ਨਵੀਂ ਦਿੱਲੀ- ਭਾਰਤ-ਤਿੱਬਤ ਸਰਹੱਦੀ ਪੁਲਸ (ਆਈ.ਟੀ.ਬੀ.ਪੀ.) ਦੇ 60 ਸਾਲਾ ਰਿਟਾਇਰਡ ਹੈੱਡ ਕਾਂਸਟੇਬਲ ਦੀ ਐਤਵਾਰ ਨੂੰ ਕੋਰੋਨਾ ਵਾਇਰਸ ਇਨਫੈਕਸ਼ਨ ਨਾਲ ਮੌਤ ਹੋ ਗਈ। ਉੱਥੇ ਹੀ ਫੋਰਸ ਦੇ 20 ਕਰਮਚਾਰੀ ਇਨਫੈਕਸ਼ਨ ਦੀ ਲਪੇਟ 'ਚ ਹਨ। ਰਿਟਾਇਰਡ ਹੈੱਡ ਕਾਂਸਟੇਬਲ ਨੇ ਸਫਦਰਗੰਜ ਹਸਪਤਾਲ 'ਚ ਆਖਰੀ ਸਾਹ ਲਿਆ। ਉਹ ਪਹਿਲਾਂ ਤੋਂ ਕੁਝ ਬੀਮਾਰੀਆਂ ਨਾਲ ਪੀੜਤ ਸਨ ਅਤੇ ਰਾਸ਼ਟਰੀ ਰਾਜਧਾਨੀ ਦੇ ਤਿਗਰੀ (ਖਾਨਪੁਰ) ਇਲਾਕੇ 'ਚ ਫੋਰਸ ਦੇ ਕੈਂਪਸ 'ਚ ਰਹਿ ਰਹੇ ਸਨ।
ਫੋਰਸ ਦੇ ਇਨਫੈਕਟਡ ਕੁਝ ਕਰਮਚਾਰੀ ਉਹ ਹਨ, ਜੋ ਕਾਨੂੰਨ ਅਤੇ ਵਿਵਸਥਾ ਬਣਾਏ ਰੱਖਣ 'ਚ ਦਿੱਲੀ ਪੁਲਸ ਦੀ ਮਦਦ ਕਰ ਰਹੇ ਹਨ, ਜਦਕਿ ਹੋਰ ਤਿਗਰੀ ਕੈਂਪ ਦੇ ਹਨ। ਹਰਿਆਣਾ ਦੇ ਏਮਜ਼ ਝੱਜਰ 'ਚ 50ਵੀਂ ਬਟਾਲੀਅਨ ਦੇ ਇਕ ਸਬ ਇੰਸਪੈਕਟਰ ਅਤੇ ਇਕ ਹੈੱਡ ਕਾਂਸਟੇਬਲ ਨੂੰ ਇਕਾਂਤਵਾਸ 'ਚ ਰੱਖਿਆ ਗਿਆ ਹੈ।
ਨਾਂਦੇੜ 'ਚ ਕੋਵਿਡ-19 ਦੇ 3 ਨਵੇਂ ਮਾਮਲੇ, ਪੰਜਾਬ ਤੋਂ ਪਰਤੇ 2 ਡਰਾਈਵਰ ਵੀ ਸ਼ਾਮਲ
NEXT STORY