ਨਵੀਂ ਦਿੱਲੀ (ਭਾਸ਼ਾ)- ਕੇਂਦਰ ਸਰਕਾਰ ਦੀ ਯੋਜਨਾ ਖੰਘ, ਸਰਦੀ-ਜ਼ੁਕਾਮ ਅਤੇ ਦਰਦ ਸਮੇਤ ਹੋਰ ਬੀਮਾਰੀਆਂ ’ਚ ਵਰਤੀਆਂ ਜਾਣ ਵਾਲੀਆਂ 16 ਤਰ੍ਹਾਂ ਦੀ ਆਮ ਦਵਾਈਆਂ- ਪੈਰਾਸਿਟਾਮੋਲ, ਬੰਦ ਨੱਕ ਖੋਲ੍ਹਣ ਦੀ ਦਵਾਈ ਅਤੇ ਫੰਗਸ ਰੋਕੂ ਦਵਾਈ ਨੂੰ ਓਵਰ-ਦਿ-ਕਾਊਂਟਰ (ਓ. ਟੀ. ਸੀ.) ਵਰਗ ’ਚ ਸ਼ਾਮਲ ਕਰਨ ਦੀ ਹੈ। ਓ. ਟੀ. ਸੀ. ਵਰਗ ਦੀਆਂ ਦਵਾਈਆਂ ਨੂੰ ਗੈਰ-ਪਰਚੀ ਵਾਲੀ ਦਵਾਈ ਕਿਹਾ ਜਾਂਦਾ ਹੈ ਅਤੇ ਇਨ੍ਹਾਂ ਨੂੰ ਡਾਕਟਰ ਦੀ ਸਲਾਹ ਤੋਂ ਬਿਨਾਂ ਖਰੀਦੀਆ ਸਕਦਾ ਹੈ।
ਕੇਂਦਰੀ ਸਿਹਤ ਮੰਤਰਾਲਾ ਨੇ ਡਰੱਗਜ਼ ਐਕਟ-1945 ’ਚ ਸੋਧ ਦਾ ਸੁਝਾਅ ਦਿੱਤਾ ਹੈ, ਤਾਂ ਕਿ ਇਨ੍ਹਾਂ 16 ਦਵਾਈਆਂ ਨੂੰ ਸੂਚੀ- ਕੇ. ਦੇ ਤਹਿਤ ਲਿਆਂਦਾ ਜਾ ਸਕੇ। ਸੂਚੀ-ਕੇ. ਦੀਆਂ ਦਵਾਈਆਂ ਨੂੰ ਖਰੀਦਣ ਲਈ ਡਾਕਟਰ ਦੀ ਪਰਚੀ ਦੀ ਜ਼ਰੂਰਤ ਨਹੀਂ ਪੈਂਦੀ । ਸੂਚੀ-ਕੇ ਦੀਆਂ ਦਵਾਈਆਂ ਨੂੰ ਲਾਇਸੈਂਸਧਾਰਕ ਪ੍ਰਚੂਨ ਵਿਕ੍ਰੇਤਾ ਓ. ਟੀ. ਸੀ. ਦੇ ਤਹਿਤ ਇਨ੍ਹਾਂ ਨੂੰ ਆਸਾਨੀ ਨਾਲ ਵੇਚ ਸਕਦੇ ਹਨ। ਇਸ ਮਾਮਲੇ ’ਚ ਇਕ ਮਹੀਨੇ ’ਚ ਸਬੰਧਤ ਪੱਖਾਂ ਦੇ ਸੁਝਾਅ ਮੰਗਣ ਲਈ ਮੰਤਰਾਲਾ ਵੱਲੋਂ ਇਕ ਗਜਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ।
ਇਨ੍ਹਾਂ 16 ਦਵਾਈਆਂ ’ਚ ਪੋਵਿਡੋਨ ਆਇਓਡੀਨ (ਐਂਟੀਸੈਪਟਿਕ ਅਤੇ ਕੀਟਾਣੂ ਨਾਸ਼ਕ ਏਜੰਟ), ਮਸੂੜੇ ਦੀ ਸੋਜ਼ ਲਈ ਕਲੋਰੋਹੈਕਸਾਈਡਿਨ ਮਾਊਥਵਾਸ਼, ਕਲੋਟਰਿਮੇਜ਼ੋਲ (ਐਂਟੀਫੰਗਲ ਕ੍ਰੀਮ), ਖੰਘ ਲਈ ਡੈਕਸਟ੍ਰੋਮੇਥੋਰਫਾਨ ਹਾਈਡ੍ਰੋਬਰੋਮਾਈਡ ਲੋਜੇਂਗੇਸ, ਐਨਾਲਜੇਸਿਕ ਮਲ੍ਹਮ ਡਿਕਲੋਫੇਨਾਕ, ਬੇਂਜ਼ੋਇਲ ਪਰਆਕਸਾਈਡ (ਇਕ ਐਂਟੀ ਵਾਇਰਸ), ਡੀਫੇਨਹਾਈਡ੍ਰਾਮਾਈਨ ਕੈਪਸੂਲ (ਐਂਟੀ ਹਿਸਟਾਮਿਨਿਕ ਅਤੇ ਐਂਟੀ ਅਲਰਜਿਕ ਦਵਾਈ), ਪੈਰਾਸਿਟਾਮੋਲ, ਬੰਦ ਨੱਕ ਖੋਲ੍ਹਣ ਦੀਆਂ ਦਵਾਈਆਂ ਸ਼ਾਮਲ ਹਨ।
McDonald ਦੀ ਕੋਲਡ ਡਰਿੰਕ 'ਚ ਕਿਰਲੀ ਮਿਲਣ 'ਤੇ ਕਾਰਵਾਈ, ਆਊਟਲੈੱਟ 'ਤੇ 1 ਲੱਖ ਦਾ ਜੁਰਮਾਨਾ
NEXT STORY