ਪਟਨਾ— ਬਿਹਾਰ ਦੇ ਸਰਨ, ਜਮੂਈ ਤੇ ਭੋਜਪੁਰ 'ਚ ਐਤਵਾਰ ਨੂੰ ਅਸਮਾਨੀ ਬਿਜਲੀ ਦੀ ਲਪੇਟ 'ਚ ਆਉਣ ਨਾਲ 12 ਲੋਕਾਂ ਦੀ ਮੌਤ ਹੋ ਗਈ। ਸਰਨ 'ਚ 9, ਜਮੂਈ 'ਚ 2, ਤੇ ਭੋਜਪੁਰ 'ਚ ਇਕ ਵਿਅਕਤੀ ਦੀ ਅਸਮਾਨੀ ਬਿਜਲੀ ਡਿੱਗਣ ਕਾਰਨ ਮੌਤ ਹੋ ਗਈ। ਮੁੱਖ ਮੰਤਰੀ ਨਿਤੀਸ਼ ਕੁਮਾਰ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਚਾਰ-ਚਾਰ ਲੱਖ ਰੁਪਏ ਦੇਣ ਦੇ ਨਿਰਦੇਸ਼ ਦਿੱਤੇ ਹਨ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਾਰ ਅਸਮਾਨੀ ਬਿਜਲੀ ਕਾਫੀ ਜ਼ਿਆਦਾ ਸੀ ਪਰ ਲਾਕਡਾਊਨ ਕਾਰਨ ਲੋਕ ਘਰਾਂ 'ਚ ਸਨ, ਜਿਸ ਕਾਰਨ ਅਸਮਾਨੀ ਬਿਜਲੀ ਨਾਲ ਨੁਕਸਾਨ ਘੱਟ ਹੋਇਆ ਹੈ। ਉਧਰ, ਛਪਰਾ ਦੇ ਨਜ਼ਦੀਕ ਵਿਸ਼ੂਨਪੁਰਾ 'ਚ ਐਤਵਾਰ ਸਵੇਰੇ ਬਾਰਿਸ਼ ਦੌਰਾਨ ਅਸਮਾਨੀ ਬਿਜਲੀ ਡਿੱਗਣ ਨਾਲ 6 ਲੋਕਾਂ ਦੀ ਮੌਤ ਹੋ ਗਈ, ਜਦਕਿ ਉਸ ਦੀ ਲਪੇਟ 'ਚ ਆਏ 2 ਲੋਕ ਗੰਭੀਰ ਜ਼ਖਮੀ ਹੋ ਗਏ ਹਨ। ਜ਼ਖਮੀਆਂ ਦਾ ਇਲਾਜ ਛਪਰਾ ਦੇ ਸਦਰ ਹਸਪਤਾਲ 'ਚ ਚੱਲ ਰਿਹਾ ਹੈ।
ਇੰਦੌਰ 'ਚ ਕੋਵਿਡ-19 ਦੀ ਪ੍ਰਜਾਤੀ ਜ਼ਿਆਦਾ ਘਾਤਕ, AIV ਭੇਜੇ ਜਾਣਗੇ ਨਮੂਨੇ
NEXT STORY