ਪਣਜੀ(ਯੂ. ਐੱਨ. ਆਈ.)— ਸਮੁੰਦਰੀ ਫੌਜ ਮੁਖੀ ਐਡਮਿਰਲ ਸੁਨੀਲ ਲਾਂਬਾ ਨੇ ਕਿਹਾ ਹੈ ਕਿ ਭਾਰਤੀ ਸਮੁੰਦਰੀ ਫੌਜ ਗੁਆਂਢੀ ਦੇਸ਼ਾਂ ਨਾਲ ਚੱਲ ਰਹੇ ਤਣਾਅ ਨੂੰ ਦੇਖਦੇ ਹੋਏ ਦੋ ਮੋਰਚਿਆਂ 'ਤੇ ਜੰਗ ਲਈ ਤਿਆਰ ਹੈ। ਸਮੁੰਦਰੀ ਸੁਰੱਖਿਆ 'ਤੇ 3 ਦਿਨਾਂ ਪ੍ਰੋਗਰਾਮ 'ਸਾਗਰ ਡਿਸਕੋਰਸ' ਵਿਚ ਸ਼ਿਰਕਤ ਕਰਦੇ ਹੋਏ ਚੀਫ ਆਫ ਨੇਵਲ ਸਟਾਫ ਨੇ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ 'ਚ ਕਿਹਾ ਕਿ ਜਿਥੋਂ ਤਕ ਸਮੁੰਦਰੀ ਫੌਜ ਦਾ ਸਵਾਲ ਹੈ ਤਾਂ ਉਹ ਵੀ ਦੋ ਮੋਰਚਿਆਂ 'ਤੇ ਜੰਗ ਲਈ ਤਿਆਰ ਹੈ। ਦਰਅਸਲ ਹਾਲ 'ਚ ਸੈਨਾ ਮੁਖੀ ਜਨਰਲ ਵਿਪਿਨ ਰਾਵਤ ਨੇ ਕਿਹਾ ਸੀ ਕਿ ਪਾਕਿਸਤਾਨ ਦੀ ਗੁੱਝੀ ਜੰਗ ਅਤੇ ਚੀਨ ਦੇ ਆਕੜ ਭਰੇ ਰਵੱਈਏ ਨੂੰ ਦੇਖਦੇ ਹੋਏ ਭਾਰਤੀ ਫੌਜ ਨੂੰ ਦੋ ਮੋਰਚਿਆਂ 'ਤੇ ਜੰਗ ਲਈ ਤਿਆਰ ਰਹਿਣਾ ਹੋਵੇਗਾ ਅਤੇ ਉਨ੍ਹਾਂ ਦੇ ਇਸ ਬਿਆਨ 'ਤੇ ਪ੍ਰਤੀਕਿਰਿਆ ਕਰਦੇ ਹੋਏ ਸਮੁੰਦਰੀ ਫੌਜ ਮੁਖੀ ਨੇ ਇਹ ਗੱਲ ਕਹੀ।
ਨਰਿੰਦਰ ਮੋਦੀ ਜੀ ਫਰੰਟ ਤੋਂ ਲੀਡ ਕਰਦੇ ਹਨ, ਜੋ ਕਿ ਹਿੰਮਤ ਦਾ ਕੰਮ ਹੈ : ਨਿਤੀਸ਼
NEXT STORY