ਪਟਨਾ- ਬਿਹਾਰ ਦੇ ਹਾਜੀਪੁਰ 'ਚ 2 ਬਹਾਦਰ ਮਹਿਲਾ ਸਿਪਾਹੀਆਂ ਨੇ ਬੈਂਕ ਲੁੱਟਣ ਆਏ ਲੁਟੇਰਿਆਂ ਨੂੰ ਦੌੜਾ ਦਿੱਤਾ। ਤਿੰਨ ਲੁਟੇਰੇ ਹਥਿਆਰਾਂ ਨਾਲ ਬੈਂਕ ਲੁੱਟਣ ਆਏ ਸਨ। ਉਨ੍ਹਾਂ ਨੇ ਮਹਿਲਾ ਕਾਂਸਟੇਬਲ 'ਤੇ ਪਿਸਤੌਲ ਤਾਣ ਕੇ ਬੈਂਕ ਲੁੱਟਣ ਦੀ ਕੋਸ਼ਿਸ਼ ਕਰਨ ਲੱਗੇ। ਇਸ ਤੋਂ ਬਾਅਦ ਮਹਿਲਾ ਸਿਪਾਹੀ ਨੇ ਵੀ ਆਪਣੀ ਰਾਈਫ਼ਲ ਨਾਲ ਲੁਟੇਰਿਆਂ ਨੂੰ ਰੋਕਿਆ। ਲੁਟੇਰਿਆਂ ਨੇ ਮਹਿਲਾ ਸਿਪਾਹੀ ਦੀ ਰਾਈਫ਼ਲ ਖੋਹਣ ਦੀ ਕੋਸ਼ਿਸ਼ ਕੀਤੀ, ਇਸ ਝੜਪ ਦੌਰਾਨ ਮਹਿਲਾ ਸਿਪਾਹੀ ਨੂੰ ਸੁੱਟ ਵੀ ਲੱਗੀ।
ਮਹਿਲਾ ਸਿਪਾਹੀ ਸ਼ਾਂਤੀ ਕੁਮਾਰੀ ਨੇ ਇਸ ਪੂਰੀ ਘਟਨਾ 'ਤੇ ਕਿਹਾ ਕਿ ਅਸੀਂ ਉਨ੍ਹਾਂ ਨਾਲ ਲੜਨ ਦੀ ਕੋਸ਼ਿਸ਼ ਕੀਤੀ ਭਾਵੇਂ ਜੋ ਹੋ ਜਾਵੇ, ਅਸੀਂ ਤੁਹਾਨੂੰ ਬੈਂਕ ਲੁੱਟਣ ਨਹੀਂ ਦੇਵਾਂਗੇ ਅਤੇ ਨਾ ਹੀ ਆਪਣੇ ਹਥਿਆਰ ਖੋਹਣ ਦੇਵਾਂਗੇ। ਸਾਡੀ ਸਾਥੀ 'ਤੇ ਵੀ ਰਾਈਫ਼ਲ ਤਾਣੀ ਗਈ ਸੀ, ਉਹ ਡਰ ਕੇ ਦੌੜ ਗਏ। ਦੱਸਣਯੋਗ ਹੈ ਕਿ ਇਹ ਸਦਰ ਥਾਣਾ ਖੇਤਰ ਦੇ ਸੇਂਦੁਆਰੀ ਚੌਕ ਸਥਿਤ ਗ੍ਰਾਮੀਣ ਬੈਂਕ ਦੀ ਘਟਨਾ ਹੈ। ਬੈਂਕ 'ਚ ਤਾਇਨਾਤ 2 ਮਹਿਲਾ ਸਿਪਾਹੀ ਜੂਹੀ ਕੁਮਾਰੀ ਅਤੇ ਸ਼ਾਂਤੀ ਕੁਮਾਰੀ ਨੇ ਇਹ ਦਿਲੇਰੀ ਦਿਖਾਈ। ਅਪਰਾਧੀ ਚਿਹਰੇ 'ਤੇ ਮਾਸਕ ਲਗਾ ਕੇ ਅੰਦਰ ਦਾਖ਼ਲ ਹੋਣਾ ਚਾਹੁੰਦੇ ਸਨ। ਉਸ ਸਮੇਂ ਉੱਥੇ ਤਾਇਨਾਤ ਮਹਿਲਾ ਸਿਪਾਹੀ ਨੇ ਉਨ੍ਹਾਂ ਨੂੰ ਰੋਕਿਆ ਅਤੇ ਪੁੱਛ-ਗਿੱਛ ਕਰਨ ਦੀ ਕੋਸ਼ਿਸ਼ ਕੀਤੀ। ਇਸੇ ਦੌਰਾਨ ਅਪਰਾਧੀਆਂ ਨੇ ਮਹਿਲਾ ਸਿਪਾਹੀ 'ਤੇ ਬੰਦੂਕ ਤਾਣ ਦਿੱਤੀ। ਦੋਵੇਂ ਮਹਿਲਾ ਸਿਪਾਹੀ ਵੀ ਅਪਰਾਧੀਆਂ ਨਾਲ ਉਲਝ ਗਈਆਂ। ਮਹਿਲਾ ਸਿਪਾਹੀ ਨੂੰ ਸੱਟ ਵੀ ਲੱਗੀ ਹੈ। ਇਸ ਤੋਂ ਬਾਅਦ ਭਾਰੀ ਗਿਣਤੀ 'ਚ ਲੋਕ ਉੱਥੇ ਇਕੱਠੇ ਹੋ ਗਏ। ਫਰਾਰ ਹੋਏ ਲੁਟੇਰਿਆਂ ਦੀ ਭਾਲ ਜਾਰੀ ਹੈ।
ਪਿਤਾ ਦੀ ਮੌਤ ਦੀ ਖ਼ਬਰ ਸੁਣ ਧੀ ਨੇ ਚੁੱਕਿਆ ਖ਼ੌਫ਼ਨਾਕ ਕਦਮ, ਇਸ ਹਾਲਤ 'ਚ ਮਿਲੀ ਲਾਸ਼
NEXT STORY