ਕਾਂਕੇਰ (ਅਨਸ)-ਛੱਤੀਸਗੜ੍ਹ ਦੇ ਕਾਂਕੇਰ ਜ਼ਿਲੇ ’ਚ 21 ਨਕਸਲੀਆਂ ਨੇ ਸੁਰੱਖਿਆ ਫੋਰਸਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲੇ ’ਚ ‘ਪੂਨਾ ਮਾਰਗੇਮ : ਪੁਨਰਵਾਸ ਸੇ ਪੁਨਰਜੀਵਨ’ ਪਹਿਲ-ਕਦਮੀ ਤੋਂ ਪ੍ਰਭਾਵਿਤ ਹੋ ਕੇ 21 ਨਕਸਲੀਆਂ ਨੇ ਹਥਿਆਰ ਛੱਡਣ ਦਾ ਫੈਸਲਾ ਕੀਤਾ। ਆਤਮਸਮਰਪਣ ਕਰਨ ਵਾਲੇ ਨਕਸਲੀ ਕੇਸ਼ਕਲ ਡਿਵੀਜ਼ਨ (ਨਾਰਥ ਸਬ-ਜ਼ੋਨਲ ਬਿਊਰੋ) ਦੇ ਕੁਏਮਾਰੀ/ਕਿਸਕੋਡੋ ਏਰੀਆ ਕਮੇਟੀ ਨਾਲ ਸਬੰਧਤ ਹਨ। ਇਨ੍ਹਾਂ ’ਚ ਡਿਵੀਜ਼ਨ ਕਮੇਟੀ ਦਾ ਸਕੱਤਰ ਮੁਕੇਸ਼ ਵੀ ਸ਼ਾਮਲ ਹੈ।
ਹੈਰਾਨੀਜਨਕ ਅੰਕੜੇ : ਦੇਸ਼ ਦੇ 8,000 ਸਕੂਲਾਂ ’ਚ 20,000 ਅਧਿਆਪਕ ਤਾਇਨਾਤ ਪਰ ਵਿਦਿਆਰਥੀ ਇਕ ਵੀ ਨਹੀਂ
NEXT STORY