ਸ਼ਿਲਾਂਗ- ਸਿੱਕਮ ਵਿਚ ਤੀਸਤਾ ਨਦੀ ਵਿਚ ਅਚਾਨਕ ਆਇਆ ਹੜ੍ਹ ਆਪਣੀ ਤਬਾਹੀ ਦੇ ਨਿਸ਼ਾਨ ਪਿੱਛੇ ਛੱਡ ਗਿਆ ਹੈ। 4 ਦਿਨ ਬਾਅਦ ਚਿੱਕੜ ਅਤੇ ਮਲਬੇ ਵਿਚੋਂ ਲਾਸ਼ਾਂ ਮਿਲਣ ਦਾ ਸਿਲਸਿਲਾ ਜਾਰੀ ਹੈ। ਤੀਸਤਾ ਨਦੀ 'ਚੋਂ 26 ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਵੱਡੀ ਗਿਣਤੀ ਵਿਚ ਸੈਲਾਨੀ ਫਸੇ ਹੋਏ ਹਨ। ਪੱਛਮੀ ਬੰਗਾਲ ਸਰਕਾਰ ਮੁਤਾਬਕ ਤਿੰਨ ਜ਼ਿਲ੍ਹੇ ਸਿਲੀਗੁੜੀ, ਜਲਪਾਈਗੁੜੀ ਅਤੇ ਕੂਚਬਿਹਾਰ ਤੋਂ ਤੀਸਤਾ ਨਦੀ ਵਿਚੋਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਹਨ। ਓਧਰ ਸਿੱਕਮ ਸਰਕਾਰ ਦੇ ਤਾਜ਼ਾ ਅੰਕੜਿਆਂ ਮੁਤਾਬਕ ਹੁਣ ਤੱਕ 142 ਲੋਕ ਲਾਪਤਾ ਹਨ ਅਤੇ 25,000 ਤੋਂ ਵਧੇਰੇ ਲੋਕ ਇਸ ਆਫ਼ਤ ਨਾਲ ਪ੍ਰਭਾਵਿਤ ਹੋਏ ਹਨ।
ਇਹ ਵੀ ਪੜ੍ਹੋ- ਪੁਣੇ ਨਗਰ ਨਿਗਮ ਦੀ ਕਾਰੋਬਾਰੀ ਖ਼ਿਲਾਫ਼ ਸਖ਼ਤ ਕਾਰਵਾਈ, ਠੋਕਿਆ 3 ਕਰੋੜ ਜੁਰਮਾਨਾ, ਜਾਣੋ ਵਜ੍ਹਾ
ਇਸ ਦਰਮਿਆਨ ਚੰਗੀ ਖ਼ਬਰ ਸਾਹਮਣੇ ਆਇਆ ਹੈ। ਹੜ੍ਹ ਪ੍ਰਭਾਵਿਤ ਸਿੱਕਮ ਵਿਚ ਫਸੇ ਮੇਘਾਲਿਆ ਦੇ 26 ਵਿਦਿਆਰਥੀਆਂ ਨੂੰ ਸਫ਼ਲਤਾਪੂਰਵਕ ਕੱਢ ਲਿਆ ਗਿਆ ਹੈ ਅਤੇ ਉਹ ਸ਼ਿਲਾਂਗ ਪਹੁੰਚ ਰਹੇ ਹਨ। ਇਕ ਅਧਿਕਾਰੀ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਬਚਾਅ ਮੁਹਿੰਮ ਵਿਚ ਸ਼ਾਮਲ ਇਕ ਅਧਿਕਾਰੀ ਨੇ ਦੱਸਿਆ ਕਿ ਇਹ 26 ਵਿਦਿਆਰਥੀ 5 ਵਾਹਨਾਂ 'ਚ ਸਵਾਰ ਹੋ ਕੇ ਸਿੱਕਮ ਦੇ ਮਜੀਤਰ ਤੋਂ ਨਿਕਲੇ ਅਤੇ ਉਹ ਸ਼ੁੱਕਰਵਾਰ ਦੀ ਮੱਧ ਰਾਤ ਪੱਛਮੀ ਬੰਗਾਲ ਦੇ ਸਿਲੀਗੁੜੀ ਪਹੁੰਚੇ। ਵਿਦਿਆਰਥੀਆਂ ਨੂੰ ਸ਼ਿਲਾਂਗ ਲਿਆਉਣ ਲਈ ਸ਼ੁੱਕਰਵਾਰ ਰਾਤ ਨੂੰ ਹੀ ਸਿਲੀਗੁੜੀ ਤੋਂ ਇਕ ਬੱਸ ਦੀ ਵਿਵਸਥਾ ਕੀਤੀ ਗਈ।
ਇਹ ਵੀ ਪੜ੍ਹੋ- ਸਿੱਕਮ 'ਚ ਹੜ੍ਹ ਕਾਰਨ ਹੁਣ ਤੱਕ ਫ਼ੌਜ ਦੇ 7 ਜਵਾਨਾਂ ਸਮੇਤ 40 ਲੋਕਾਂ ਦੀ ਮੌਤ, ਤੀਸਤਾ ਨਦੀ 'ਚੋਂ ਮਿਲੀਆਂ 22 ਲਾਸ਼ਾਂ
ਮੇਘਾਲਿਆ ਦੇ ਮੁੱਖ ਮੰਤਰੀ ਕੋਨਰਾਡ ਕੇ. ਸੰਗਮਾ ਨੇ ਸੋਸ਼ਲ ਮੀਡੀਆ ਪਲੇਟਫਾਰਮ 'ਐਕਸ' 'ਤੇ ਕਿਹਾ ਕਿ ਮੇਘਾਲਿਆ ਦੇ 26 ਵਿਦਿਆਰਥੀਆਂ ਨੂੰ ਲੈ ਕੇ ਇਕ ਬੱਸ ਸ਼ੁੱਕਰਵਾਰ ਸ਼ਾਮ ਸਿੱਕਮ ਦੇ ਮਜੀਤਰ ਤੋਂ ਸਿਲੀਗੁੜੀ ਲਈ ਰਵਾਨਾ ਹੋਈ। ਬੱਸ ਕੋਕਰਾਝਾਰ ਨੂੰ ਪਾਰ ਕਰ ਕੇ ਸ਼ਿਲਾਂਗ ਵੱਲ ਜਾ ਰਹੀ ਹੈ। ਆਪਣੇ ਵਿਦਿਆਰਥੀਆਂ ਨੂੰ ਸੁਰੱਖਿਅਤ ਦੇਖ ਕੇ ਖੁਸ਼ੀ ਹੋਈ। ਉਨ੍ਹਾਂ ਕਿਹਾ ਕਿ ਸਿੱਕਮ ਵਿਚ ਪੜ੍ਹ ਰਹੇ ਮੇਘਾਲਿਆ ਦੇ ਵਿਦਿਆਰਥੀਆਂ ਨੇ ਸੂਬੇ ਵਿਚ ਮੌਜੂਦਾ ਹੜ੍ਹ ਦੀ ਸਥਿਤੀ ਕਾਰਨ ਘਰ ਵਾਪਸੀ ਦੀ ਸਹਾਇਤਾ ਲਈ ਉਨ੍ਹਾਂ ਨਾਲ ਸੰਪਰਕ ਕੀਤਾ ਸੀ।
ਇਹ ਵੀ ਪੜ੍ਹੋ- ਹਿੰਦੂ ਵਿਆਹ 'ਚ ਸੱਤ ਫੇਰੇ ਹੋਣਾ ਲਾਜ਼ਮੀ, ਇਸ ਤੋਂ ਬਿਨਾਂ ਵਿਆਹ ਕਾਨੂੰਨੀ ਨਹੀਂ : ਹਾਈ ਕੋਰਟ
ਦੱਸ ਦੇਈਏ ਕਿ ਸਿੱਕਮ 'ਚ ਬੁੱਧਵਾਰ ਨੂੰ ਲਹੋਨਕ ਝੀਲ ਉੱਪਰ ਬੱਦਲ ਫਟਣ ਕਾਰਨ ਤੀਸਤਾ ਨਦੀ 'ਚ ਆਏ ਅਚਾਨਕ ਹੜ੍ਹ ਕਾਰਨ ਮਚੀ ਤਬਾਹੀ 'ਚ ਹੁਣ ਤੱਕ 26 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਫੌਜ ਦੇ 7 ਜਵਾਨ ਵੀ ਸ਼ਾਮਲ ਹਨ ਅਤੇ 142 ਲੋਕ ਲਾਪਤਾ ਹਨ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਨਲਾਈਨ ਗੇਮਿੰਗ ਕੰਪਨੀਆਂ ਨੂੰ ਦਿੱਤੇ ਗਏ ਨੋਟਿਸ ਵਾਪਸ ਲੈਣ ਦੀ ਕਰਾਂਗੇ ਮੰਗ : ਆਤਿਸ਼ੀ
NEXT STORY