ਕੋਝੀਕੋਡ (ਕੇਰਲਮ)- ਸਾਊਦੀ ਅਰਬ ’ਚ ਮੌਤ ਦੀ ਸਜ਼ਾ ਦਾ ਸਾਹਮਣਾ ਕਰ ਰਿਹਾ ਅਬਦੁਲ ਰਹੀਮ ਖਾੜੀ ਦੇਸ਼ ’ਚ ਲੱਗਭਗ 20 ਸਾਲ ਜੇਲ ’ਚ ਬਿਤਾਉਣ ਤੋਂ ਬਾਅਦ ‘ਬਲੱਡ ਮਨੀ’ ਚੁਕਾ ਕੇ ਵੀਰਵਾਰ ਨੂੰ ਆਪਣੇ ਗ੍ਰਹਿ ਸੂਬੇ ਕੇਰਲਮ ਪਰਤ ਆਇਆ। ਲੋਕਾਂ ਦੇ ਸਹਿਯੋਗ ਨਾਲ ਜੁਟਾਈ ਗਈ 34 ਕਰੋੜ ਰੁਪਏ ਦੀ ‘ਬਲੱਡ ਮਨੀ’ ਦੀ ਰਕਮ ਅਦਾ ਕੀਤੇ ਜਾਣ ਤੋਂ ਬਾਅਦ ਉਸ ਨੂੰ ਜੇਲ ਤੋਂ ਰਿਹਾਅ ਕੀਤਾ ਗਿਆ।
ਕਰੀਪੁਰ ਹਵਾਈ ਅੱਡੇ ’ਤੇ ਉਤਰਨ ਤੋਂ ਬਾਅਦ ਰਹੀਮ ਨੂੰ ਉਸ ਦੇ ਪਰਿਵਾਰ ਵਾਲੇ ਬਾਹਰ ਲੈ ਕੇ ਆਏ। ਆਪਣੀ ਮਾਤਭੂਮੀ ’ਤੇ ਕਦਮ ਰੱਖਦਿਆਂ ਹੀ ਰਹੀਮ ਦੀਆਂ ਅੱਖਾਂ ’ਚੋਂ ਹੰਝੂ ਛਲਕ ਪਏ। ਕਾਰੋਬਾਰੀ ਬੌਬੀ ਚੈਮਨੂਰ ਹਵਾਈ ਅੱਡੇ ’ਤੇ ਉਸ ਦੇ ਸਵਾਗਤ ਲਈ ਮੌਜੂਦ ਸਨ। ਉਨ੍ਹਾਂ ਨੇ ਦੇਖਦਿਆਂ ਹੀ ਰਹੀਮ ਨੂੰ ਗਲੇ ਲਾ ਲਿਆ। ਇਸ ਤੋਂ ਬਾਅਦ ਉਹ ਘਰ ਲਈ ਰਵਾਨਾ ਹੋ ਗਿਆ, ਜਿੱਥੇ ਉਸ ਦੀ ਮਾਂ ਲੱਗਭਗ 20 ਵਰ੍ਹਿਆਂ ਤੋਂ ਆਪਣੇ ਪੁੱਤ ਦੇ ਪਰਤਣ ਦੀ ਉਡੀਕ ਕਰ ਰਹੀ ਸੀ। ਰਹੀਮ 2006 ’ਚ ਨੌਕਰੀ ਲਈ ਸਾਊਦੀ ਅਰਬ ਗਿਆ ਸੀ।
ਪਤੀ ਨੇ ਜ਼ਮੀਨ ਵੇਚ ਕੇ ਬਣਾਇਆ ਟੀਚਰ, ਨੌਕਰੀ ਲੱਗਣ ਮਗਰੋਂ ਪ੍ਰੇਮੀ ਨਾਲ ਫੜ੍ਹੀ ਗਈ ਪਤਨੀ (Video Viral)
NEXT STORY