ਨਵੀਂ ਦਿੱਲੀ— ਅੱਜ ਭਾਵੇਂ ਹੀ ਸੁਪਰਫਾਸਟ, ਬੁਲੇਟ ਟਰੇਨ ਦਾ ਜ਼ਮਾਨਾ ਹੋਵੇ ਪਰ ਭਾਰਤੀ ਰੇਲਵੇ ਦੇ ਇਤਿਹਾਸ 'ਚ 16 ਅਪ੍ਰੈਲ ਦੇ ਦਿਨ ਦੀ ਖਾਸ ਅਹਿਮੀਅਤ ਹੈ ਅਤੇ ਹਮੇਸ਼ਾ ਰਹੇਗੀ। ਇਹੀ ਉਹ ਦਿਨ ਹੈ, ਜਦੋਂ ਦੇਸ਼ 'ਚ ਪਹਿਲੀ ਰੇਲ ਚੱਲੀ ਸੀ। 1853 'ਚ ਪਹਿਲੀ ਰੇਲ ਬਾਂਬੇ (ਹੁਣ ਮੁੰਬਈ) ਤੋਂ ਠਾਣੇ ਦਰਮਿਆਨ ਚੱਲੀ ਸੀ। ਅੱਜ ਭਾਰਤੀ ਰੇਲਵੇ ਦਾ ਨੈੱਟਵਰਕ ਦੁਨੀਆ ਦੇ ਟਾਪ-5 'ਚੋਂ ਇਕ ਹੈ ਅਤੇ ਕਰੀਬ 15 ਲੱਖ ਕਰਮਚਾਰੀਆਂ ਨੂੰ ਰੋਜ਼ਗਾਰ ਦੇਣ ਵਾਲਾ ਸਭ ਤੋਂ ਵੱਡਾ ਵਿਭਾਗ ਹੈ।
ਪਹਿਲੀ ਟਰੇਨ ਬਾਰੇ ਖਾਸ ਗੱਲਾਂ
1- ਇਸ ਯਾਤਰੀ ਟਰੇਨ ਦੀ ਰਫ਼ਤਾਰ ਕਾਫੀ ਹੌਲੀ ਸੀ। ਇਸ 'ਚ 33.7 ਕਿਲੋਮੀਟਰ ਦੀ ਦੂਰੀ ਤੈਅ ਕਰਨ 'ਚ ਸਵਾ ਘੰਟੇ ਦਾ ਸਮਾਂ ਲੱਗਦਾ ਸੀ।
2- ਇਸ 'ਚ 14 ਡੱਬੇ ਸਨ। ਜਿਸ ਤੋਂ ਪਤਾ ਲੱਗਦਾ ਹੈ ਕਿ ਇਹ ਕਿੰਨੀ ਲੰਬੀ ਰਹੀ ਹੋਵੇਗੀ।
3- 1848 ਤੱਕ ਭਾਰਤ 'ਚ ਕੋਈ ਵੀ ਟਰੇਨ ਲਾਈਨ ਨਹੀਂ ਸੀ। ਰੇਲਵੇ ਲਾਈਨ ਵਿਛਾਉਣ ਅਤੇ ਭਾਰਤ 'ਚ ਰੇਲ ਨੈੱਟਵਰਕ ਸਥਾਪਤ ਕਰਨ ਦੀ ਪੂਰੀ ਧਾਰਨਾ ਲੰਡਨ ਤੋਂ ਲਈ ਗਈ ਸੀ।
4- ਜਦੋਂ ਦੇਸ਼ 'ਚ ਪਹਿਲੀ ਟਰੇਨ ਚੱਲੀ ਤਾਂ ਇਸ ਦੀ ਦੇਖਰੇਖ ਦੀ ਜ਼ਿੰਮੇਵਾਰੀ ਗਰੇਟ ਇੰਡੀਅਨ ਪੇਨਿਨਸੁਲਾ ਰੇਲਵੇ ਦੇ ਹੱਥਾਂ 'ਚ ਸੀ। ਜਿਸ ਦਾ ਹੈੱਡ ਕੁਆਰਟਰ ਮੁੰਬਈ ਦੇ ਬੋਰੀਬੰਦਰ 'ਚ ਸੀ।
SC ਨੇ ਰੱਦ ਕੀਤਾ ਐਨ.ਜੀ.ਟੀ ਦਾ ਫੈਸਲਾ, ਹੁਣ ਅਮਰਨਾਥ ਗੁਫਾ 'ਚ ਗੂੰਜੇਗਾ ਮਹਾਦੇਵ ਦਾ ਜੈਕਾਰਾ
NEXT STORY