ਨਵੀਂ ਦਿੱਲੀ- ਰੁਜ਼ਗਾਰ ਦੇ ਫਰਜ਼ੀ ਰੈਕੇਟ ਦਾ ਸ਼ਿਕਾਰ ਹੋ ਕੇ ਮਿਆਂਮਾਰ ਸਮੇਤ ਕਈ ਦੱਖਣ-ਪੂਰਬੀ ਏਸ਼ੀਆਈ ਦੇਸ਼ਾਂ 'ਚ ਫਸੇ 283 ਭਾਰਤੀ ਨਾਗਰਿਕਾਂ ਨੂੰ ਥਾਈਲੈਂਡ ਤੋਂ ਭਾਰਤ ਲਿਆਂਦਾ ਗਿਆ ਹੈ। ਭਾਰਤੀ ਹਵਾਈ ਫ਼ੌਜ ਦੇ ਇਕ ਜਹਾਜ਼ ਨੇ ਸੋਮਵਾਰ ਰਾਤ 283 ਲੋਕਾਂ ਨੂੰ ਲੈ ਕੇ ਥਾਈਲੈਂਡ ਦੇ ਮਾਈ ਸੋਤ ਹਵਾਈ ਅੱਡੇ ਤੋਂ ਉਡਾਣ ਭਰੀ। ਇਹ ਲੋਕ ਮੰਗਲਵਾਰ ਤੜਕੇ ਇੱਥੇ ਪੁੱਜੇ।
ਇਹ ਵੀ ਪੜ੍ਹੋ- ਸੁਰੰਗ ਹਾਦਸਾ; ਪੰਜਾਬ ਦੇ ਮਜ਼ਦੂਰ ਦੀ ਮੌਤ, ਜੱਦੀ ਪਿੰਡ ਭੇਜੀ ਗਈ ਮ੍ਰਿਤਕ ਦੇਹ
ਵਿਦੇਸ਼ ਮੰਤਰਾਲੇ ਨੇ ਇੱਥੇ ਦੱਸਿਆ ਕਿ ਭਾਰਤ ਸਰਕਾਰ ਮਿਆਂਮਾਰ ਸਮੇਤ ਵੱਖ-ਵੱਖ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ 'ਚ ਰੁਜ਼ਗਾਰ ਦੀ ਫਰਜ਼ੀ ਪੇਸ਼ਕਸ਼ ਵਾਲੇ ਰੈਕੇਟ ਵਿਚ ਫਸੇ ਭਾਰਤੀ ਨਾਗਰਿਕਾਂ ਦੀ ਰਿਹਾਈ ਅਤੇ ਵਾਪਸੀ ਨੂੰ ਸੁਰੱਖਿਅਤ ਕਰਨ ਲਈ ਲਗਾਤਾਰ ਯਤਨ ਕਰ ਰਹੀ ਹੈ। ਦਰਅਸਲ ਇਨ੍ਹਾਂ ਵਿਅਕਤੀਆਂ ਨੂੰ ਸਾਈਬਰ ਅਪਰਾਧ 'ਚ ਸ਼ਾਮਲ ਹੋਣ ਅਤੇ ਮਿਆਂਮਾਰ-ਥਾਈਲੈਂਡ ਸਰਹੱਦ ਦੇ ਨਾਲ ਲੱਗਦੇ ਖੇਤਰਾਂ 'ਚ ਚੱਲ ਰਹੇ ਘੁਟਾਲੇ ਕੇਂਦਰਾਂ ਵਿਚ ਹੋਰ ਧੋਖਾਧੜੀ ਦੀਆਂ ਗਤੀਵਿਧੀਆਂ ਵਿਚ ਸ਼ਾਮਲ ਹੋਣ ਦੀ ਸਾਜ਼ਿਸ਼ ਰਚੀ ਗਈ ਸੀ। ਮਿਆਂਮਾਰ ਅਤੇ ਥਾਈਲੈਂਡ ਵਿਚ ਭਾਰਤੀ ਦੂਤਘਰਾਂ ਨੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਕਰ ਕੇ ਥਾਈਲੈਂਡ ਦੇ ਮਾਈ ਸੋਤ ਤੋਂ ਭਾਰਤੀ ਹਵਾਈ ਫ਼ੌਜ ਵਲੋਂ ਇਕ ਜਹਾਜ਼ ਵਲੋਂ ਬੀਤੀ ਰਾਤ 283 ਭਾਰਤੀ ਨਾਗਰਿਕਾਂ ਦੀ ਵਾਪਸੀ ਨੂੰ ਯਕੀਨੀ ਬਣਾਇਆ। ਇਹ ਲੋਕ ਅੱਜ ਤੜਕੇ ਇੱਥੇ ਪਹੁੰਚ ਗਏ।
ਇਹ ਵੀ ਪੜ੍ਹੋ- 'ਜਹਾਜ਼ 'ਚ ਬੰਬ ਹੈ' ਦੀ ਸੂਚਨਾ ਮਿਲਦਿਆਂ ਯਾਤਰੀਆਂ ਨੂੰ ਪਈਆਂ ਭਾਜੜਾਂ, ਮੁੰਬਈ ਪਰਤੀ ਫਲਾਈਟ
ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਭਾਰਤ ਸਰਕਾਰ ਅਜਿਹੇ ਰੈਕੇਟ ਬਾਰੇ ਸਲਾਹ ਅਤੇ ਸੋਸ਼ਲ ਮੀਡੀਆ ਪੋਸਟ ਜ਼ਰੀਏ ਸਮੇਂ-ਸਮੇਂ 'ਤੇ ਪ੍ਰਸਾਰਿਤ ਆਪਣੀ ਸਾਵਧਾਨੀ ਦੋਹਰਾਉਂਦੀ ਹੈ। ਭਾਰਤੀ ਨਾਗਰਿਕਾਂ ਨੂੰ ਇਕ ਵਾਰ ਫਿਰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਵਿਦੇਸ਼ ਵਿਚ ਮਿਸ਼ਨਾਂ ਰਾਹੀਂ ਵਿਦੇਸ਼ੀ ਰੁਜ਼ਗਾਰਦਾਤਾਵਾਂ ਦੇ ਪ੍ਰਮਾਣ ਪੱਤਰਾਂ ਦੀ ਪੁਸ਼ਟੀ ਕਰਨ ਅਤੇ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਪਹਿਲਾਂ ਏਜੰਟਾਂ ਅਤੇ ਕੰਪਨੀਆਂ ਦੇ ਪਿਛਲੇ ਭਰਤੀ ਰਿਕਾਰਡ ਦੀ ਜਾਂਚ ਕਰਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸਾਬਕਾ CM ਘਰ ਛਾਪਾ ਮਾਰਨ ਗਈ ਈਡੀ ਟੀਮ 'ਤੇ ਹਮਲਾ, ਭੰਨ 'ਤੀਆਂ ਗੱਡੀਆਂ
NEXT STORY