ਕੋਲਕਾਤਾ-ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ 'ਵਿਸ਼ਵ ਪ੍ਰੈੱਸ ਆਜ਼ਾਦੀ ਦਿਵਸ' ਦੇ ਮੌਕੇ 'ਤੇ ਪੱਤਰਕਾਰਾਂ ਸਮੇਤ ਕੋਰੋਨਾ ਖਿਲਾਫ ਜੰਗ ਲੜ੍ਹ ਰਹੇ ਯੋਧਿਆਂ ਦੇ ਲਈ ਵੱਡਾ ਐਲਾਨ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਮਮਤਾ ਸਰਕਾਰ ਨੇ 10 ਲੱਖ ਰੁਪਏ ਤੱਕ 'ਸਿਹਤ ਬੀਮੇ' ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਬੈਨਰਜੀ ਨੇ ਅਧਿਕਾਰਤ ਟਵਿੱਟਰ ਹੈਂਡਲ 'ਤੇ ਟਵੀਟ ਰਾਹੀਂ ਇਸ ਦੀ ਜਾਣਕਾਰੀ ਦਿੱਤੀ ਹੈ।

ਟਵੀਟ 'ਚ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਲਿਖਿਆ ਹੈ, "ਬੰਗਾਲ 'ਚ ਸਾਡੀ ਸਰਕਾਰ ਨੇ ਫ੍ਰੰਟਲਾਈਨ ਕੋਰੋਨਾਵਾਇਰਸ ਕਰਮਚਾਰੀਆਂ ਲਈ 10 ਲੱਖ ਰੁਪਏ ਦਾ ਸਿਹਤ ਬੀਮੇ ਦਾ ਐਲਾਨ ਕੀਤਾ ਹੈ ਅਤੇ ਇਸ 'ਚ ਪੱਤਰਕਾਰ ਵੀ ਸ਼ਾਮਲ ਹਨ।" ਇਸ ਦੇ ਨਾਲ ਹੀ ਉਨ੍ਹਾਂ ਨੇ ਇਕ ਹੋਰ ਟਵੀਟ ਕਰਦੇ ਹੋਏ ਲਿਖਿਆ ਹੈ, "ਲੋਕਤੰਤਰ 'ਚ ਪ੍ਰੈੱਸ ਚੌਥਾ ਸਤੰਭ ਹੈ ਅਤੇ ਉਸ ਨੂੰ ਨਿਡਰ ਹੋ ਕੇ ਆਪਣੇ ਕਰਤੱਵਾਂ ਦਾ ਪਾਲਣ ਕਰਨਾ ਚਾਹੀਦਾ ਹੈ। ਅਸੀਂ ਪੱਤਰਕਾਰਾਂ ਨੂੰ ਸਮਾਜ 'ਚ ਉਨ੍ਹਾਂ ਦੇ ਯੋਗਦਾਨ ਦੇ ਲਈ ਸਨਮਾਣ ਦਿੰਦੇ ਹਾਂ। ਬੰਗਾਲ 'ਚ ਸਾਡੀ ਸਰਕਾਰ ਨੇ ਪੱਤਰਕਾਰਾਂ ਦੇ ਕਲਿਆਣ ਦੇ ਲਈ ਕਈ ਪਹਿਲ ਕੀਤੀਆਂ ਹਨ।"
ਪੱਛਮੀ ਬੰਗਾਲ 'ਚ ਕੋਰੋਨਾ ਦੀ ਸਥਿਤੀ-
ਪੱਛਮੀ ਬੰਗਾਲ 'ਚ ਵੀ ਕੋਰੋਨਾ ਵਾਇਰਸ ਦੇ ਮਾਮਲੇ ਲਗਾਤਰ ਵੱਧਦੇ ਜਾ ਰਹੇ ਹਨ। ਹੁਣ ਤੱਕ ਇੱਥੇ 1106 ਪੀੜਤ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ 'ਚ 33 ਲੋਕਾਂ ਦੀ ਮੌਤ ਹੋ ਚੁੱਕੀ ਹੈ ਜਦਕਿ 151 ਲੋਕ ਠੀਕ ਵੀ ਹੋ ਚੁੱਕੇ ਹਨ।
ਆਂਧਰਾ ਪ੍ਰਦੇਸ਼ 'ਚ ਵਧੀ ਸ਼ਰਾਬ ਦੀ ਕੀਮਤ, 25 ਫੀਸਦੀ ਵਾਧੇ ਦਾ ਐਲਾਨ
NEXT STORY