੇ ਪ੍ਰਤਾਪਗੜ੍ਹ ਜ਼ਿਲ੍ਹੇ ਵਿੱਚ ਇੱਕ ਹੋਰ ਬੇਰਹਿਮੀ ਦੀ ਘਟਨਾ ਹੋਈ ਹੈ, ਜਿੱਥੇ 13 ਸਾਲ ਦੀ ਇੱਕ ਨਬਾਲਿਗ ਬੱਚੀ ਨਾਲ ਕੁਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਇਹ ਨਾਬਾਲਿਗ ਬੱਚੀ ਪਖਾਨੇ ਲਈ ਬਾਹਰ ਗਈ ਹੋਈ ਸੀ ਕਿ ਇੱਕ ਦਰਿੰਦੇ ਨੇ ਬੱਚੀ ਨੂੰ ਦਬੋਚ ਲਿਆ। ਦਰਿੰਦਿਆਂ ਦੇ ਚੁੰਗਲ ਤੋਂ ਬਚ ਕੇ ਘਰ ਪਹੁੰਚੀ ਨਾਬਾਲਿਗ ਬੱਚੀ ਨੇ ਆਪਣੇ ਘਰ ਵਾਲਿਆਂ ਨੂੰ ਹੱਡਬੀਤੀ ਸੁਣਾਈ ਤਾਂ ਘਰ ਵਾਲੇ ਹੈਰਾਨ ਰਹਿ ਗਏ। ਬੱਚੀ ਦੇ ਪਿਤਾ ਤੁਰੰਤ ਕੰਧਈ ਕੋਤਵਾਲੀ ਪੁਲਸ ਥਾਣੇ ਪੁੱਜੇ ਅਤੇ ਇਸ ਮਾਮਲੇ ਦੀ ਸ਼ਿਕਾਇਤ ਦਰਜ ਕਰਾਈ ਹੈ। ਫ਼ਿਲਹਾਲ ਇਸ ਮਾਮਲੇ ਦਾ ਦੋਸ਼ੀ ਫ਼ਰਾਰ ਹੈ ਅਤੇ ਪੁਲਸ ਜਾਂਚ ਕਰ ਰਹੀ ਹੈ।
ਇਹ ਮਾਮਲਾ ਥਾਣਾ ਕੰਧਈ ਵਿੱਚ ਪੈਂਦੇ ਸਰਸੀਖਾਮ ਪਿੰਡ ਦਾ ਹੈ, ਜਿੱਥੇ 21 ਜਨਵਰੀ ਦੇ ਦਿਨ ਇੱਕ ਨਾਬਾਲਿਗ ਬੱਚੀ ਸ਼ਾਮ 7 ਵਜੇ ਘਰ ਦੇ ਬਾਹਰ ਪਖਾਨੇ ਲਈ ਗਈ ਸੀ। ਬੱਚੀ ਦੇ ਘਰ ਤੋਂ 70-80 ਮੀਟਰ ਦੂਰ ਥਾਣਾ ਕੰਧਈ ਵਿਚਾਲੇ ਹੀ ਆਉਣ ਵਾਲੇ ਪਿੰਡ ਸਰਸੀ ਡੀਹ ਦੇ ਇੱਕ ਨੌਜਵਾਨ ਨੇ ਬੱਚੀ ਨੂੰ ਫੜ ਲਿਆ ਅਤੇ ਜ਼ਬਰਦਸਤੀ ਮੁੂੰਹ ਬੰਦ ਕਰ ਕਣਕ ਦੇ ਖੇਤਾਂ ਵਿੱਚ ਲੈ ਗਿਆ ਅਤੇ ਬੱਚੀ ਨਾਲ ਕੁਕਰਮ ਦੀ ਘਟਨਾ ਨੂੰ ਅੰਜਾਮ ਦਿੱਤਾ। ਬੱਚੀ ਦੇ ਪਿਤਾ ਨੇ ਦਰਜ ਕਰਾਈ FIR ਵਿੱਚ ਦੱਸਿਆ ਹੈ ਕਿ ਇਸ ਤੋਂ ਬਾਅਦ ਉਸ ਨੌਜਵਾਨ ਨੇ ਬੱਚੀ ਨੂੰ ਧਮਕੀ ਵੀ ਦਿੱਤੀ ਕਿ ਜੇਕਰ ਉਸਨੇ ਕਿਸੇ ਨੂੰ ਦੱਸਿਆ ਤਾਂ ਉਹ ਉਸਨੂੰ ਮਾਰ ਦੇਵੇਗਾ।
ਫਿਲਹਾਲ ਪੁਲਸ ਨੇ ਬੱਚੀ ਦੇ ਪਿਤਾ ਦੀ ਸ਼ਿਕਾਇਤ ਦੇ ਆਧਾਰ 'ਤੇ ਇਸ ਮਾਮਲੇ ਵਿੱਚ ਧਾਰਾ 376 ਅਤੇ ਧਾਰਾ 506 ਤੋਂ ਇਲਾਵਾ ਪਾਕਸੋ ਦੀਆਂ ਧਾਰਾਵਾਂ ਵਿੱਚ ਵੀ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਦੋਸ਼ੀ ਦੀ ਤਲਾਸ਼ ਕਰਨੀ ਸ਼ੁਰੂ ਕਰ ਦਿੱਤੀ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਆਸਾਮ ਲਈ 3222 ਕਰੋੜ ਰੁਪਏ ਦੀਆਂ 3 ਪੈਟਰੋਲੀਅਮ ਯੋਜਨਾਵਾਂ ਰਾਸ਼ਟਰ ਨੂੰ ਕੀਤੀਆਂ ਸਮਰਪਿਤ
NEXT STORY