ਵੈੱਬ ਡੈਸਕ : ਰਾਜਸਥਾਨ ਤੋਂ ਇਕ ਸ਼ਰਮਸਾਰ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਥੇ 16 ਸਾਲ ਦੇ ਮੁੰਡੇ ਉੱਤੇ 25 ਸਾਲ ਦੀ ਲੜਕੀ ਨੂੰ ਭਚਾਉਣ ਦਾ ਦੋਸ਼ ਲੱਗਿਆ ਹੈ। ਪੀੜਤਾ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਨੂੰ ਸਖਤ ਸਜ਼ਾ ਵੀ ਦਿੱਤੀ ਹੈ। ਜਾਣਕਾਰੀ ਮੁਤਾਬਕ ਲੜਕੀ ਦੇ ਪਰਿਵਾਰ ਵਾਲਿਆਂ ਨੇ ਨਾਬਾਲਗ ਪ੍ਰੇਮੀ ਨੂੰ 8 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਤੇ ਰੱਸੀ ਨਾਲ ਉਸ ਦੇ ਹੱਥ ਪੈਰ ਬੰਨ੍ਹ ਕੇ ਉਸ ਨੂੰ ਪੁੱਠਾ ਲਟਕਾ ਕੇ ਕੁੱਟਮਾਰ ਕੀਤੀ। ਇਸ ਘਟਨਾ ਦੀ ਇਕ ਵੀਡੀਆ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਹੀ ਹੈ।
ਪੀੜਕਾ ਨੂੰ ਕੀਤਾ ਪਰਿਵਾਰ ਹਵਾਲੇ
ਓਧਰ ਇਸ ਘਟਨਾ ਦੀ ਪੜਤਾਲ ਕਰਨ ਉੱਤੇ ਹੁਣ ਸਾਹਮਣੇ ਆਇਆ ਹੈ ਕਿ 19 ਜਨਵਰੀ ਨੂੰ ਕੋਟਾ ਜ਼ਿਲ੍ਹੇ ਦੇ ਹੀਰਯਾਖੇੜੀ ਪਿੰਡ ਵਿਚੋਂ ਮੱਧ ਪ੍ਰਦੇਸ਼ ਦੇ ਦਤਿਆ ਦਾ ਰਹਿਣ ਵਾਲਾ ਨਾਬਾਲਗ ਲੜਕਾ ਖੁਦ ਤੋਂ ਜ਼ਿਆਦਾ ਉਮਰ ਦੀ ਕੁੜੀ ਲੈ ਕੇ ਭੱਜ ਗਿਆ ਸੀ। ਹਾਲਾਂਕਿ ਉਸ ਦਾ ਕਹਿਣਾ ਸੀ ਕਿ ਕੁੜੀ ਆਪਣੀ ਮਰਜ਼ੀ ਨਾਲ ਗਈ ਸੀ। ਲੜਕੀ ਦੇ ਪਰਿਵਾਰ ਦੀ ਰਿਪੋਰਟ ਉੱਤੇ ਪੁਲਸ ਦਤਿਆ ਤੋਂ ਲੜਕੀ ਨੂੰ ਫੜ ਕੇ ਲੈ ਗਈ ਸੀ। ਲੜਕੀ ਨੇ ਵੀ ਪੁੱਛਗਿੱਛ ਦੌਰਾਨ ਦੱਸਿਆ ਸੀ ਕਿ ਉਹ ਆਪਣੀ ਮਰਜ਼ੀ ਨਾਲ ਮੁੰਡੇ ਨਾਲ ਗਈ ਸੀ। ਨਾਲ ਹੀ ਲੜਕੀ ਨੇ ਦੱਸਿਆ ਕਿ ਮੇਰੇ ਨਾਲ ਕੁਝ ਗਲਤ ਨਹੀਂ ਹੋਇਆ ਹੈ। ਇਸ ਤੋਂ ਬਾਅਦ ਪੁਲਸ ਨੇ ਲੜਕੀ ਨੂੰ ਪਰਿਵਾਰ ਹਵਾਲੇ ਕਰ ਦਿੱਤਾ।
ਪ੍ਰੇਮੀ ਦੀ ਬੰਨ੍ਹ ਕੇ ਕੁੱਟਮਾਰ
ਇਸ ਤੋਂ ਬਾਅਦ ਲੜਕੀ ਦੇ ਪਰਿਵਾਰ ਦੇ ਹੱਥ ਨਾਬਾਲਗ ਪ੍ਰੇਮੀ ਲੱਗ ਗਿਆ। ਲੜਕੀ ਦੇ ਪਰਿਵਾਰ ਵਾਲਿਆਂ ਨੇ ਪ੍ਰੇਮੀ ਨੂੰ ਆਪਣੇ ਘਰ ਵਿਚ ਬੰਧਕ ਬਣਾ ਕੇ ਰੱਖਿਆ ਹੋਇਆ ਸੀ। ਇਸ ਦੌਰਾਨ ਉਸ ਦੇ ਨਾਲ ਬੁਰੀ ਤਰ੍ਹਾਂ ਕੁੱਟਮਾਰ ਵੀ ਕੀਤੀ ਗਈ। ਵੀਡੀਓ ਸਾਹਮਣੇ ਆਉਣ ਤੋਂ ਬਾਅਦ ਕੋਟਾ ਜ਼ਿਲ੍ਹਾ ਗ੍ਰਾਮੀਣ ਪੁਲਸ ਵਿਚ ਹੜਕੰਪ ਮਚ ਗਿਆ ਹੈ। ਦੱਸਿਆ ਜਾ ਰਿਹਾ ਹੈ ਇਸ ਪੂਰੇ ਮਾਮਲੇ ਵਿਚ ਕੁਝ ਪੁਲਸ ਮੁਲਾਜ਼ਮਾਂ ਉੱਤੇ ਵੀ ਗਾਜ ਡਿੱਗ ਸਕਦੀ ਹੈ। ਇਸ ਮਾਮਲੇ ਵਿਚ ਕੋਟਾ ਜ਼ਿਲ੍ਹਾ ਗ੍ਰਾਮੀਣ ਐੱਸਪੀ ਸੁਜੀਤ ਸ਼ੰਕਰ ਨੇ ਕਿਹਾ ਹੈ ਕਿ ਮਾਮਲੇ ਵਿਚ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਸ ਜਾਂਚ ਪੜਤਾਲ ਕਰ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਾਰਾਸ਼ਟਰ ’ਚ ਨਾਬਾਲਗ ਨਾਲ ਜਬਰ-ਜ਼ਨਾਹ, ਮੱਠ ਦੇ ਪੁਜਾਰੀ ਸਮੇਤ 2 ਗ੍ਰਿਫਤਾਰ
NEXT STORY