ਮੰਡੀ— ਅਫ਼ਗਾਨਿਸਤਾਨ ’ਤੇ ਤਾਲਿਬਾਨ ਦੇ ਕਬਜ਼ੇ ਮਗਰੋਂ ਹੋਰ ਦੇਸ਼ਾਂ ਦੇ ਲੋਕ ਜੋ ਉੱਥੇ ਰਹਿ ਰਹੇ ਹਨ, ਉਨ੍ਹਾਂ ਨੂੰ ਬਾਹਰ ਕੱਢਣ ਦੀ ਕਵਾਇਦ ਸ਼ੁਰੂ ਹੋ ਗਈ ਹੈ। ਕਈ ਦੇਸ਼ਾਂ ਦੇ ਲੋਕਾਂ ਨਾਲ ਭਾਰਤ ਦੇ ਵੀ ਕੁਝ ਲੋਕ ਅਫ਼ਗਾਨਿਸਤਾਨ ਵਿਚ ਫਸੇ ਹਨ। ਹਿਮਾਚਲ ਪ੍ਰਦੇਸ਼ ਦੇ 2 ਨੌਜਵਾਨ ਵੀ ਅਫ਼ਗਾਨਿਸਤਾਨ ਫਸੇ ਹੋਏ ਹਨ। ਨਵੀਨ ਕੁਮਾਰ ਅਤੇ ਰਾਹੁਲ ਸਿੰਘ ਬੁਰਾੜੀ, ਦੋਵੇਂ ਮੰਡੀ ਜ਼ਿਲ੍ਹੇ ਦੇ ਸਰਕਾਘਾਟ ਵਿਧਾਨ ਸਭਾ ਖੇਤਰ ਦੇ ਵਾਸੀ ਹਨ, ਜੋ ਕਿ ਅਫ਼ਗਾਨਿਸਤਾਨ ’ਚ ਫਸ ਗਏ ਹਨ। ਇਹ ਦੋਵੇਂ ਪਿਛਲੇ ਕੁਝ ਸਾਲਾਂ ਤੋਂ ਅਫ਼ਗਾਨਿਸਤਾਨ ’ਚ ਰੁਜ਼ਗਾਰ ਲਈ ਗਏ ਸਨ ਪਰ ਉੱਥੇ ਤਾਲਿਬਾਨ ਦੀ ਹਿੰਸਾ ਕਾਰਨ ਫਸ ਗਏ।
ਦੋਹਾਂ ਦੀ ਭਾਰਤ ਵਿਚ ਆਪਣੇ ਪਰਿਵਾਰ ਨਾਲ ਗੱਲ ਹੋ ਰਹੀ ਹੈ ਅਤੇ ਦੋਹਾਂ ਨੇ ਉਨ੍ਹਾਂ ਨੂੰ ਵਾਪਸ ਦੇਸ਼ ਪਹੁੰਚਾਉਣ ਦੀ ਗੁਹਾਰ ਲਾਈ ਹੈ। ਉਨ੍ਹਾਂ ਦੇ ਪਰਿਵਾਰਾਂ ਨੇ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਜੈਰਾਮ ਠਾਕੁਰ ਤੋਂ ਕੇਂਦਰ ਸਰਕਾਰ ਨਾਲ ਉਨ੍ਹਾਂ ਦੀ ਸੁਰੱਖਿਅਤ ਵਾਪਸੀ ਦਾ ਮੁੱਦਾ ਚੁੱਕਣ ਦੀ ਅਪੀਲ ਕੀਤੀ ਹੈ। ਓਧਰ ਮੰਡੀ ਦੇ ਡਿਪਟੀ ਕਮਿਸ਼ਨਰ ਅਰਿੰਦਮ ਚੌਧਰੀ ਨੇ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ ਇਸ ਮੁੱਦੇ ’ਤੇ ਦੋਹਾਂ ਪਰਿਵਾਰਾਂ ਅਤੇ ਸੂਬਾ ਸਰਕਾਰ ਦੇ ਸੰਪਰਕ ਵਿਚ ਹੈ। ਮੁੱਖ ਮੰਤਰੀ ਜੈਰਾਮ ਠਾਕੁਰ ਨੇ ਕਿਹਾ ਕਿ ਉਹ ਅਫ਼ਗਾਨਿਸਤਾਨ ਤੋਂ ਦੋਹਾਂ ਨੌਜਵਾਨਾਂ ਦੀ ਵਾਪਸੀ ਲਈ ਕੇਂਦਰ ਸਰਕਾਰ ਦੇ ਸੰਪਰਕ ਵਿਚ ਹਨ।
ਅਫ਼ਗਾਨਿਸਤਾਨ ਸੰਕਟ: ਕਾਬੁਲ ’ਚ ਫਸੇ 17 ਭਾਰਤੀ, ਸਰਕਾਰ ਨੂੰ ਲਾਈ ਸੁਰੱਖਿਅਤ ਵਾਪਸੀ ਦੀ ਗੁਹਾਰ
NEXT STORY