ਚੰਡੀਗੜ੍ਹ (ਅੰਕੁਰ) - ਕਾਂਗਰਸ ਦੀ ਕੇਂਦਰੀ ਵਰਕਿੰਗ ਕਮੇਟੀ (ਸੀ. ਡਬਲਿਊ. ਸੀ.) ਦੀ ਅਹਿਮ ਬੈਠਕ ਬੁੱਧਵਾਰ ਨੂੰ ਦਿੱਲੀ ਵਿਚ ਹੋਈ, ਜਿਸ ’ਚ ਪਾਰਟੀ ਦੇ ਕਈ ਵੱਡੇ ਆਗੂਆਂ ਨੇ ਸ਼ਮੂਲੀਅਤ ਕੀਤੀ। ਸੋਨੀਆ ਗਾਂਧੀ, ਰਾਹੁਲ ਗਾਂਧੀ, ਪ੍ਰਿਯੰਕਾ ਗਾਂਧੀ, ਮਲਿਕਾਰਜੁਨ ਖੜਗੇ ਸਮੇਤ ਕਈ ਸੀਨੀਅਰ ਆਗੂ ਇਸ ਬੈਠਕ ਦਾ ਹਿੱਸਾ ਬਣੇ। ਪੰਜਾਬ ਵੱਲੋਂ ਵੀ ਕਈ ਆਗੂ ਬੈਠਕ ’ਚ ਪਹੁੰਚੇ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਗ਼ੈਰ-ਹਾਜ਼ਰੀ ਖ਼ਾਸ ਤੌਰ ’ਤੇ ਚਰਚਾ ਦਾ ਵਿਸ਼ਾ ਬਣੀ ਰਹੀ।
#WATCH | Delhi: Congress General Secretary (Organisation) KC Venugopal says, "Today we had a detailed meeting of the Congress Working Committee with CWC members, permanent invitees, special invitees, along with our four Chief Ministers. More than 88 people attended the meeting.… pic.twitter.com/zgKltrd7re
— ANI (@ANI) August 19, 2026
ਉਨ੍ਹਾਂ ਨੇ ਬੈਠਕ ’ਚ ਸ਼ਾਮਲ ਨਾ ਹੋਣ ਲਈ ਆਪਣੀ ਪੜ੍ਹਾਈ ਅਤੇ ਪੇਪਰ ਦੀ ਤਿਆਰੀ ਦਾ ਹਵਾਲਾ ਦਿੱਤਾ। ਉਹ ਪੰਜਾਬ ਯੂਨੀਵਰਸਿਟੀ ਤੋਂ ਰਾਜਨੀਤੀ ਵਿਗਿਆਨ ਨਾਲ ਸਬੰਧਤ ਪੜ੍ਹਾਈ ਕਰ ਰਹੇ ਹਨ ਅਤੇ ਉਨ੍ਹਾਂ ਵੱਲੋਂ ਕਿਹਾ ਗਿਆ ਕਿ ਪੇਪਰ ਦੀ ਤਿਆਰੀ ਕਾਰਨ ਉਹ ਸੀ. ਡਬਲਿਊ. ਸੀ. ਦੀ ਬੈਠਕ ’ਚ ਨਹੀਂ ਪਹੁੰਚ ਸਕਣਗੇ। ਉਨ੍ਹਾਂ ਵੱਲੋਂ ਪਹਿਲਾਂ ਹੀ ਇਸ ਬਾਰੇ ਸੂਚਨਾ ਦੇਣ ਦੀ ਗੱਲ ਵੀ ਸਾਹਮਣੇ ਆਈ ਹੈ।
ਸੀ. ਡਬਲਿਊ. ਸੀ. ਦੀ ਅੱਜ ਦੀ ਬੈਠਕ ਦਾ ਮੁੱਖ ਏਜੰਡਾ ਹਾਲਾਂਕਿ ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਹੱਲ ਕਰਨਾ ਨਹੀਂ ਸੀ। ਸੂਤਰਾਂ ਮੁਤਾਬਕ ਬੈਠਕ ’ਚ ਦੇਸ਼ ਭਰ ’ਚ ਵਿਦਿਆਰਥੀਆਂ ਵੱਲੋਂ ਕੀਤੇ ਜਾ ਰਹੇ ਅੰਦੋਲਨਾਂ, ਪਾਰਟੀ ਦੀ ਰਣਨੀਤੀ ਤੇ ਵੱਖ-ਵੱਖ ਸੂਬਿਆਂ ’ਚ ਵਿਧਾਨ ਸਭਾ ਚੋਣਾਂ ਦੀ ਤਿਆਰੀ ਬਾਰੇ ਵਿਚਾਰ-ਵਟਾਂਦਰਾ ਹੋਇਆ। ਇਸ ਤੋਂ ਇਲਾਵਾ ਵੰਦੇ ਮਾਤਰਮ ਨਾਲ ਜੁੜੇ ਵਿਵਾਦ ਦਾ ਮੁੱਦਾ ਵੀ ਚਰਚਾ ’ਚ ਰਿਹਾ।
ਪੰਜਾਬ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਪਹਿਲਾਂ ਹੀ ਇਕ ਵੱਖਰੀ ਪ੍ਰਕਿਰਿਆ ਚੱਲ ਰਹੀ ਹੈ। ਕਾਂਗਰਸ ਹਾਈਕਮਾਂਡ ਵੱਲੋਂ ਮਾਮਲੇ ਨੂੰ ਦੇਖਣ ਦੀ ਜ਼ਿੰਮੇਵਾਰੀ ਕੇ. ਸੀ. ਵੇਣੂਗੋਪਾਲ ਨੂੰ ਦਿੱਤੀ ਗਈ ਸੀ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੇ ਵੱਖ-ਵੱਖ ਧੜਿਆਂ ਤੇ ਆਗੂਆਂ ਨਾਲ ਗੱਲਬਾਤ ਦੀ ਪ੍ਰਕਿਰਿਆ ਪੂਰੀ ਹੋ ਚੁੱਕੀ ਹੈ। ਹੁਣ ਰਾਹੁਲ ਗਾਂਧੀ ਅਤੇ ਮਲਿਕਾਰਜੁਨ ਖੜਗੇ ਨਾਲ ਵਿਚਾਰ-ਵਟਾਂਦਰੇ ਤੋਂ ਬਾਅਦ ਕੋਈ ਅੰਤਿਮ ਫ਼ੈਸਲਾ ਆਉਣ ਦੀ ਉਡੀਕ ਹੈ।
ਸ਼੍ਰੀ ਰਾਮ ਮੰਦਰ ਅਯੋਧਿਆ ਪ੍ਰਸ਼ਾਦ ਦੇ ਨਾਂ ’ਤੇ ਮਠਿਆਈ ਵੇਚ ਰਿਹਾ ਸੀ ਐਮਾਜ਼ੋਨ, ਲੱਗਾ 1 ਲੱਖ ਰੁਪਏ ਦਾ ਜੁਰਮਾਨਾ
NEXT STORY