ਪੰਚਕੂਲਾ (ਵਾਰਤਾ)- ਹਰਿਆਣਾ ਨੂੰ ਨਸ਼ਾ ਮੁਕਤ ਬਣਾਉਣ ਦੀ ਸੂਬਾ ਸਰਕਾਰ ਦੀ ਵਚਨਬੱਧਤਾ ਦੇ ਅਨੁਰੂਪ ਪੁਲਸ ਨੇ ਇਸ ਸਾਲ ਨਵੰਬਰ ਤੱਕ ਨਸ਼ਾ ਤਸਕਰਾਂ 'ਤੇ ਸ਼ਿਕੰਜਾ ਕੱਸਦੇ ਹੋਏ ਲਗਭਗ 19.03 ਟਨ ਨਸ਼ੀਲੇ ਪਦਾਰਥ ਦੀ ਬਰਾਮਦਗੀ ਕੀਤੀ ਹੈ। ਸੂਬਾ ਦੇ ਪੁਲਸ ਜਨਰਲ ਡਾਇਰੈਕਟਰ (ਡੀ.ਜੀ.ਪੀ.) ਪ੍ਰਸ਼ਾਂਤ ਕੁਮਾਰ ਅਗਰਵਾਲ ਨੇ ਬੁੱਧਵਾਰ ਨੂੰ ਇੱਥੇ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਮਿਆਦ 'ਚ ਨਸ਼ੀਲੇ ਪਦਾਰਥ ਐਕਟ ਦੇ ਅਧੀਨ 2361 ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ : ਤਿੰਨ ਤਲਾਕ ਪੀੜਤਾ ਦਾ PM ਮੋਦੀ ਨੇ ਵਧਾਇਆ ਹੌਂਸਲਾ, ਜ਼ਿੰਦਗੀ 'ਚ ਤਰੱਕੀ ਲਈ ਦਿੱਤਾ ਇਹ ਮੰਤਰ
ਉਨ੍ਹਾਂ ਦੱਸਿਆ ਕਿ ਸਾਲ 2021 ਦੇ ਪਹਿਲੇ 11 ਮਹੀਨਿਆਂ ਦੌਰਾਨ ਹੈਰੋਇਨ, ਚਰਸ, ਸੁਲਫ਼ਾ, ਅਫ਼ੀਮ, ਡੋਡਾ ਪੋਸਤ ਅਤੇ ਗਾਂਜਾ ਸਮੇਤ 19036 ਕਿਲੋਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤੇ ਜਾ ਚੁਕੇ ਹਨ। ਇਨ੍ਹਾਂ 'ਚ 271 ਕਿਲੋਗ੍ਰਾਮ ਅਫੀਮ, 140 ਕਿਲੋਗ੍ਰਾਮ ਤੋਂ ਵੱਧ ਚਰਸ ਅਤੇ ਸੁਲਫ਼ਾ 6931 ਕਿਲੋਗ੍ਰਾਮ ਚੂਰਾ ਅਤੇ ਡੋਡਾ ਪੋਸਤ 8.218 ਕਿਲੋ ਸਮੈਕ, 11666 ਕਿਲੋਗ੍ਰਾਮ ਗਾਂਜਾ ਅਤੇ 16.882 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ। ਅਗਰਵਾਲ ਅਨੁਸਾਰ ਇਸ ਦੌਰਾਨ ਨਸ਼ੀਲੇ ਪਦਾਰਥ ਰੋਕੂ ਐਕਟ ਦੇ ਅਧੀਨ ਸਿਰਸਾ 'ਚ 397, ਗੁਰੂਗ੍ਰਾਮ 204, ਫਤਿਹਾਬਾਦ 186, ਕਰਨਾਲ 173, ਰੋਹਤਕ 144, ਹਿਸਾਰ 130 ਅਤੇ ਕੁਰੂਕਸ਼ੇਤਰ 'ਚ 113 ਮਾਮਲੇ ਦਰਜ ਕੀਤੇ ਗਏ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਦੋਸ਼ੀਆਂ ਦੀ ਚੱਲ-ਅਚੱਲ ਜਾਇਦਾਦਾਂ ਜ਼ਬਤ ਕਰਨ ਦੀ ਵੀ ਕਾਰਵਾਈ ਜਾਰੀ ਹੈ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
ਟੀਕਾਕਰਨ ਦਾ ਖ਼ੌਫ; ਹੈਲਥ ਵਰਕਰਾਂ ’ਤੇ ਭੜਕੀਆਂ ਔਰਤਾਂ ਬੋਲੀਆਂ- ‘ਜੇਕਰ ਹੱਥ ਵੀ ਲਾਇਆ ਤਾਂ...’
NEXT STORY