ਚੇਨਈ (ਭਾਸ਼ਾ)- ਚੇਨਈ ਦੇ ਤਿਰੂਵਨਮਿਯੁਰ 'ਚ ਇਕ ਘਰੋਂ ਲਗਭਗ 15 ਪ੍ਰਾਚੀਨ ਮੂਰਤੀਆਂ ਬਰਾਮਦ ਕੀਤੀਆਂ ਗਈਆਂ ਹਨ। ਤਾਮਿਲਨਾਡੂ ਪੁਲਸ ਦੀ ਵਿਸ਼ੇਸ਼ ਬਰਾਂਚ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਨੁਸਾਰ ਬਰਾਮਦ ਮੂਰਤੀਆਂ ਦੀ ਕੀਮਤ ਕੌਮਾਂਤਰੀ ਬਾਜ਼ਾਰ 'ਚ ਕਰੋੜਾਂ ਰੁਪਏ ਹੈ। ਜਿਸ ਮਕਾਨ ਤੋਂ ਮੂਰਤੀਆਂ ਬਰਾਮਦ ਕੀਤੀਆਂ ਗਈਆਂ, ਉਸ ਦੇ ਮਾਲਕ ਦੇ 2 ਘਰਾਂ 'ਚ ਕਈ ਮੂਰਤੀਆਂ ਸਨ ਅਤੇ ਉਨ੍ਹਾਂ ਤੋਂ ਲਗਭਗ 15 ਮੂਰਤੀਆਂ ਪ੍ਰਾਚੀਨ ਪ੍ਰਤੀਤ ਹੋਈਆਂ। ਇਨ੍ਹਾਂ ਮੂਰਤੀਆਂ ਦੇ ਸੰਬੰਧ 'ਚ ਘਰ ਦੇ ਮਾਲਕ ਕੋਲ ਕੋਈ ਦਸਤਾਵੇਜ਼ ਨਹੀਂ ਸਨ। ਮਕਾਨ ਮਾਲਿਕ ਨੇ ਸਵੀਕਾਰ ਕੀਤਾ ਕਿ ਉਹ ਆਪਣੇ ਨਿਯਮਿਤ ਵਪਾਰ ਤੋਂ ਇਲਾਵਾ ਕਈ ਸਾਲਾਂ ਤੋਂ ਪ੍ਰਾਚੀਨ ਮੂਰਤੀਆਂ ਨੂੰ ਵੇਚਣ ਦੇ ਵਪਾਰ 'ਚ ਸੀ।
ਇਸ ਸੰਬੰਧ 'ਚ ਇਕ ਮਾਮਲਾ ਦਰਜ ਕੀਤਾ ਗਿਆ ਹੈ।
ਇੱਥੇ ਜਾਰੀ ਇਕ ਬਿਆਨ ਅਨੁਸਾਰ ਇਹ ਜਾਣਕਾਰੀ ਮਿਲੀ ਸੀ ਕਿ ਸੁਰੇਂਦਰ ਨਾਮੀ ਇਕ ਵਿਅਕਤੀ ਭਗਵਾਨ ਨਟਰਾਜ, ਦੇਵੀ ਅੰਮਨ ਅਤੇ ਪਾਰਬਤੀ, ਨੰਦੀ, ਬੁੱਧ ਅਤੇ ਭਗਵਾਨ ਗਣੇਸ਼ ਸਮੇਤ ਕਈ ਦੇਵੀ-ਦੇਵਤਿਆਂ ਦੀਆਂ ਪ੍ਰਾਚੀਨ ਮੂਰਤੀਆਂ ਵੇਚਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੁਲਸ ਦੀ ਮੂਰਤੀ ਬਰਾਂਚ ਦੇ ਜਨਰਲ ਡਾਇਰੈਕਟਰ (ਡੀ.ਜੀ.ਪੀ.) ਦੇ ਜਯੰਤ ਮੁਰਲੀ ਨੇ ਪੁਲਸ ਇੰਸਪੈਕਟਰ ਜਨਰਲ ਦਿਨਾਕਰਨ ਅਤੇ ਪੁਲਸ ਸੁਪਰਡੈਂਟ ਰਵੀ ਨਾਲ ਮਿਲ ਕੇ ਯੋਜਨਾ ਬਣਾਈ ਅਤੇ ਗਾਹਕ ਦੇ ਰੂਪ 'ਚ ਸੁਰੇਂਦਰ ਨਾਲ ਸੰਪਰਕ ਕੀਤਾ। ਬਾਅਦ 'ਚ ਉਸ ਦੇ ਘਰਾਂ ਦੀ ਤਲਾਸ਼ੀ ਲਈ ਗਈ ਅਤੇ ਮੂਰਤੀਆਂ ਬਰਾਮਦ ਕੀਤੀਆਂ ਗਈਆਂ। ਤਾਮਿਲਨਾਡੂ ਦੇ ਪੁਲਸ ਡਾਇਰੈਕਟਰ ਜਨਰਲ ਸੀ. ਸਿਲੇਂਦਰ ਬਾਬੂ ਅਤੇ ਜਯੰਤ ਮੁਰਲੀ ਨੇ ਇਸ ਕੰਮ ਲਈ ਗਠਿਤ ਵਿਸ਼ੇਸ਼ ਟੀਮ ਦੀ ਸ਼ਲਾਘਾ ਕੀਤੀ ਅਤੇ ਉਸ ਨੂੰ ਇਨਾਮ ਦੇਣ ਦਾ ਐਲਾਨ ਕੀਤਾ।
PM ਮੋਦੀ ਦਾ ਰਾਹੁਲ 'ਤੇ ਤੰਜ਼- ਸੱਤਾ ਤੋਂ ਬੇਦਖ਼ਲ ਲੋਕ ਵਾਪਸੀ ਲਈ ਕੱਢ ਰਹੇ ਹਨ ਯਾਤਰਾ
NEXT STORY