ਨੈਸ਼ਨਲ ਡੈਸਕ : ਕਸ਼ਮੀਰ ਵਿੱਚ 1947 ਅਤੇ ਬੰਗਲਾਦੇਸ਼ ਵਿੱਚ 1971 ਦੀ ਆਜ਼ਾਦੀ ਲੜਾਈ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲਾ ਭਾਰਤੀ ਹਵਾਈ ਫੌਜ ਦਾ ਵਿੰਟੇਜ ਏਅਰਕ੍ਰਾਫਟ ਡਕੋਟਾ 26 ਜਨਵਰੀ ਨੂੰ ਭਾਰਤ ਦੀ ਗਣਤੰਤਰ ਦਿਵਸ ਪਰੇਡ ਵਿੱਚ ਵੀ ਆਪਣੀ ਤਾਕਤ ਦਿਖਾਏਗਾ। ਰਾਜਪਥ 'ਤੇ ਹੋਣ ਵਾਲੀ ਇਸ ਪਰੇਡ ਵਿੱਚ ਹਵਾਈ ਫੌਜ ਦੇ ਫਲਾਈਪਾਸਟ ਵਿੱਚ ਡਕੋਟਾ, 2 ਐੱਮ.ਆਈ. 171ਵੀ ਦੇ ਨਾਲ ਰੂਦਰ ਦੇ ਗਠਨ ਦਾ ਹਿੱਸਾ ਹੋਵੇਗਾ। ਇਸ ਨਾਲ ਬੰਗਲਾਦੇਸ਼ ਦੇ ਫੌਜੀ ਆਪਣੀ ਆਜ਼ਾਦੀ ਸੰਘਰਸ਼ ਦੇ ਸ਼ਾਨਦਾਰ ਪਲ ਨੂੰ ਮਹਿਸੂਸ ਕਰ ਸਕਣਗੇ।
ਇਹ ਵੀ ਪੜ੍ਹੋ- ਡੋਮਿਨਿਕਨ ਰਿਪਬਲਿਕ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਲਿਖੀ ਚਿੱਠੀ, 'ਮੰਗੀ ਕੋਰੋਨਾ ਵੈਕਸੀਨ'
ਭਾਰਤੀ ਹਵਾਈ ਫੌਜ ਨੇ ਡਕੋਟਾ ਦਾ ਨਾਮ ਪਰਸ਼ੁਰਾਮ ਰੱਖਿਆ ਹੈ। ਇਹ 1930 ਵਿੱਚ ਉਸ ਸਮੇਂ ਦੇ ਰਾਇਲ ਇੰਡੀਅਨ ਏਅਰ ਫੋਰਸ ਵਿੱਚ ਸ਼ਾਮਲ ਕੀਤਾ ਗਿਆ ਸੀ, ਇਹ 12ਵੀਂ ਸਕੁਆਡਰਨ ਦਾ ਹਿੱਸਾ ਸੀ। ਮੁੱਖ ਰੂਪ ਨਾਲ ਇਹ ਜਹਾਜ਼ ਲੱਦਾਖ ਅਤੇ ਉੱਤਰ ਪੂਰਬ ਵਿੱਚ ਕੰਮ ਕਰਦਾ ਸੀ। ਪਾਕਿਸਤਾਨ ਨਾਲ 1947 ਅਤੇ 1971 ਦੀ ਲੜਾਈ ਵਿੱਚ ਇਸ ਜਹਾਜ਼ ਨੇ ਮਹੱਤਵਪੂਰਣ ਭੂਮਿਕਾ ਨਿਭਾਈ ਸੀ। 1947 ਵਿੱਚ ਜਦੋਂ ਭਾਰਤ-ਪਾਕਿਸਤਾਨ ਵਿਚਾਲੇ ਲੜਾਈ ਸ਼ੁਰੂ ਹੋਈ ਤਾਂ ਕਸ਼ਮੀਰ ਦੀ ਘਾਟੀ ਨੂੰ ਬਚਾਉਣ ਵਿੱਚ ਇਸ ਨੇ ਮਹੱਤਵਪੂਰਣ ਭੂਮਿਕਾ ਨਿਭਾਈ। ਕਿਹਾ ਜਾਂਦਾ ਹੈ ਕਿ ਡਕੋਟਾ ਦੀ ਵਜ੍ਹਾ ਨਾਲ ਹੀ ਪੁੰਛ ਭਾਰਤ ਦੇ ਕੋਲ ਹੈ।
ਇਹ ਵੀ ਪੜ੍ਹੋ- ਸ਼ਿਮੋਗਾ ਧਮਾਕੇ ਦੀਆਂ ਸਾਹਮਣੇ ਆਈਆਂ ਤਸਵੀਰਾਂ, ਗੱਡੀ ਦੇ ਉੱਡੇ ਪਰਖੱਚੇ, ਦਰੱਖ਼ਤ ਵੀ ਹੋਏ ਤਬਾਹ
ਡਕੋਟਾ ਨੇ 1971 ਦੀ ਲੜਾਈ ਵਿੱਚ ਪਾਕਿਸਤਾਨ ਦਾ ਢਾਕਾ ਦਾ ਮੋਰਚਾ ਢਾਹੁਣ ਵਿੱਚ ਵੀ ਮਦਦ ਕੀਤੀ ਸੀ। ਡਕੋਟਾ ਨੂੰ ਰਾਜ ਸਭਾ ਸੰਸਦ ਮੈਂਬਰ ਰਾਜੀਵ ਚੰਦਰਸ਼ੇਖਰ ਨੇ ਤੋਹਫ਼ੇ ਵਿੱਚ ਹਵਾਈ ਫੌਜ ਨੂੰ ਦਿੱਤਾ ਹੈ। ਰਾਜੀਵ ਚੰਦਰਸ਼ੇਖਰ ਦੇ ਪਿਤਾ ਏਅਰ ਕਮੋਡੋਰ ਐੱਮ. ਕੇ. ਚੰਦਰਸ਼ੇਖਰ ਡਕੋਟਾ ਦੇ ਵੈਟਰਨ ਪਾਇਲਟ ਰਹੇ ਹਨ। ਦੱਸ ਦਈਏ ਕਿ ਖਸਤਾ ਹਾਲਤ ਹੋ ਚੁੱਕੇ ਡਕੋਟਾ ਨੂੰ ਬ੍ਰਿਟੇਨ ਵਿੱਚ ਛੇ ਮਹੀਨੇ ਦੀ ਮਰੰਮਤ ਤੋਂ ਬਾਅਦ ਭਾਰਤ ਲਿਆਇਆ ਗਿਆ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਡੋਮਿਨਿਕਨ ਰਿਪਬਲਿਕ ਦੇ ਪ੍ਰਧਾਨ ਮੰਤਰੀ ਨੇ PM ਮੋਦੀ ਨੂੰ ਲਿਖੀ ਚਿੱਠੀ, 'ਮੰਗੀ ਕੋਰੋਨਾ ਵੈਕਸੀਨ'
NEXT STORY