ਨੈਸ਼ਨਲ ਡੈਸਕ : ਮੱਧ ਪ੍ਰਦੇਸ਼ ਦੇ ਉਜੈਨ ਵਿੱਚ ਇੱਕ ਬਹੁਤ ਹੀ ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਤਿੰਨ ਨੌਜਵਾਨ, ਜੋਕਿ ਇੱਕ ਦੂਜੇ ਦੇ ਰਿਸ਼ਤੇਦਾਰ ਹਨ, ਨੇ ਸ਼ਰਾਬ ਵਿੱਚ ਜ਼ਹਿਰ ਮਿਲਾ ਕੇ ਪੀ ਲਿਆ ਅਤੇ ਫਿਲਮੀ ਗੀਤ ਨਾਲ ਇਸ ਦੀ ਰੀਲ ਵੀ ਸੋਸ਼ਲ ਮੀਡੀਆ ਉੱਤੇ ਅਪਲੋਡ ਕਰ ਦਿੱਤੀ। ਇਸ ਤਰ੍ਹਾਂ ਮੌਤ ਨੂੰ ਗਲੇ ਲਗਾਉਣ ਦਾ ਮਾਮਲਾ ਅਨੋਖਾ ਅਤੇ ਹੈਰਾਨੀਜਨਕ ਹੈ। ਤਿੰਨਾਂ ਵਿੱਚੋਂ ਦੋ ਦੀ ਮੌਤ ਹੋ ਗਈ ਹੈ। ਜਦਕਿ ਇੱਕ ਨੌਜਵਾਨ ਦਾ ਇਲਾਜ ਚੱਲ ਰਿਹਾ ਹੈ। ਮਰਨ ਵਾਲੇ ਦੋਵੇਂ ਨੌਜਵਾਨ ਸਾਂਢੂ ਦੱਸੇ ਜਾ ਰਹੇ ਹਨ, ਜਦ ਕਿ ਤੀਸਰਾ ਇਨ੍ਹਾਂ ਦਾ ਸਾਲਾ ਲੱਗਦਾ ਸੀ।
ਕੀ ਹੈ ਮਾਮਲਾ
ਮਾਮਲਾ ਉਜੈਨ ਜ਼ਿਲ੍ਹੇ ਦੇ ਚਿਮਨਗੰਜ ਥਾਣਾ ਖੇਤਰ ਦਾ ਹੈ। ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਅਰੁਣ ਸੂਰਿਆਵੰਸ਼ੀ ਅਤੇ ਰਾਮਪ੍ਰਸਾਦ ਦੋਵੇਂ ਆਪਸ ਵਿੱਚ ਸਾਂਢੂ ਸਨ। ਬੰਟੀ ਦੋਵਾਂ ਦਾ ਸਾਲਾ ਹੈ। ਤਿੰਨਾਂ ਨੇ ਸ਼ੁੱਕਰਵਾਰ ਸ਼ਾਮ ਨੂੰ ਚਿਮਨਗੰਜ ਮੰਡੀ ਦੇ ਪੁਲ ਹੇਠਾਂ ਬੈਠ ਕੇ ਸ਼ਰਾਬ ਦੇ ਭਰੇ ਗਿਲਾਸ 'ਚ ਜ਼ਹਿਰੀਲਾ ਪਦਾਰਥ ਪਾ ਕੇ ਪੀ ਲਿਆ। ਇਸ ਦੌਰਾਨ ਉਨ੍ਹਾਂ ਨੇ ਇੱਕ ਵੀਡੀਓ ਵੀ ਬਣਾਈ। ਨੌਜਵਾਨਾਂ ਨੇ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਵੀ ਅਪਲੋਡ ਕਰ ਦਿੱਤੀ ਸੀ।
ਵੀਡੀਓ ਬਣਾ ਮਿਲਾਈ ਸ਼ਰਾਬ 'ਚ ਜ਼ਹਿਰ
ਵੀਡੀਓ 'ਚ ਤਿੰਨੋਂ ਸ਼ਰਾਬ 'ਚ ਜ਼ਹਿਰ ਮਿਲਾਉਂਦੇ ਨਜ਼ਰ ਆ ਰਹੇ ਹਨ। ਵੀਡੀਓ 'ਤੇ ਫਿਲਮੀ ਗੀਤ ਲਗਾਉਣ ਤੋਂ ਬਾਅਦ ਉਨ੍ਹਾਂ ਨੇ ਇਸ ਦੇ ਕੈਪਸ਼ਨ 'ਚ ਲਿਖਿਆ, 'ਇਹ ਦਿਨ ਪਿਆਰ ਦੀ ਵਜ੍ਹਾ ਨਾਲ ਹਨ, ਤੁਸੀਂ ਵੇਖ ਲਓ'। ਇਸ ਵੀਡੀਓ ਦੇ ਅੰਤ 'ਚ ਦੇਖਿਆ ਜਾ ਰਿਹਾ ਹੈ ਕਿ ਬੰਟੀ ਆਪਣੇ ਹੱਥ ਨਾਲ ਜ਼ਹਿਰ ਮਿਲਾ ਰਿਹਾ ਹੈ, ਇਸ ਦੌਰਾਨ ਅਰੁਣ ਜਾਂ ਰਾਮ ਪ੍ਰਸਾਦ ਦੀ ਆਵਾਜ਼ ਆ ਰਹੀ ਹੈ। ਉਹ ਬੰਟੀ ਨੂੰ ਜ਼ਹਿਰ ਜ਼ਮੀਨ 'ਤੇ ਸੁੱਟਣ ਲਈ ਕਹਿ ਰਿਹਾ ਹੈ।
ਇਹ ਵੀ ਪੜ੍ਹੋ- ਰਾਜਿਆਂ ਦਾ ਸ਼ਾਹੀ ਨੁਸਖਾ, ਤੁਸੀਂ ਵੀ ਕਰ ਲਓ ਨੋਟ, ਦੇਸ਼ਾਂ-ਵਿਦੇਸ਼ਾਂ ਦੇ ਹਜ਼ਾਰਾਂ ਲੋਕ ਚੁੱਕ ਰਹੇ ਹਨ ਲਾਭ
ਕੁੜੀ ਨੂੰ ਲੈ ਭੱਜਾ ਸੀ ਅਰੁਣ
ਜਾਣਕਾਰੀ ਮੁਤਾਬਕ ਪਹਿਲਾਂ ਹੀ ਵਿਆਹਿਆ ਅਰੁਣ ਕਰੀਬ ਤਿੰਨ ਮਹੀਨੇ ਪਹਿਲਾਂ ਪਨਵਾਸਾ ਥਾਣਾ ਖੇਤਰ ਦੀ ਇਕ ਨਾਬਾਲਗ ਲੜਕੀ ਨਾਲ ਫਰਾਰ ਹੋ ਗਿਆ ਸੀ। ਇਸ ਮਾਮਲੇ ਵਿੱਚ ਉਹ ਜੇਲ੍ਹ ਗਿਆ ਸੀ। ਜੇਲ੍ਹ ਤੋਂ ਰਿਹਾਅ ਹੋਣ ਤੋਂ ਬਾਅਦ ਉਹ ਕੰਮ ਕਰਨ ਲਈ ਗੁਜਰਾਤ ਚਲਾ ਗਿਆ। ਇਸ ਦੌਰਾਨ ਉਸ ਦੀ ਪਤਨੀ ਤਾਰਾ ਆਪਣੇ ਭਰਾ ਬੰਟੀ ਨਾਲ ਰਹਿਣ ਲਈ ਆ ਗਈ ਜੋ ਉਜੈਨ 'ਚ ਹੀ ਰਹਿੰਦਾ ਸੀ। ਅਰੁਣ ਦੇ ਕੇਸ ਦੀ ਤਰੀਕ ਸ਼ਨੀਵਾਰ ਨੂੰ ਸੀ। ਇਸ ਦੇ ਲਈ ਉਸ ਨੇ ਉਜੈਨ ਆ ਕੇ ਆਪਣੇ ਸਾਂਢੂ ਅਤੇ ਸਾਲੇ ਬੰਟੀ ਨਾਲ ਸ਼ਰਾਬ ਵਿੱਚ ਜ਼ਹਿਰ ਮਿਲਾ ਕੇ ਪੀ ਲਿਆ।
ਇਕੱਠੇ ਜ਼ਹਿਰ ਪੀਣ ਨੂੰ ਲੈ ਕੇ ਸਸਪੈਂਸ
ਸੀਐਸਪੀ ਸੁਮਿਤ ਅਗਰਵਾਲ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿੱਚ ਪਰਿਵਾਰਕ ਝਗੜੇ ਦਾ ਖੁਲਾਸਾ ਹੋਇਆ ਹੈ। ਤਿੰਨਾਂ ਨੇ ਪੰਡਯਾਖੇੜੀ ਪੁਲ ਹੇਠਾਂ ਜ਼ਹਿਰ ਪੀ ਲਿਆ। ਜਿਸ ਤੋਂ ਬਾਅਦ ਬੰਟੀ ਬਾਈਕ 'ਤੇ ਆਪਣੇ ਘਰ ਚਲਾ ਗਿਆ। ਅਰੁਣ ਅਤੇ ਰਾਮਪ੍ਰਸਾਦ ਕਿਵੇਂ ਗਏ ਇਸ ਬਾਰੇ ਜਾਣਕਾਰੀ ਅਜੇ ਉਪਲਬਧ ਨਹੀਂ ਹੈ। ਬੰਟੀ ਤੋਂ ਪੁੱਛਗਿੱਛ ਤੋਂ ਬਾਅਦ ਹੋਰ ਜਾਣਕਾਰੀ ਮਿਲ ਸਕੇਗੀ।
ਰੀਲ ਤੋਂ ਲੱਗਾ ਪਤਾ ਪੀਤਾ ਹੈ ਜ਼ਹਿਰ
ਅਰੁਣ ਦੀ ਪਤਨੀ ਤਾਰਾ ਨੇ ਦੱਸਿਆ ਕਿ ਜਿਵੇਂ ਹੀ ਉਸ ਦੇ ਪਤੀ ਨੇ ਜ਼ਹਿਰ ਪੀਣ ਦੀ ਰੀਲ ਇੰਸਟਾਗ੍ਰਾਮ 'ਤੇ ਪੋਸਟ ਕੀਤੀ, ਮੈਂ ਤੁਰੰਤ ਦੇਖਿਆ। ਮੈਂ ਤੁਰੰਤ ਅਰੁਣ ਨੂੰ ਫ਼ੋਨ ਕੀਤਾ ਅਤੇ ਪੁੱਛਿਆ ਕਿ ਉਹ ਕਿੱਥੇ ਹੈ। ਪਰ ਉਸ ਨੇ ਆਪਣਾ ਟਿਕਾਣਾ ਨਹੀਂ ਦੱਸਿਆ। ਅਰੁਣ ਦੇ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਉਹ ਨਾਬਾਲਗ ਨਾਲ ਪ੍ਰੇਮ ਸਬੰਧਾਂ ਕਾਰਨ ਖੁਦਕੁਸ਼ੀ ਕਰਨਾ ਚਾਹੁੰਦਾ ਸੀ।
ਉਤਰਾਖੰਡ ’ਚ UCC ਅਧੀਨ ਫੌਜੀ ਕਰ ਸਕਣਗੇ ‘ਵਿਸ਼ੇਸ਼ ਅਧਿਕਾਰਤ ਵਸੀਅਤ’
NEXT STORY