ਜੰਮੂ– ਜੰਮੂ-ਕਸ਼ਮੀਰ ਪੁਲਸ ਨੇ ਮੰਗਲਵਾਰ ਨੂੰ ਦਾਅਵਾ ਕੀਤਾ ਕਿ ਉਸ ਨੇ ਰਾਜੌਰੀ ਜ਼ਿਲ੍ਹੇ ’ਚ ਹਾਲ ਹੀ ’ਚ ਹੋਈਆਂ ਧਮਾਕਿਆਂ ਦੀਆਂ ਤਿੰਨ ਘਟਨਾਵਾਂ ਦੇ ਸਿਲਸਿਲੇ ’ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਹੈ। ਪੁਲਸ ਨੇ ਦੱਸਿਆ ਕਿ ਹਾਲਾਂਕਿ, ਮੁੱਖ ਦੋਸ਼ੀ ਦੀ ਭਾਲ ਅਜੇ ਵੀ ਜਾਰੀ ਹੈ।
ਜੰਮੂ ਦੇ ਐਡੀਸ਼ਨਲ ਡਾਇਰੈਕਟਰ ਜਨਰਲ ਆਫ ਪੁਲਿਸ ਮੁਕੇਸ਼ ਸਿੰਘ ਨੇ ਦੱਸਿਆ ਕਿ ਅੱਤਵਾਦੀ ਸੰਗਠਨ ਲਸ਼ਕਰ-ਏ-ਤੌਇਬਾ ਨਾਲ ਸਬੰਧ ਰੱਖਣ ਵਾਲੇ ਦੋਵਾਂ ਦੋਸ਼ੀਆਂ ਤੋਂ ਮਿਲੀ ਸੂਚਨਾ ਦੇ ਆਧਾਰ 'ਤੇ ਪੰਜ ਆਈ.ਈ.ਡੀ. ਸਮੇਤ ਵੱਡੀ ਮਾਤਰਾ 'ਚ ਵਿਸਫੋਟਕ ਸਮੱਗਰੀ ਵੀ ਬਰਾਮਦ ਕੀਤੀ ਗਈ ਹੈ।
ਜ਼ਿਕਰਯੋਗ ਹੈ ਕਿ ਰਾਜੌਰੀ ਦੇ ਕੋਟਰਾਨਾ ਸ਼ਹਿਰ ’ਚ 26 ਮਾਰਚ ਅਤੇ 19 ਅਪ੍ਰੈਲ ਨੂੰ ਧਮਾਕੇ ਹੋਏ ਸਨ, ਜਿਸ ਵਿਚ ਦੋ ਲੋਕ ਜ਼ਖ਼ਮੀ ਹੋ ਗਏ ਸਨ। 24 ਅਪ੍ਰੈਲ ਨੂੰ ਰਾਜੌਰੀ ਦੇ ਸ਼ਾਹਪੁਰ-ਬੁਧਲ ਇਲਾਕੇ ’ਚ ਹੋਏ ਇਕ ਹੋਰ ਧਮਾਕੇ ’ਚ ਵੀ ਦੋ ਲੋਕ ਜ਼ਖ਼ਮੀ ਹੋਏ ਸਨ।
ED ਸਾਹਮਣੇ ਪੇਸ਼ ਨਹੀਂ ਹੋਏ ਸ਼ਿਵ ਸੈਨਾ ਆਗੂ ਸੰਜੇ ਰਾਊਤ
NEXT STORY