ਜੰਮੂ— ਜੰਮੂ-ਕਸ਼ਮੀਰ ਵਿਚ ਵੀ ਕੋਰੋਨਾ ਵਾਇਰਸ ਪਾਜ਼ੀਟਿਵ ਕੇਸ ਦੀ ਗਿਣਤੀ 'ਚ ਲਗਾਤਾਰ ਇਜਾਫਾ ਹੋ ਰਿਹਾ ਹੈ। ਬੁੱਧਵਾਰ ਭਾਵ ਅੱਜ 27 ਹੋਰ ਨਵੇਂ ਕੇਸ ਸਾਹਮਣੇ ਆਏ ਹਨ। ਇਸ ਤਰ੍ਹਾਂ ਜੰਮੂ-ਕਸ਼ਮੀਰ ਵਿਚ ਕੋਰੋਨਾ ਵਾਇਰਸ ਯਾਨੀ ਕਿ ਕੋਵਿਡ-19 ਕੇਸਾਂ ਦੀ ਗਿਣਤੀ ਵੱਧ ਕੇ 407 ਹੋ ਗਈ ਹੈ। ਸਰਕਾਰ ਦੇ ਬੁਲਾਰੇ ਰੋਹਿਤ ਕਾਂਸਲ ਨੇ ਦੱਸਿਆ ਕਿ ਸਾਰੇ ਨਵੇਂ ਕੇਸ ਕਸ਼ਮੀਰ ਡਵੀਜ਼ਨ ਤੋਂ ਹਨ, ਇਸ ਤਰ੍ਹਾਂ ਇੱਥੇ ਕੇਸਾਂ ਦੀ ਗਿਣਤੀ 351 ਹੋ ਗਈ ਹੈ। ਜੰਮੂ ਡਵੀਜ਼ਨ 'ਚ ਕੇਸਾਂ ਦੀ ਗਿਣਤੀ 56 ਹੈ।
ਉਨ੍ਹਾਂ ਦੱਸਿਆ ਕਿ ਕਸ਼ਮੀਰ ਡਵੀਜ਼ਨ ਵਿਚ ਨਵੇਂ ਮਾਮਲਿਆਂ 'ਚੋਂ 14 ਸ਼ੋਪੀਆਂ ਤੋਂ, 7 ਬਾਂਦੀਪੋਰਾ ਤੋਂ, 4 ਕੁਪਵਾੜਾ ਅਤੇ ਇਕ-ਇਕ ਕੇਸ ਬਾਰਾਮੂਲਾ ਅਤੇ ਅਨੰਤਨਾਗ ਜ਼ਿਲਿਆਂ ਨਾਲ ਸਬੰਧਤ ਹੈ। ਕੋਰੋਨਾ ਵਾਇਰਸ ਕਰ ਕੇ ਜੰਮੂ-ਕਸ਼ਮੀਰ 'ਚ 5 ਲੋਕਾਂ ਦੀ ਮੌਤ ਹੋਈ ਹੈ, ਜਦਕਿ 81 ਮਰੀਜ਼ ਠੀਕ ਹੋ ਗਏ ਹਨ। ਦੱਸਣਯੋਗ ਹੈ ਕਿ ਭਾਰਤ 'ਚ ਪਾਜ਼ੀਟਿਵ ਕੇਸਾਂ ਦੀ ਗਿਣਤੀ 19,984 ਹੋ ਗਈ ਹੈ, ਜਦਕਿ 640 ਲੋਕਾਂ ਦੀ ਮੌਤ ਹੋ ਚੁੱਕੀ ਹੈ।
'ਕੋਰੋਨਾ ਅਟੈਕ' ਦੀ ਫਿਰਾਕ 'ਚ ਪਾਕਿ, ਕਸ਼ਮੀਰ 'ਚ ਮਰੀਜਾਂ ਨੂੰ ਭੇਜਣ ਦੀ ਸਾਜਿਸ਼
NEXT STORY