ਸ਼੍ਰੀਨਗਰ (ਅਰੀਜ) : ਸਾਬਕਾ ਆਈ.ਏ.ਐੱਸ. ਅਧਿਕਾਰੀ ਅਤੇ ਜੇ. ਐਂਡ ਕੇ. ਪੀਪਲਜ਼ ਮੂਵਮੈਂਟ (ਜੇ.ਕੇ.ਪੀ.ਐੱਮ.) ਪਾਰਟੀ ਦੇ ਪ੍ਰਮੁੱਖ ਸ਼ਾਹ ਫੈਸਲ ਅਤੇ 2 ਪੀ.ਡੀ.ਪੀ. ਨੇਤਾ ਸਰਤਾਜ ਮਦਨੀ ਅਤੇ ਪੀਰ ਮੰਸੂਰ ਨੂੰ ਅੱਜ ਰਿਹਾਅ ਕਰ ਦਿੱਤਾ ਗਿਆ ਹੈ।
ਸਾਬਕਾ ਮੁੱਖ ਮੰਤਰੀ ਅਤੇ ਨੈਸ਼ਨਲ ਕਾਨਫਰੰਸ ਨੇਤਾ ਉਮਰ ਅਬਦੁੱਲਾ ਨੇ ਟਵਿੱਟਰ 'ਤੇ ਲਿਖਿਆ ਕਿ ਉਹ ਇਹ ਸੁਣ ਕੇ ਖੁਸ਼ ਹਨ ਕਿ ਸ਼ਾਹ ਫੈਸਲ, ਪੀਰ ਮੰਸੂਰ ਅਤੇ ਸਰਤਾਜ ਮਦਨੀ ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਨ੍ਹਾਂ ਨੇ ਮਹਿਬੂਬਾ ਮੁਫਤੀ, ਅਲੀ ਸਾਗਰ ਅਤੇ ਹਿਲਾਲ ਲੋਨ ਦੀ ਨਜ਼ਰਬੰਦੀ 'ਤੇ ਨਿਰਾਸ਼ਾ ਜ਼ਾਹਿਰ ਕੀਤੀ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵੀ ਰਿਹਾਅ ਕਰਣ ਦਾ ਸਮਾਂ ਆ ਗਿਆ ਹੈ।
ਦੱਸ ਦਈਏ ਕਿ ਸ਼ਾਹ ਫੈਸਲ ਅਤੇ ਜੰਮੂ-ਕਸ਼ਮੀਰ ਦੇ ਹੋਰ ਨੇਤਾਵਾਂ ਨੂੰ ਪਿਛਲੇ ਸਾਲ 5 ਅਗਸਤ ਨੂੰ ਗ੍ਰਿਫਤਾਰ ਕੀਤਾ ਗਿਆ ਸੀ, ਜਦੋਂ ਕੇਂਦਰ ਸਰਕਾਰ ਨੇ ਜੰਮੂ-ਕਸ਼ਮੀਰ ਦੇ ਐਕਟ 370ਏ ਨੂੰ ਮੁਅੱਤਲ ਕਰਣ ਦਾ ਫ਼ੈਸਲਾ ਲਿਆ ਸੀ। ਬਾਅਦ 'ਚ ਉਨ੍ਹਾਂ ਨੂੰ ਜਨਤਕ ਸੁਰੱਖਿਆ ਐਕਟ ( ਪੀ.ਐੱਸ.ਏ.) ਦੇ ਤਹਿਤ ਬੁੱਕ ਕੀਤਾ ਗਿਆ ਸੀ ।
ਹੁਣ ਕਿਸਾਨਾਂ ਲਈ ਹੋਵੇਗਾ ‘ਇੱਕ ਦੇਸ਼ ਇੱਕ ਬਾਜ਼ਾਰ’, ਕਿਸੇ ਵੀ ਮੰਡੀ ਅਤੇ ਸੂਬੇ 'ਚ ਵੇਚ ਸਕਣਗੇ ਫਸਲ
NEXT STORY