ਬਿਜਨੌਰ (ਭਾਸ਼ਾ) : ਬਿਜਨੌਰ ਜ਼ਿਲ੍ਹੇ ਦੀ ਮੰਡਾਵਲੀ ਪੁਲਸ ਨੇ ਇੱਕ ਔਰਤ ਨੂੰ ਆਪਣੇ ਪੁੱਤਰ ਦੀ ਹੱਤਿਆ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਇੱਕ ਪੁਲਸ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਪਤਨੀ ਦਾ ਖੌਫਨਾਕ ਕਾਂਡ! ਨਸ਼ੀਲੀ ਦਵਾਈ ਖੁਆ ਕੇ ਵੱਢ ਤਾਂ ਪਤੀ ਦਾ ਪ੍ਰਾ...
ਪੁਲਸ ਅਧਿਕਾਰੀ ਦੇ ਅਨੁਸਾਰ, ਪੁੱਤਰ ਨੇ ਆਪਣੀ ਮਾਂ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ ਸੀ, ਜਿਸ ਕਾਰਨ ਔਰਤ ਨੇ ਗੁੱਸੇ 'ਚ ਇਹ ਕਦਮ ਚੁੱਕਿਆ। ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਸੰਜੀਵ ਵਾਜਪਾਈ ਨੇ ਐਤਵਾਰ ਨੂੰ ਦੱਸਿਆ ਕਿ 7 ਤੇ 8 ਅਗਸਤ ਦੀ ਵਿਚਕਾਰਲੀ ਰਾਤ ਨੂੰ ਥਾਣਾ ਮੰਡਾਵਲੀ ਦੇ ਪਿੰਡ ਸ਼ਿਆਮੀਵਾਲਾ 'ਚ, ਚੰਦਰਪਾਲ ਦੇ ਪੁੱਤਰ ਅਸ਼ੋਕ (32) ਦੀ ਸੁੱਤੇ ਪਏ ਦੀ ਤੇਜ਼ਧਾਰ ਹਥਿਆਰ ਨਾਲ ਹਮਲਾ ਕਰਕੇ ਹੱਤਿਆ ਕਰ ਦਿੱਤੀ ਗਈ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸ਼ੱਕ ਦੇ ਆਧਾਰ 'ਤੇ ਮ੍ਰਿਤਕ ਦੀ ਮਾਂ ਮੁੰਨੀ (56) ਨੂੰ ਹਿਰਾਸਤ ਵਿੱਚ ਲੈ ਕੇ ਪੁੱਛਗਿੱਛ ਕੀਤੀ ਗਈ, ਫਿਰ ਉਸਨੇ ਪੁੱਤਰ ਦੀ ਹੱਤਿਆ ਦਾ ਜੁਰਮ ਕਬੂਲ ਕਰ ਲਿਆ।
Viral Video : ਕਈ ਫੁੱਟ ਉੱਚੇ ਝੂਲੇ ਤੋਂ ਲਟਕ ਗਈ ਔਰਤ, ਭਰੇ ਬਾਜ਼ਾਰ ਮਚ ਗਿਆ ਚੀਕ ਚਿਹਾੜਾ ਤੇ ਫਿਰ...
ਵਾਜਪਾਈ ਨੇ ਕਿਹਾ, "ਮੁੰਨੀ ਨੇ ਪੁੱਛਗਿੱਛ ਦੌਰਾਨ ਖੁਲਾਸਾ ਕੀਤਾ ਕਿ ਅਸ਼ੋਕ ਅਣਵਿਆਹਿਆ ਸੀ ਅਤੇ ਨਸ਼ੇ ਦਾ ਆਦੀ ਸੀ। ਇੱਕ ਦਿਨ, ਅਸ਼ੋਕ ਨੇ ਸ਼ਰਾਬੀ ਹਾਲਤ ਵਿੱਚ ਉਸ ਨਾਲ ਕਥਿਤ ਤੌਰ 'ਤੇ ਬਲਾਤਕਾਰ ਕੀਤਾ।" ਪੁਲਸ ਦੇ ਅਨੁਸਾਰ, ਮੁੰਨੀ ਨੇ ਜਨਤਕ ਸ਼ਰਮ ਦੇ ਡਰੋਂ ਪਰਿਵਾਰ ਅਤੇ ਸਮਾਜ ਵਿਚ ਇਸ ਘਟਨਾ ਦਾ ਜ਼ਿਕਰ ਨਹੀਂ ਕੀਤਾ। ਏਐੱਸਪੀ ਨੇ ਕਿਹਾ ਕਿ ਦੋਸ਼ੀ ਮੁੰਨੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ ਤੇ ਉਸਦੀ ਜਾਣਕਾਰੀ 'ਤੇ, ਉਸਦੇ ਖੂਨ ਨਾਲ ਲੱਥਪੱਥ ਕੱਪੜੇ ਤੇ ਅਪਰਾਧ 'ਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮਾਮਲੇ 'ਚ ਅੱਗੇ ਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਇੰਡੀਗੋ ਏਅਰਲਾਈਨਜ਼ 'ਤੇ ਕਾਰਵਾਈ ! ਯਾਤਰੀ ਨੂੰ 1.5 ਲੱਖ ਦਾ ਮੁਆਵਜ਼ਾ ਦੇਣ ਦਾ ਹੁਕਮ
NEXT STORY