ਨਵੀਂ ਦਿੱਲੀ (ਭਾਸ਼ਾ)- ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਗਾਜ਼ਾ 'ਚ ਇਜ਼ਰਾਈਲ ਦੇ ਹਮਲੇ 'ਚ ਬੱਚਿਆਂ ਸਮੇਤ ਹਜ਼ਾਰਾਂ ਨਾਗਰਿਕਾਂ ਦੇ ਮਾਰੇ ਜਾਣ 'ਤੇ ਦੁੱਖ ਜਤਾਉਂਦੇ ਹੋਏ ਸ਼ੁੱਕਰਵਾਰ ਨੂੰ ਕਿਹਾ ਕਿ ਹਰ ਅੰਤਰਰਾਸ਼ਟਰੀ ਕਾਨੂੰਨ ਕੁਚਲਿਆ ਗਿਆ ਹੈ। ਉਨ੍ਹਾਂ ਨੇ ਇਹ ਸਵਾਲ ਵੀ ਕੀਤਾ ਕਿ ਆਖ਼ਿਰ ਇਨਸਾਨੀਅਤ ਕਦੋਂ ਜਾਗੇਗੀ? ਪ੍ਰਿਯੰਕਾ ਨੇ 'ਐਕਸ' 'ਤੇ ਪੋਸਟ ਕੀਤਾ,''ਗਾਜ਼ਾ 'ਚ 7 ਹਜ਼ਾਰ ਮਨੁੱਖਾਂ ਦੇ ਕਤਲ ਤੋਂ ਬਾਅਦ ਵੀ ਹਿੰਸਾ ਦਾ ਦੌਰ ਰੁਕਿਆ ਨਹੀਂ। ਉਨ੍ਹਾਂ 7 ਹਜ਼ਾਰ ਲੋਕਾਂ 'ਚੋਂ 3 ਹਜ਼ਾਰ ਮਾਸੂਮ ਬੱਚੇ ਸਨ।''
ਉਨ੍ਹਾਂ ਨੇ ਦਾਅਵਾ ਕੀਤਾ,''ਕੋਈ ਅਜਿਹਾ ਅੰਤਰਰਾਸ਼ਟਰੀ ਕਾਨੂੰਨ ਨਹੀਂ ਜਿਸ ਨੂੰ ਕੁਚਲਿਆ ਨਾ ਗਿਆ ਹੋਵੇ। ਕੋਈ ਅਜਿਹੀ ਮਰਿਆਦਾ ਨਹੀਂ ਜਿਸ ਨੂੰ ਤਾਰ-ਤਾਰ ਨਾ ਕੀਤਾ ਗਿਆ ਹੋਵੇ। ਕੋਈ ਅਜਿਹਾ ਕਾਇਦਾ ਨਹੀਂ, ਜਿਸ ਦੀਆਂ ਧੱਜੀਆਂ ਨਾ ਉੱਡੀਆਂ ਹੋਣ।'' ਉਨ੍ਹਾਂ ਨੇ ਸਵਾਲ ਕੀਤਾ,''ਇਨਸਾਨੀਅਤ ਕਦੋਂ ਜਾਗੇਗੀ? ਕਿੰਨੀਆਂ ਜਾਨਾਂ ਦੇ ਜਾਣ ਤੋਂ ਬਾਅਦ। ਕਿੰਨੇ ਬੱਚਿਆਂ ਦੀ ਬਲੀ ਤੋਂ ਬਾਅਦ। ਕਈ ਮਨੁੱਖ ਹੋਣ ਦੀ ਚੇਤਨਾ ਬਚੀ ਹੈ? ਕੀ ਉਹ ਕਦੇ ਵੀ ਸੀ?'' ਗਾਜ਼ਾ ਪੱਟੀ 'ਤੇ ਪਿਛਲੇ ਕਈ ਦਿਨਾਂ ਤੋਂ ਇਜ਼ਰਾਈਲ ਵਲੋਂ ਕੀਤੇ ਗਏ ਹਵਾਈ ਹਮਲਿਆਂ 'ਚ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ। ਫਲਸਤੀਨ ਦੇ ਖੱਬੇ ਪੱਖੀ ਸੰਗਠਨ ਹਮਾਸ ਦੇ ਹਮਲੇ 'ਚ ਆਪਣੇ ਸੈਂਕੜੇ ਨਾਗਰਿਕਾਂ ਦੇ ਮਾਰੇ ਜਾਣ ਤੋਂ ਬਾਅਦ ਇਜ਼ਰਾਈਲ ਨੇ ਗਾਜ਼ਾ ਪੱਟੀ 'ਤੇ ਹਵਾਈ ਹਮਲੇ ਸ਼ੁਰੂ ਕੀਤੇ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਪੱਛਮੀ ਬੰਗਾਲ ਦੇ ਮੰਤਰੀ ਜਯੋਤੀਪ੍ਰਿਯ ਮਲਿਕ ਨੂੰ ਮਨੀ ਲਾਂਡਰਿੰਗ ਮਾਮਲੇ 'ਚ ਕੀਤਾ ਗ੍ਰਿਫ਼ਤਾਰ
NEXT STORY