ਨਵੀਂ ਦਿੱਲੀ : ਸਰਕਾਰੀ ਦੂਰਸੰਚਾਰ ਕੰਪਨੀ ਭਾਰਤ ਸੰਚਾਰ ਨਿਗਮ ਲਿਮਟਿਡ (BSNL) ਆਪਣੇ ਕਰਮਚਾਰੀਆਂ ਦੀ ਗਿਣਤੀ ਘਟਾਉਣ ਦੀ ਤਿਆਰੀ ਕਰ ਰਹੀ ਹੈ। ਇਸ ਦੇ ਲਈ ਕੰਪਨੀ ਵੀ. ਆਰ. ਐੱਸ. (ਵਾਲੰਟੀਅਰੀ ਰਿਟਾਇਰਮੈਂਟ ਸਕੀਮ) ਲਿਆਏਗੀ। ਦੂਰਸੰਚਾਰ ਵਿਭਾਗ ਨੇ ਕੰਪਨੀ ਦੀ ਵਿੱਤੀ ਹਾਲਤ ਸੁਧਾਰਣ ਲਈ ਵੀ. ਆਰ. ਐੱਸ. ਦੇ ਪ੍ਰਸਤਾਵ ਨੂੰ ਅੱਗੇ ਵਧਾਉਣ ਦਾ ਫ਼ੈਸਲਾ ਕੀਤਾ ਹੈ। ਇਕ ਅਖ਼ਬਾਰ ਦੀ ਰਿਪੋਰਟ ਅਨੁਸਾਰ ਕੰਪਨੀ ਆਪਣਾ ਲੱਗਭਗ 35 ਫ਼ੀਸਦੀ ਕਿਰਤਬਲ ਘੱਟ ਕਰਨਾ ਚਾਹੁੰਦੀ ਹੈ।
ਇਹ ਵੀ ਪੜ੍ਹੋ - ਨਵੇਂ ਸਾਲ ਦਾ ਜ਼ਸ਼ਨ ਮਨਾਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ : 24 ਘੰਟੇ ਖੁੱਲ੍ਹੇ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ
ਇਹ ਦੂਜੀ ਵਾਰ ਹੋਵੇਗਾ, ਜਦੋਂ BSNL ਵੀ. ਆਰ. ਐੱਸ. ਯੋਜਨਾ ਲਿਆ ਰਹੀ ਹੈ, ਤਾਂ ਕੰਪਨੀ ਨੇ ਇਸ ਲਈ ਵਿੱਤ ਮੰਤਰਾਲਾ ਤੋਂ 15,000 ਕਰੋੜ ਰੁਪਏ ਦੀ ਮੰਗ ਕੀਤੀ ਹੈ। ਇਸ ਦਾ ਅਸਰ 18000-19000 ਕਰਮਚਾਰੀਆਂ ’ਤੇ ਪੈਣ ਦਾ ਖਦਸ਼ਾ ਹੈ। ਮੌਜੂਦਾ ਸਮੇਂ ’ਚ BSNL ਆਪਣੇ ਮਾਲੀਏ ਦਾ ਲੱਗਭਗ 38 ਫ਼ੀਸਦੀ ਭਾਵ 7,500 ਕਰੋੜ ਰੁਪਏ ਕਰਮਚਾਰੀਆਂ ਦੀ ਤਨਖ਼ਾਹ ’ਤੇ ਖ਼ਰਚ ਕਰਦੀ ਹੈ। ਕੰਪਨੀ ਦੀ ਇਸ ਖ਼ਰਚੇ ਨੂੰ ਘਟਾ ਕੇ 5,000 ਕਰੋੜ ਰੁਪਏ ਸਾਲਾਨਾ ਕਰਨ ਦੀ ਯੋਜਨਾ ਹੈ। ਰਿਪੋਰਟ ’ਚ ਕਿਹਾ ਗਿਆ ਹੈ ਕਿ ਵਿੱਤ ਮੰਤਰਾਲਾ ਤੋਂ ਮਨਜ਼ੂਰੀ ਮਿਲਣ ਮਗਰੋਂ ਦੂਰਸੰਚਾਰ ਮੰਤਰਾਲਾ ਇਸ ਪ੍ਰਸਤਾਵ ਨੂੰ ਕੈਬਨਿਟ ਕੋਲ ਲੈ ਕੇ ਜਾਵੇਗਾ। ਹਾਲਾਂਕਿ, BSNL ਦੇ ਇਕ ਉੱਚ ਅਧਿਕਾਰੀ ਨੇ ਕਿਹਾ ਕਿ ਇਹ ਯੋਜਨਾ ਅਜੇ ਅੰਦਰੂਨੀ ਚਰਚਾ ’ਚ ਹੈ ਅਤੇ ਅੰਤਿਮ ਫ਼ੈਸਲਾ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ - 'ਆਪ' ਸਰਕਾਰ ਦਾ ਨਵੇਂ ਸਾਲ 'ਤੇ ਵੱਡਾ ਤੋਹਫ਼ਾ, 50 ਫ਼ੀਸਦੀ ਤੱਕ ਘਟਾਏ ਬਿਜਲੀ ਚਾਰਜ
BSNL ਦੀ ਵਿੱਤੀ ਹਾਲਤ
ਵਿੱਤੀ ਸਾਲ 2024 ’ਚ BSNL ਦਾ ਮਾਲੀਆ 21,302 ਕਰੋੜ ਰੁਪਏ ਰਿਹਾ, ਜੋ ਪਿਛਲੇ ਸਾਲ ਦੇ ਮੁਕਾਬਲੇ ਥੋੜ੍ਹਾ ਬਿਹਤਰ ਹੈ। ਕੰਪਨੀ ਕੋਲ ਮੌਜੂਦਾ ਸਮੇਂ ’ਚ 30,000 ਤੋਂ ਜ਼ਿਆਦਾ ਗੈਰ-ਕਾਰਜਕਾਰੀ ਅਤੇ 25,000 ਕਾਰਜਕਾਰੀ ਕਰਮਚਾਰੀ ਹਨ।
BSNL ਲਈ ਪਹਿਲਾਂ ਵੀ ਲਾਗੂ ਹੋ ਚੁੱਕੀ ਹੈ ਵੀ. ਆਰ. ਐੱਸ. ਯੋਜਨਾ
2019 ’ਚ, ਸਰਕਾਰ ਨੇ BSNL ਅਤੇ ਮਹਾਨਗਰ ਟੈਲੀਫੋਨ ਨਿਗਮ ਲਿਮਟਿਡ (ਐੱਮ. ਟੀ. ਐੱਨ. ਐੱਲ.) ਲਈ 69,000 ਕਰੋੜ ਰੁਪਏ ਦੀ ਮੁੜ-ਸੁਰਜੀਤੀ ਯੋਜਨਾ ਮਨਜ਼ੂਰ ਕੀਤੀ ਸੀ। ਇਸ ਯੋਜਨਾ ਤਹਿਤ 93,000 ਕਰਮਚਾਰੀਆਂ ਨੇ ਵੀ. ਆਰ. ਐੱਸ. ਦਾ ਬਦਲ ਚੁਣਿਆ ਸੀ। ਉਸ ਸਮੇਂ ਵੀ. ਆਰ. ਐੱਸ. ਲਈ 17,500 ਕਰੋੜ ਰੁਪਏ ਖ਼ਰਚ ਕੀਤੇ ਗਏ ਸਨ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਬੀਤੇ 2 ਸਾਲਾਂ ’ਚ ਮਨਜ਼ੂਰ ਹੋਏ ਵੱਡੇ ਪੈਕੇਜ
ਇਸ ਤੋਂ ਇਲਾਵਾ, 2022 ਅਤੇ 2023 ’ਚ ਸਰਕਾਰ ਨੇ ਕ੍ਰਮਵਾਰ 1.64 ਲੱਖ ਕਰੋੜ ਰੁਪਏ ਅਤੇ 89,000 ਕਰੋੜ ਰੁਪਏ ਦੀਆਂ ਮੁੜ-ਸੁਰਜੀਤੀ ਯੋਜਨਾਵਾਂ ਨੂੰ ਮਨਜ਼ੂਰੀ ਦਿੱਤੀ। ਇਸ ਪੈਕੇਜ ਦਾ ਉਦੇਸ਼ 4-ਜੀ ਅਤੇ 5-ਜੀ ਸਪੈਕਟਰਮ ਲਈ ਫੰਡਿੰਗ, ਪੇਂਡੂ ਲੈਂਡਲਾਈਨ ਕੁਨੈਕਸ਼ਨਾਂ ਲਈ ਸਹਾਇਤਾ ਅਤੇ ਪੂੰਜੀਗਤ ਖ਼ਰਚੇ ਨੂੰ ਉਤਸ਼ਾਹ ਦੇਣਾ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨਵੇਂ ਸਾਲ ਦਾ ਜ਼ਸ਼ਨ ਮਨਾਉਣ ਵਾਲੇ ਲੋਕਾਂ ਲਈ ਖ਼ਾਸ ਖ਼ਬਰ : 24 ਘੰਟੇ ਖੁੱਲ੍ਹੇ ਰਹਿਣਗੇ ਸਾਰੇ ਹੋਟਲ-ਰੈਸਟੋਰੈਂਟ
NEXT STORY