ਨਵੀਂ ਦਿੱਲੀ– ਕੇਂਦਰੀ ਸਿਹਤ ਮੰਤਰੀ ਹਰਸ਼ਵਰਧਨ ਨੇ ਸੋਮਵਾਰ ਨੂੰ ਦੱਸਿਆ ਕਿ ਦੇਸ਼ ’ਚ 28 ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਬਲੈਕ ਫੰਗਸ ਦੇ 28,252 ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ’ਚੋਂ 86 ਫੀਸਦੀ ਪੀੜਤ ਕੋਰੋਨਾ ਦੇ ਮਰੀਜ਼ ਸਨ ਜਦਕਿ 62.3 ਫੀਸਦੀ ਮਾਮਲਿਆਂ ’ਚ ਸ਼ੂਗਰ ਦੇ ਮਰੀਜ਼ ਹਨ। ਸਿਹਤ ਮੰਤਰਾਲਾ ਦੇ ਇਕ ਬਿਆਨ ਮੁਤਾਬਕ, ਹਰਸ਼ਵਰਧਨ ਨੇ ਵੀਡੀਓ ਕਾਨਫਰੰਸ ਰਾਹੀਂ ਕੋਵਿਡ-19 ਸੰਬੰਧੀ ਉੱਚ-ਪੱਧਰੀ ਮੰਤਰੀਆਂ ਦੇ ਸਮੂਹ (ਜੀ.ਓ.ਐੱਮ.) ਦੀ 28ਵੀਂ ਬੈਠਕ ਦੀ ਅਗਵਾਈ ਕਰਨ ਤੋਂ ਬਾਅਦ ਕਿਹਾ ਕਿ ਮਹਾਰਾਸ਼ਟਰ ’ਚ ਬਲੈਕ ਫੰਗਸ ਦੇ ਸਭ ਤੋਂ ਜ਼ਿਆਦਾ 6,339 ਮਾਮਲੇ ਸਾਹਮਣੇ ਆਏ ਹਨ ਅਤੇ ਉਸ ਤੋਂ ਬਾਅਦ ਗੁਜਰਾਤ ’ਚ 5,486 ਮਾਮਲੇ ਆਏ ਹਨ। ਹਾਲਾਂਕਿ, ਬਲੈਕ ਫੰਗਸ ਨਾਲ ਮਰਨ ਵਾਲੇ ਮਰੀਜ਼ਾਂ ਦੀ ਗਿਣਤੀ ਨੂੰ ਲੈ ਕੇ ਜਾਣਕਾਰੀ ਨਹੀਂ ਦਿੱਤੀ ਗਈ।
ਵੈਕਸੀਨੇਸ਼ਨ ਦੇ ਮਾਮਲੇ ’ਚ ਭਾਰਤ ਦੂਜੇ ਸਥਾਨ ’ਤੇ
ਨੀਤੀ ਆਯੋਗ ਦੇ ਮੈਂਬਰ ਨੇ ਸੰਮੇਲਨ ’ਚ ਦੇਸ਼ ਦੀ ਟੀਕਾਕਰਨ ਦੀ ਸਥਿਤੀ, ਕੋਵਿਡ ਨੂੰ ਲੈ ਕੇ ਬਾਲ ਮੈਡੀਕਲ ਦੀਆਂ ਤਿਆਰੀਆਂ ਅਤੇ ਕੋਵਿਡ ਦੀ ਤੀਜੀ ਲਹਿਰ ਨੂੰ ਰੋਕਣ ਦੇ ਤਰੀਕੇ ਨੂੰ ਲੈ ਕੇ ਇਕ ਸੰਖੇਪ ਪੇਸ਼ਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਕੋਵਿਡ ਟੀਕਿਆਂ ਦੀ 23 ਕਰੋੜ ਖੁਰਾਕ ਲਗਾਉਣ ’ਚ ਭਾਰਤ ਨੂੰ 141 ਦਿਨ ਲੱਗੇ ਜੋ ਕਿ ਅਮਰੀਕਾ ਤੋਂ ਬਾਅਦ ਦੁਨੀਆ ’ਚ ਦੂਜੇ ਸਥਾਨ ’ਤੇ ਹੈ। ਅਮਰੀਕਾ ਨੂੰ ਇਸ ਪੱਧਰ ਤਕ ਪਹੁੰਚਣ ’ਚ 134 ਦਿਨ ਲੱਗੇ। ਪਾਲ ਨੇ ਕਿਹਾ ਕਿ ਟੀਕਾ ਲਗਾਏ ਜਾਣ ਦੀ ਗਤੀ ਦੇ ਲਿਹਾਜ ਨਾਲ ਭਾਰਤ ਦੁਨੀਆ ਦੇ ਸਭ ਤੋਂ ਤੇਜ਼ ਦੇਸ਼ਾਂ ’ਚੋਂ ਇਕ ਹੈ। ਗਲੋਬਲ ਪੱਧਰ ’ਤੇ 88.7 ਕਰੋੜ ਲੋਕਾਂ ਨੂੰ ਘੱਟੋ-ਘੱਟ ਇਕ ਖੁਰਾਕ ਦਿੱਤੀ ਗਈਹੈ ਅਤੇ ਉਨ੍ਹਾਂ ’ਚੋਂ 17.9 ਕਰੋੜ ਭਾਰਤ ’ਚ ਹਨ ਜੋ ਗਲੋਬਲ ਗਿਣਤੀ ਦਾ 20.2 ਫੀਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਕੋਵਿਡ ਦੇ ਸੰਦਰਭ ’ਚ ਬਾਲ ਮੈਡੀਕਲ ਲਈ ਪੂਰੀ ਤਰ੍ਹਾਂ ਤਿਆਰ ਹੈ ਪਰ ਸਾਵਧਾਨੀ ਮਹੱਤਵਪੂਰਨ ਹੈ।
ਸਰਕਾਰ ਨੇ ਮੰਨੀਆਂ ਮੰਗਾਂ, ਕਿਸਾਨਾਂ ਨੇ ਟੋਹਾਨਾ ਥਾਣੇ ਤੋਂ ਹਟਾਇਆ ਧਰਨਾ
NEXT STORY