ਬਾਗਪਤ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਬਾਗਪਤ ਵਿਚ ਦੋਘਾਟ ਥਾਣਾ ਖੇਤਰ ਦੇ ਬਮਨੌਲੀ ਨੇੜੇ ਇਕ ਅਣਪਛਾਤੇ ਵਾਹਨ ਦੀ ਟੱਕਰ ਵਿਚ ਮੋਟਰਸਾਈਕਲ ਸਵਾਰ 3 ਮਜ਼ਦੂਰਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿਚ ਦੋ ਸਕੇ ਭਰਾ ਸਨ। ਪੁਲਸ ਨੇ ਇਹ ਜਾਣਕਾਰੀ ਦਿੱਤੀ।
ਦੋਘਾਟ ਥਾਣੇ ਦੇ ਇੰਸਪੈਕਟਰ ਬੱਚੂ ਸਿੰਘ ਨੇ ਦੱਸਿਆ ਕਿ ਇਹ ਹਾਦਸਾ ਸ਼ੁੱਕਰਵਾਰ ਰਾਤ ਨੂੰ ਉਸ ਸਮੇਂ ਵਾਪਰਿਆ, ਜਦੋਂ ਬਰੌਟ-ਬੁਢਾਣਾ ਰੋਡ 'ਤੇ ਬਮਨੌਲੀ ਪੁਲਸ ਚੌਕੀ ਨੇੜੇ ਇਕ ਅਣਪਛਾਤੇ ਵਾਹਨ ਨੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਵਿਚ ਮੋਟਰਸਾਈਕਲ ਸਵਾਰ ਤਿੰਨ ਵਿਅਕਤੀ ਗੰਭੀਰ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਬਰੌਟ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।
ਉਨ੍ਹਾਂ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਸੂਰਜ (28) ਵਾਸੀ ਪਿੰਡ ਢਿਕਾਣਾ, ਜਗਪਾਲ (45) ਅਤੇ ਸਤਪਾਲ (35) ਵਾਸੀ ਪਿੰਡ ਓਸਿਕਾ ਵਜੋਂ ਹੋਈ ਹੈ। ਸਿੰਘ ਨੇ ਦੱਸਿਆ ਕਿ ਜਗਪਾਲ ਅਤੇ ਸਤਪਾਲ ਸਕੇ ਭਰਾ ਸਨ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਖਾਨ ਸਰ ਦੀ ਤਬੀਅਤ ਵਿਗੜੀ, ਹਸਪਤਾਲ 'ਚ ਦਾਖ਼ਲ, BPSC ਉਮੀਦਵਾਰਾਂ ਦੇ ਅੰਦੋਲਨ 'ਚ ਕਰ ਰਹੇ ਸਨ ਪ੍ਰਦਰਸ਼ਨ
NEXT STORY