ਬਲੀਆ- ਉੱਤਰ ਪ੍ਰਦੇਸ਼ ਦੇ ਬਲੀਆ ਜ਼ਿਲ੍ਹੇ ਦੀ ਜੇਲ੍ਹ ਵਿਚ ਤਿੰਨ ਗਾਰਡਾਂ ਅਤੇ ਇਕ ਮਹਿਲਾ ਕੈਦੀ ਸਣੇ 228 ਕੈਦੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ।
ਜ਼ਿਲ੍ਹਾ ਜੇਲ੍ਹ ਸੁਪਰਡੈਂਟ ਪ੍ਰਸ਼ਾਂਤ ਕੁਮਾਰ ਨੇ ਦੱਸਿਆ ਕਿ ਸਿਹਤ ਵਿਭਾਗ ਦੀ ਟੀਮ ਵਲੋਂ ਜ਼ਿਲ੍ਹਾ ਜੇਲ੍ਹ ਦੇ ਸਮੂਹ ਕੈਦੀਆਂ ਅਤੇ ਸਟਾਫ ਦੀ ਕੋਵਿਡ -19 ਦੀ ਜਾਂਚ ਪ੍ਰਕਿਰਿਆ ਸ਼ੁੱਕਰਵਾਰ ਨੂੰ ਪੂਰੀ ਕਰ ਲਈ ਗਈ ਸੀ। ਉਨ੍ਹਾਂ ਦੱਸਿਆ ਕਿ 228 ਕੈਦੀਆਂ ਸਣੇ ਤਿੰਨ ਗਾਰਡ ਅਤੇ ਇਕ ਮਹਿਲਾ ਕੈਦੀ ਇਸ ਵਾਇਰਸ ਦੀ ਲਪੇਟ ਵਿਚ ਹਨ। ਇਸ ਦੌਰਾਨ ਰਸੜਾ ਤਹਿਸੀਲ ਹੈੱਡਕੁਆਰਟਰ ਵਿਖੇ ਤਾਲਾਬੰਦੀ ਵਧਾ ਦਿੱਤੀ ਗਈ ਹੈ। ਉਪ ਜ਼ਿਲ੍ਹਾ ਅਧਿਕਾਰੀ ਮੋਤੀ ਲਾਲ ਯਾਦਵ ਨੇ ਦੱਸਿਆ ਕਿ ਤਾਲਾਬੰਦੀ 26 ਜੁਲਾਈ ਤੱਕ ਐਲਾਨ ਦਿੱਤੀ ਗਈ ਹੈ। ਜ਼ਿਲ੍ਹਾ ਹੈੱਡਕੁਆਰਟਰ ਅਤੇ ਇਸ ਦੇ ਨਾਲ ਲੱਗਦੇ ਸ਼ਹਿਰੀ ਖੇਤਰ ਵਿਚ 26 ਜੁਲਾਈ ਤੱਕ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ।
ਰਾਜੇਸ਼ ਭੂਸ਼ਣ ਸਿਹਤ ਮੰਤਰਾਲਾ ਦੇ ਨਵੇਂ ਸਕੱਤਰ ਨਿਯੁਕਤ
NEXT STORY