ਮਹਾਰਾਸ਼ਟਰ - ਮਹਾਰਾਸ਼ਟਰ 'ਚ ਦੇਸ਼ ਦੇ ਕਿਸੇ ਵੀ ਸੂਬੇ ਤੋਂ ਕੋਰੋਨਾ ਵਾਇਰਸ ਕੇਸ ਦੀ ਗਿਣਤੀ ਸਭ ਤੋਂ ਜ਼ਿਆਦਾ ਹੈ। Covid-19 ਅਤੇ ਲਾਕਡਾਊਨ ਨਾਲ ਜੁੜੀਆਂ ਖਬਰਾਂ 'ਚ ਮੁੰਬਈ ਦੇ ਇੱਕ ਹਸਪਤਾਲ ਤੋਂ ‘ਦੋ ਗੁਡ ਨਿਊਜ਼’ ਇਕੱਠਈਆਂ ਆਈਆਂ ਹਨ।
ਮੁੰਬਈ ਦੇ ਨਾਨਾਵਤੀ ਹਸਪਤਾਲ 'ਚ Covid-19 ਪਾਜ਼ੀਟਿਵ ਦੋ ਔਰਤਾਂ ਨੇ ਦੋ ਤੰਦਰੁਸਤ ਬੱਚਿਆਂ ਨੂੰ ਜਨਮ ਦਿੱਤਾ ਹੈ। 35 ਸਾਲ ਦੀ ਔਰਤ ਨੇ ਲੜਕੀ ਨੂੰ ਜਨਮ ਦਿੱਤਾ। ਇਹ ਔਰਤ ਦੱਖਣੀ ਮੁੰਬਈ ਦੀ ਰਹਿਣ ਵਾਲੀ ਹੈ। ਉਥੇ ਹੀ ਮੁੰਬਈ ਦੇ ਇੱਕ ਉਪਨਗਰ ਦੀ ਰਹਿਣ ਵਾਲੀ 25 ਸਾਲ ਦੀ ਇੱਕ ਹੋਰ ਔਰਤ ਨੇ ਲੜਕੇ ਨੂੰ ਜਨਮ ਦਿੱਤਾ। ਦੋਨਾਂ ਬੱਚਿਆਂ ਨੂੰ ਉਨ੍ਹਾਂ ਦੀਆਂ ਮਾਵਾਂ ਤੋਂ ਵੱਖ ਰੱਖਣ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਹੈ।
ਦੋ ਤੰਦਰੁਸਤ ਬੱਚਿਆਂ ਦੇ ਜਨਮ ਨਾਲ ਨਾ ਸਿਰਫ ਉਨ੍ਹਾਂ ਦੇ ਪਰਿਵਾਰ ਸਗੋਂ ਨਾਨਾਵਤੀ ਹਸਪਤਾਲ ਦੇ ਡਾਕਟਰਾਂ ਅਤੇ ਹੋਰ ਹੈਲਥ ਕੇਅਰ ਵਰਕਰਾਂ 'ਚ ਵੀ ਖੁਸ਼ੀ ਹੈ। ਇਹ ਡਾਕਟਰ ਅਤੇ ਹੈਲਥ ਕੇਅਰ ਵਰਕਰ ਰਾਤ-ਦਿਨ Covid-19 ਮਹਾਮਾਰੀ ਨਾਲ ਲੜਾਈ ਕਰ ਰਹੇ ਹਨ ਅਤੇ ਮਰੀਜ਼ਾਂ ਦੇ ਇਲਾਜ 'ਚ ਲੱਗੇ ਹੋਏ ਹਨ।
ਕੇਰਲ 'ਚ ਤਬਲੀਗੀ ਜਮਾਤ ਨਾਲ ਜੁੜੇ ਸਾਰੇ ਲੋਕਾਂ ਦੀ ਪਹਿਚਾਣ ਹੋ ਚੁੱਕੀ ਹੈ : CM
NEXT STORY