ਨਵੀਂ ਦਿੱਲੀ (ਬਿਊਰੋ) : ਤਨਜ਼ਾਨੀਆ ਦੇ ਵਿਦੇਸ਼ ਮੰਤਰੀ ਯੁਸੁਫ ਮਕਾਂਬਾ ਨੇ ਰਾਸ਼ਟਰਪਤੀ ਸਾਮਿਆ ਸੁਲੁਹੂ ਹਸਨ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਿਚਾਲੇ ਹੋਣ ਵਾਲੀ ਦੋ-ਪੱਖੀ ਗੱਲਬਾਤ ਤੋਂ ਪਹਿਲਾਂ ਕਿਹਾ ਕਿ ਭਾਰਤ ਅਤੇ ਤਨਜ਼ਾਨੀਆ ਦੇ ਸਹਿਯੋਗ ਦੇ ਵੱਖ-ਵੱਖ ਖੇਤਰਾਂ ਨਾਲ ਜੁੜੇ 15 ਸਮਝੌਤਿਆਂ 'ਤੇ ਦਸਤਖਤ ਕੀਤੇ ਜਾਣਗੇ। ਤਨਜ਼ਾਨੀਆ ਦੇ ਕਿਸੇ ਰਾਸ਼ਟਰਪਤੀ ਦੀ 8 ਸਾਲ ਤੋਂ ਵੀ ਵੱਧ ਸਮੇਂ ਬਾਅਦ ਇਹ ਭਾਰਤ ਦੀ ਪਹਿਲੀ ਯਾਤਰਾ ਹੈ।
ਮਾਕੰਬਾ ਨੇ ਕਿਹਾ, 'ਤਨਜ਼ਾਨੀਆ ਲਈ ਇਹ ਯਾਤਰਾ ਬਹੁਤ ਮਹੱਤਵਪੂਰਨ ਹੈ। ਸਾਨੂੰ ਉਮੀਦ ਹੈ ਕਿ ਵਪਾਰ ਅਤੇ ਨਿਵੇਸ਼ ਵਧਾਉਣ ਦੀਆਂ ਵਚਨਬੱਧਤਾਵਾਂ ਦਾ ਐਲਾਨ ਕੀਤਾ ਜਾਵੇਗਾ। ਅਸੀਂ ਦੋਵਾਂ ਦੇਸ਼ਾਂ ਦੀਆਂ ਸਰਕਾਰਾਂ ਤੋਂ ਇਲਾਵਾ ਨਿਜੀ ਸੰਸਥਾਵਾਂ ਨਾਲ ਵੀ ਵੱਖ-ਵੱਖ ਖੇਤਰਾਂ ਨਾਲ ਜੁੜੇ ਘੱਟੋ-ਘੱਟ 15 ਸਮਝੌਤੇ ਹੋਣ ਦੀ ਉਮੀਦ ਹੈ।'
ਇਹ ਵੀ ਪੜ੍ਹੋ : ਕੇਂਦਰੀ ਜੇਲ੍ਹ 'ਚ ਜ਼ਰਦੇ ਦੀਆਂ ਪੁੜੀਆਂ ਨੂੰ ਲੈ ਕੇ ਭਿੜੇ ਕੈਦੀ, ਇਕ-ਦੂਜੇ 'ਤੇ ਕੀਤਾ ਪੱਥਰਾਂ ਨਾਲ ਹਮਲਾ
ਭਾਰਤੀ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਨਾਲ ਪਹਿਲਾਂ ਹੀ ਦੋ-ਪੱਖੀ ਚਰਚਾ 'ਚ ਹਿੱਸਾ ਲੈ ਚੁੱਕੇ ਤਨਜ਼ਾਨੀਆ ਦੇ ਵਿਦੇਸ਼ ਮੰਤਰੀ ਨੂੰ ਇਸ ਗੱਲ ਦੀ ਉਮੀਦ ਹੈ ਕਿ ਅਧਿਕਾਰਕ ਵਿਕਾਸ ਸਹਾਇਤਾ 'ਚ ਭਾਗੀਦਾਰ ਦੇ ਰੂਪ 'ਚ ਭਾਰਤ ਤਨਜ਼ਾਨੀਆ 'ਚ ਇਕ ਜਲ ਯੋਜਨਾ ਦੇ ਵਿਸਤਾਰ ਦਾ ਵੀ ਐਲਾਨ ਕਰ ਸਕਦਾ ਹੈ। ਭਾਰਤ ਨੇ ਹੁਣ ਤੱਕ ਤਨਜ਼ਾਨੀਆ ਨੂੰ ਜਲ ਯੋਜਨਾਵਾਂ ਲਈ 1 ਅਰਬ ਅਮਰੀਕੀ ਡਾਲਰ ਦੀ ਆਰਥਿਕ ਮਦਦ ਦਿੱਤੀ ਹੈ।
ਤਨਜ਼ਾਨੀਆ ਦੀ ਰਾਸ਼ਟਰਪਤੀ 10 ਅਕਤੂਬਰ ਨੂੰ ਨਵੀਂ ਦਿੱਲੀ 'ਚ ਇਕ ਵਪਾਰ ਮੰਚ ਨੂੰ ਵੀ ਸੰਬੋਧਿਤ ਕਰੇਗੀ। ਇਸ ਦੌਰਾਨ ਤਨਜ਼ਾਨੀਆ ਅਤੇ ਭਾਰਤੀ ਕੰਪਨੀਆਂ ਵਿਚਾਲੇ ਨਵੇਂ ਕਰਾਰ ਅਤੇ ਸਾਂਝੇਦਾਰੀਆਂ 'ਤੇ ਦਸਤਖ਼ਤ ਹੋਣ ਦੀ ਉਮੀਦ ਹੈ। ਮਾਕੰਬਾ ਨੇ ਅੱਗੇ ਕਿਹਾ, 'ਇਸ ਯਾਤਰਾ ਦਾ ਉਦੇਸ਼ ਵਪਾਰ ਵਧਾਉਣਾ, ਭਾਰਤੀ ਵਪਾਰਕ ਭਾਈਚਾਰੇ ਨਾਲ ਗੱਲਬਾਤ ਕਰਨਾ, ਭਾਰਤ ਸਰਕਾਰ ਨਾਲ ਵਪਾਰ ਦੇ ਵਿਸਤਾਰ 'ਚ ਆਉਣ ਵਾਲੀਆਂ ਰੁਕਾਵਟਾਂ ਬਾਰੇ ਗੱਲ ਕਰਨਾ ਹੈ। ਅਤੇ ਸਾਡਾ ਮੰਨਣਾ ਹੈ ਕਿ ਅਗਲੇ 3 ਸਾਲਾਂ 'ਚ ਅਸੀਂ 10 ਅਰਬ ਡਾਲਰ ਦਾ ਦੋ-ਪੱਖੀ ਵਪਾਰ ਕਰ ਲਵਾਂਗੇ।
ਇਹ ਵੀ ਪੜ੍ਹੋ : ਆਨਲਾਈਨ ਕੈਸਿਨੋ ਖੇਡਣ ਵਾਲੇ ਹੋ ਜਾਣ ਸਾਵਧਾਨ, ਲੁੱਟੀ ਜਾ ਰਹੀ ਹੈ ਤੁਹਾਡੀ ਮਿਹਨਤ ਦੀ ਕਮਾਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਾਂ ਵਿੰਧਯਵਾਸਿਨੀ ਦੇ ਚਰਣ ਸਪਰਸ਼ ’ਤੇ ਪਾਬੰਦੀ
NEXT STORY