ਹੈਦਰਾਬਾਦ — ਆਂਧਰਾ ਪ੍ਰਦੇਸ਼ ਦੇ ਪ੍ਰਸਿੱਧ ਤਿਰੂਮਾਲਾ ਮੰਦਰ 'ਚ ਕੰਮ ਕਰਨ ਵਾਲੇ 243 ਨਾਈਆਂ ਨੂੰ ਤੀਰਥ ਯਾਤਰੀਆਂ ਤੋਂ ਵਾਲ ਕੱਟਣ ਦੇ ਬਦਲੇ ਪੈਸੇ ਲੈਣ ਦੇ ਦੋਸ਼ਾਂ 'ਚ ਬਰਖਾਸਤ ਕਰ ਦਿੱਤਾ ਗਿਆ। ਹਾਲਾਂਕਿ ਬਾਅਦ 'ਚ ਮੁਆਫੀ ਮੰਗਣ 'ਤੇ ਉਨ੍ਹਾਂ ਨੂੰ ਬਹਾਲ ਕਰ ਦਿੱਤਾ ਗਿਆ। ਜਾਣਕਾਰੀ ਮੁਤਾਬਿਕ ਆਂਧਰਾ ਪ੍ਰਦੇਸ਼ ਦੇ ਚਿਤੂਰ ਜ਼ਿਲੇ 'ਚ ਭਾਰਤ ਦੇ ਸਭ ਤੋਂ ਅਮੀਰ ਮੰਦਰ ਭਗਵਾਨ ਵੈਂਕਟੇਸ਼ਵਰ ਦੇ ਨਿਵਾਸ ਸਥਾਨ 'ਤੇ ਤਿਰੂਮਾਲਾ ਤਿਰੂਪਤੀ ਦੇਵ ਸਥਾਨਮ (ਟੀ. ਟੀ. ਡੀ.) ਵਲੋਂ ਤਿੰਨ ਦਿਨ ਪਹਿਲਾਂ ਜਾਰੀ ਨੋਟਿਸ ਦੇ ਰਾਹੀਂ ਇਹ ਬਰਖਾਸਤ ਕੀਤੇ ਗਏ ਸਨ।
ਸਮੁੰਦਰੀ ਫੌਜ 2 ਮੋਰਚਿਆਂ 'ਤੇ ਜੰਗ ਲਈ ਤਿਆਰ : ਸਮੁੰਦਰੀ ਫੌਜ ਮੁਖੀ
NEXT STORY