ਮੈਂਗਲੁਰੂ (ਵਾਰਤਾ)— ਸਾਊਦੀ ਅਰਬ ਵਿਚ ਫਸੇ ਹੋਏ ਕਰਨਾਟਕ ਦੇ ਸਾਰੇ 173 ਲੋਕ ਸੋਮਵਾਰ ਦੇਰ ਰਾਤ ਵਿਸ਼ੇਸ਼ ਜਹਾਜ਼ ਰਾਹੀਂ ਇੱਥੇ ਮੈਂਗਲੁਰੂ ਕੌਮਾਂਤਰੀ ਹਵਾਈ ਅੱਡੇ ਪੁੱਜੇ। ਕਾਰੋਬਾਰੀ ਜ਼ਕਾਰੀਆ ਜੋਕਾਟੇ ਅਤੇ ਸ਼ੇਖ ਕਰਨੀਰੇ ਨੇ ਸਾਊਜੀ ਕੰਨੜ ਮਨੁੱਖਤਾ ਮੰਚ ਤਹਿਤ ਸਾਊਦੀ ਅਰਬ 'ਚ ਫਸੇ ਹੋਏ ਲੋਕਾਂ ਨੂੰ ਦੇਸ਼ ਭੇਜਣ ਲਈ ਇਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਸੀ। ਇਨ੍ਹਾਂ ਫਸੇ ਹੋਏ ਲੋਕਾਂ 'ਚ 8 ਬੱਚੇ ਵੀ ਸ਼ਾਮਲ ਹਨ। ਸਾਊਦੀ ਅਰਬ ਤੋਂ ਵਾਪਸ ਪਰਤੇ ਲੋਕ ਦੱਖਣੀ ਕੰਨੜ, ਉਡਡੁੱਪੀ ਅਤੇ ਕਰਨਾਟਕ ਦੇ ਦੂਜੇ ਹਿੱਸਿਆਂ ਤੋਂ ਹਨ। ਇਨ੍ਹਾਂ ਯਾਤਰੀਆਂ ਨੇ ਆਪਣੀ ਯਾਤਰਾ ਦੀ ਟਿਕਤ ਦਾ ਖਰਚਾ ਖੁਦ ਖਰਚ ਕੀਤਾ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਸਾਰੇ ਲੋਕ 7 ਦਿਨਾਂ ਤੱਕ ਮੈਂਗਲੁਰੂ ਵਿਚ ਸਰਕਾਰੀ ਕੁਆਰੰਟੀਨ ਕੇਂਦਰ ਵਿਚ ਰਹਿਣਗੇ, ਜਿਸ ਤੋਂ ਬਾਅਦ ਉਨ੍ਹਾਂ ਨੂੰ ਉਨ੍ਹਾਂ ਦੇ ਗ੍ਰਹਿ ਸੂਬਿਆਂ ਤੱਕ ਪਹੁੰਚਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਪਿਛਲੇ 3 ਹਫਤਿਆਂ ਦੌਰਾਨ 12 ਜਹਾਜ਼ਾਂ ਜ਼ਰੀਏ ਵੱਖ-ਵੱਖ ਖਾੜੀ ਦੇਸ਼ਾਂ ਤੋਂ 1,987 ਯਾਤਰੀ ਮੈਂਗਲੁਰੂ ਹਵਾਈ ਅੱਡੇ 'ਤੇ ਉਤਰੇ ਹਨ। ਇਨ੍ਹਾਂ 'ਚੋਂ ਯਾਤਰਾ ਕਰ ਕੇ ਪਰਤੇ 239 ਲੋਕ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ।
ਵੀਰਭੱਦਰ ਸਿੰਘ ਨੇ ਸਾਦਗੀ ਨਾਲ ਮਨਾਇਆ 87ਵਾਂ ਜਨਮ ਦਿਨ
NEXT STORY