ਰਾਜਗੀਰ (ਯੂ. ਐੱਨ. ਆਈ.) : ਬਿਹਾਰ ਦੇ ਨਾਲੰਦਾ ਜ਼ਿਲ੍ਹੇ ਦੇ ਨਾਲੰਦਾ ਥਾਣਾ ਖੇਤਰ 'ਚ ਐਤਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਕਾਰਨ 2 ਨਾਬਾਲਗ ਲੜਕਿਆਂ ਦੀ ਮੌਤ ਹੋ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਨਾਲੰਦਾ ਰੇਲਵੇ ਸਟੇਸ਼ਨ ਨੇੜੇ ਪਖਾਨੇ ਲਈ ਗਏ ਦੋ ਨਾਬਾਲਗ ਲੜਕਿਆਂ ਦੀ ਬਿਜਲੀ ਦਾ ਕਰੰਟ ਲੱਗਣ ਕਾਰਨ ਮੌਤ ਹੋ ਗਈ।
ਇਹ ਵੀ ਪੜ੍ਹੋ : ਨਿਪਾਹ ਵਾਇਰਸ ਕਾਰਨ ਇਕ ਹੋਰ ਮਰੀਜ਼ ਦੀ ਮੌਤ, ਸੰਪਰਕ 'ਚ ਆਏ 5 ਲੋਕ ਵੀ ਪਏ ਬੀਮਾਰ
ਮ੍ਰਿਤਕਾਂ ਵਿਚ ਸੂਰਜ ਕੁਮਾਰ (08) ਪੁੱਤਰ ਟੁਨਟੁਨ ਰਾਮ ਵਾਸੀ ਕੁਲ ਪਿੰਡ ਅਤੇ ਗੁਲਸ਼ਨ ਕੁਮਾਰ (14) ਪੁੱਤਰ ਨਕੁਲ ਰਾਮ ਵਾਸੀ ਪਿੰਡ ਟਿਕੂਲੀ ਸ਼ਾਮਲ ਹਨ। ਸੂਤਰਾਂ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਦਰ ਹਸਪਤਾਲ ਭੇਜ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਦਿੱਲੀ 'ਚ ਜੁੱਤੀਆਂ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ
NEXT STORY