ਔਰੰਗਾਬਾਦ— ਮਹਾਰਾਸ਼ਟਰ ਦੇ ਨਾਂਦੇੜ ਜ਼ਿਲੇ ਵਿਚ ਐਤਵਾਰ ਨੂੰ ਕੋਰੋਨਾ ਜਾਂਚ ਵਿਚ ਤਿੰਨ ਲੋਕਾਂ 'ਚ ਵਾਇਰਸ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚ ਪੰਜਾਬ ਤੋਂ ਪਰਤੇ ਦੋ ਡਰਾਈਵਰ ਵੀ ਸ਼ਾਮਲ ਹਨ। ਇਨ੍ਹਾਂ ਨਵੇਂ ਮਾਮਲਿਆਂ ਨਾਲ ਨਾਂਦੇੜ 'ਚ ਕੋਵਿਡ-19 ਮਾਮਲਿਆਂ ਦੀ ਕੁੱਲ ਗਿਣਤੀ 29 ਹੋ ਗਈ ਹੈ। ਨਾਂਦੇੜ ਦੇ ਸਿਵਿਲ ਸਰਜਨ ਡਾ. ਨੀਲਕੰਠ ਭੋਸੀਕਰ ਨੇ ਦੱਸਿਆ ਕਿ ਐਤਵਾਰ ਦੀ ਸਵੇਰ ਨੂੰ ਤਿੰਨ ਹੋਰ ਲੋਕਾਂ 'ਚ ਕੋਰੋਨਾ ਪਾਜ਼ੇਟਿਵ ਦੀ ਪੁਸ਼ਟੀ ਹੋਈ ਹੈ। ਇਨ੍ਹਾਂ 'ਚੋਂ ਦੋ ਡਰਾਈਵਰ ਹਨ, ਜੋ ਕਿ ਪੰਜਾਬ ਵਿਚ ਯਾਤਰੀ ਵਾਹਨ ਸੇਵਾ ਦੇਣ ਤੋਂ ਬਾਅਦ ਇੱਥੇ ਪਰਤੇ ਹਨ।
ਡਾ. ਨੀਲਕੰਠ ਭੋਸੀਕਰ ਨੇ ਦੱਸਿਆ ਕਿ ਤੀਜਾ ਨਵਾਂ ਮਰੀਜ਼ ਨਾਂਦੇੜ ਦੇ ਦੇਗਲੂਰ ਰੋਡ ਇਲਾਕੇ ਦੀ ਇਕ ਔਰਤ ਹੈ। ਸ਼ਨੀਵਾਰ ਨੂੰ ਨਾਂਦੇੜ ਦੇ ਗੁਰਦੁਆਰਾ ਲੰਗਰ ਸਾਹਿਬ ਵਿਚ ਰਹਿ ਰਹੇ 20 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਪਾਏ ਗਏ ਹਨ। ਇਸ ਤੋਂ ਬਾਅਦ ਮੰਤਰੀ ਅਸ਼ੋਕ ਚੌਹਾਨ ਨੇ ਕਿਹਾ ਸੀ ਕਿ ਨਾਂਦੇੜ ਦੇ ਗੁਰਦੁਆਰਾ ਸਾਹਿਬ ਤੋਂ ਸ਼ਰਧਾਲੂਆਂ ਨੂੰ ਬੱਸਾਂ ਵਿਚ ਪੰਜਾਬ ਲੈ ਕੇ ਜਾਣ ਲਈ ਆਏ ਡਰਾਈਵਰਾਂ ਤੋਂ ਗੁਰਦੁਆਰੇ ਵਿਚ ਕੋਰੋਨਾ ਵਾਇਰਸ ਫੈਲਿਆ ਹੈ।
ਪੱਛਮੀ ਬੰਗਾਲ 'ਚ ਪੱਤਰਕਾਰਾਂ ਸਮੇਤ ਕੋਰੋਨਾ ਯੋਧਿਆਂ ਲਈ ਸੂਬਾ ਸਰਕਾਰ ਦਾ ਵੱਡਾ ਐਲਾਨ
NEXT STORY