ਨੈਸ਼ਨਲ ਡੈਸਕ : ਗੁਜਰਾਤ ਦੀ ਇਕ ਵਿਸ਼ੇਸ਼ ਅਦਾਲਤ ਨੇ 2002 ਦੇ ਫਿਰਕੂ ਦੰਗਿਆਂ ਦੇ ਨਰੋਦਾ ਗਾਮ ਮਾਮਲੇ 'ਚ ਸਾਰੇ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਹੈ। ਅਦਾਲਤ ਨੇ ਇਹ ਫ਼ੈਸਲਾ ਨਰੋਦਾ ਗਾਮ 'ਚ ਮੁਸਲਿਮ ਭਾਈਚਾਰੇ ਦੇ 11 ਲੋਕਾਂ ਦੇ ਕਤਲ ਮਾਮਲੇ 'ਚ ਦਿੱਤਾ ਹੈ। ਇਸ ਮਾਮਲੇ 'ਚ ਭਾਜਪਾ ਦੀ ਸਾਬਕਾ ਵਿਧਾਇਕਾ ਮਾਇਆ ਕੋਡਨਾਨੀ ਅਤੇ ਬਜਰੰਗ ਦਲ ਦੇ ਨੇਤਾ ਬਾਬੂ ਬਜਰੰਗੀ ਵੀ ਮੁਲਜ਼ਮਾਂ 'ਚ ਸ਼ਾਮਲ ਹਨ। ਇਸ ਕੇਸ ਵਿੱਚ ਕੁਲ 86 ਮੁਲਜ਼ਮ ਸਨ ਪਰ ਇਨ੍ਹਾਂ 'ਚੋਂ 18 ਦੀ ਸੁਣਵਾਈ ਦੌਰਾਨ ਮੌਤ ਹੋ ਗਈ।
ਇਹ ਵੀ ਪੜ੍ਹੋ : ਦਿੱਲੀ ਏਅਰਪੋਰਟ 'ਤੇ ਡੋਮੈਸਟਿਕ ਟ੍ਰੈਵਲ 'ਚ ਵਧਿਆ ਲੋਕਾਂ ਦਾ ਰੁਝਾਨ, ਬੈਠਣ ਨੂੰ ਨਹੀਂ ਮਿਲ ਰਹੀਆਂ ਕੁਰਸੀਆਂ
ਗੋਧਰਾ 'ਚ ਰੇਲਗੱਡੀ ਸਾੜਨ ਦੀ ਘਟਨਾ ਵਿੱਚ ਅਯੁੱਧਿਆ ਤੋਂ ਪਰਤ ਰਹੇ 58 ਯਾਤਰੀਆਂ ਦੇ ਮਾਰੇ ਜਾਣ ਤੋਂ ਇਕ ਦਿਨ ਬਾਅਦ 28 ਫਰਵਰੀ 2002 ਨੂੰ ਅਹਿਮਦਾਬਾਦ ਸ਼ਹਿਰ ਦੇ ਨਰੋਦਾ ਗਾਮ ਇਲਾਕੇ ਵਿੱਚ ਹੋਏ ਦੰਗਿਆਂ ਦੌਰਾਨ ਘੱਟੋ-ਘੱਟ 11 ਲੋਕ ਮਾਰੇ ਗਏ ਸਨ। ਨਰੋਦਾ ਗਾਮ ਮਾਮਲੇ 'ਚ ਮੁਲਜ਼ਮਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 302 (ਕਤਲ), 307 (ਕਤਲ ਦੀ ਕੋਸ਼ਿਸ਼), 143 (ਗੈਰ-ਕਾਨੂੰਨੀ ਇਕੱਠ), 147 (ਦੰਗੇ), 148 (ਮਾਰੂ ਹਥਿਆਰਾਂ ਨਾਲ ਲੈਸ ਦੰਗਾ ਕਰਨਾ), 120-ਬੀ (ਅਪਰਾਧਿਕ ਸਾਜ਼ਿਸ਼) ਅਧੀਨ ਮੁਕੱਦਮਾ ਚੱਲ ਰਿਹਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ ਏਅਰਪੋਰਟ 'ਤੇ ਡੋਮੈਸਟਿਕ ਟ੍ਰੈਵਲ 'ਚ ਵਧਿਆ ਲੋਕਾਂ ਦਾ ਰੁਝਾਨ, ਬੈਠਣ ਨੂੰ ਨਹੀਂ ਮਿਲ ਰਹੀਆਂ ਕੁਰਸੀਆਂ
NEXT STORY