ਜੈਪੁਰ— ਰਾਜਸਥਾਨ ਦੇ ਸੀਕਰ ਜ਼ਿਲ੍ਹੇ 'ਚ ਖਾਟੂਸ਼ਾਮ ਥਾਣਾ ਇਲਾਕੇ 'ਚ 2 ਮੋਟਰਸਾਈਕਲਾਂ ਦੀ ਆਪਸ 'ਚ ਟੱਕਰ ਹੋ ਗਈ, ਜਿਸ ਦੌਰਾਨ 3 ਨੌਜਵਾਨਾਂ ਦੀ ਮੌਕੇ 'ਤੇ ਮੌਤ ਹੋ ਗਈ ਅਤੇ 2 ਗੰਭੀਰ ਰੂਪ 'ਚ ਜ਼ਖਮੀ ਹੋ ਗਏ। ਖਾਟੂ ਥਾਣਾ ਪੁਲਸ ਮੁਤਾਬਕ ਮਗਨਪੂਰਾ ਪਿੰਡ ਨੇੜੇ ਹੋਏ ਇਸ ਭਿਆਨਕ ਹਾਦਸੇ 'ਚ ਗਣੇਸ਼, ਜੈ ਕੁਮਾਰ ਅਤੇ ਕ੍ਰਿਸ਼ਣ ਕੁਮਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ। ਹਾਦਸੇ 'ਚ ਜ਼ਖਮੀ ਹੋਏ 2 ਲੋਕਾਂ ਨੂੰ ਹਸਪਤਾਲ 'ਚ ਭਰਤੀ ਕਰਾਇਆ ਗਿਆ ਹੈ। ਪੁਲਸ ਨੇ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਬਿਹਾਰ ਨੂੰ ਜਲਦੀ ਮਿਲੇਗਾ ਸਵਾ ਲੱਖ ਕਰੋੜ ਦਾ ਪੈਕੇਜ
NEXT STORY